Friday, July 11, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਪੰਜਾਬੀ ਨਾਲ ਜੁੜਿਆ ਬਾਵਾ

July 10, 2025 02:46 PM
ਆਪਣੀ ਸਾਫ਼ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਨਾਲ ਥੋੜ੍ਹੇ ਹੀ ਸਮੇਂ ਵਿੱਚ ਪੂਰੀ ਦੁਨੀਆਂ ਦੇ ਦਿਲ ਵਿੱਚ ਡੂੰਘੀ ਥਾਂ ਬਣਾਉਣ ਵਾਲੇ ਰਣਜੀਤ ਸਿੰਘ ਬਾਜਵਾ ਉਰਫ਼ ਰਣਜੀਤ ਬਾਵਾ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ। ਰਣਜੀਤ ਬਾਵਾ ਦਾ ਜਨਮ 14 ਮਾਰਚ 1989 ਨੂੰ ਪਿੰਡ ਵਡਾਲਾ ਗ੍ਰੰਥੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਪਿਤਾ ਗੱਜਣ ਸਿੰਘ ਬਾਜਵਾ ਅਤੇ ਮਾਤਾ ਗੁਰਮੀਤ ਕੌਰ ਬਾਜਵਾ ਦੇ ਘਰ ਹੋਇਆ। ਰਣਜੀਤ ਬਾਵੇ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ।ਸਕੂਲੀ ਪੜ੍ਹਾਈ ਦੌਰਾਨ ਹੀ ਉਸ ਨੂੰ ਸੰਗੀਤ ਦੀ ਗੁੜ੍ਹਤੀ ਮਿਲੀ ਜਿਸ ਵਿੱਚ ਉਹਨਾਂ ਦੇ ਸੰਗੀਤ ਅਧਿਆਪਕ ਮੰਗਲ ਸਿੰਘ ਦਾ ਬਹੁਤ ਵੱਡਾ ਯੋਗਦਾਨ ਰਿਹਾ। ਗੁਰੂ ਨਾਨਕ ਕਾਲਜ ਬਟਾਲਾ ਤੋਂ ਗ੍ਰੈਜੂਏਸ਼ਨ ਕਰਨ ਉਪਰੰਤ ਰਣਜੀਤ ਬਾਵੇ ਨੇ ਐੱਮ ਏ ਰਾਜਨੀਤੀ ਸ਼ਾਸਤਰ ਖ਼ਾਲਸਾ ਕਾਲਜ ਅੰਮ੍ਰਿਤਸਰ ਅਤੇ ਐੱਮ ਏ ਸੰਗੀਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਬਚਪਨ ਵਿੱਚ ਪੈਦਾ ਹੋਇਆ ਗੀਤ ਗਾਉਣ ਦਾ ਸ਼ੌਕ ਹੌਲੀ ਹੌਲੀ ਰਣਜੀਤ ਸਿੰਘ ਦਾ ਜਨੂੰਨ ਬਣ ਗਿਆ।
 
ਰਣਜੀਤ ਬਾਵਾ ਨੇ ਇੱਕ ਇੰਟਰਵਿਊ ਦੌਰਾਨ ਰਣਜੀਤ ਸਿੰਘ ਬਾਜਵਾ ਤੋਂ ਰਣਜੀਤ ਬਾਵਾ ਬਣਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੁਆਰਾ ਲੰਮੇ ਸਮੇਂ ਤੋਂ ਗਾਏ ਜਾ ਰਹੇ ਪਾਕਿਸਤਾਨੀ ਗੀਤ ਬੋਲ ਮਿੱਟੀ ਦਿਆ ਬਾਵਿਆ  ਨੇ ਉਸਨੂੰ ਇਸ ਤਰ੍ਹਾਂ ਮਕਬੂਲ ਕੀਤਾ ਕਿ ਸਰੋਤਿਆਂ ਨੇ ਆਪਣੇ ਪਿਆਰ ਦੇ ਨਾਲ ਨਾਲ ਰਣਜੀਤ ਸਿੰਘ ਬਾਜਵਾ ਨੂੰ ਇੱਕ ਨਵਾਂ ਨਾਮ ਰਣਜੀਤ ਬਾਵਾ ਵੀ ਦੇ ਦਿੱਤਾ।
 
ਰਣਜੀਤ ਬਾਵੇ ਦੀ ਪਹਿਲੀ ਐਲਬਮ 2015 ਵਿੱਚ ਮਿੱਟੀ ਦਾ ਬਾਵਾ ਆਈ ਜਿਸ ਵਿੱਚ ਮਿੱਟੀ ਦਾ ਬਾਵਾ ਦੇ ਨਾਲ ਨਾਲ ਬੋਟੀ ਬੋਟੀ,ਡਾਲਰ ਬਨਾਮ ਰੋਟੀ,ਬੰਦੂਕ, ਸਰਦਾਰ,ਜੱਟ ਦਾ ਡਰ ਅਤੇ ਯਾਰੀ ਚੰਡੀਗੜ੍ਹ ਵਾਲੀਏ ਵਰਗੇ ਸੁਪਰ ਹਿੱਟ ਗੀਤ ਸ਼ਾਮਿਲ ਸਨ। ਇਸ ਤੋਂ ਬਾਅਦ ਉਸ ਦੇ ਆਏ ਸਿੰਗਲ ਗੀਤ ਜੱਟ ਦੀ ਅਕਲ,ਜੀਨ,ਸਾਡੀ ਵਾਰੀ ਆਉਣ ਦੇ,ਜਿੰਦਾ ਸੁੱਖਾ,ਮੁੰਡਾ ਸਰਦਾਰਾ ਦਾ,ਨੈਰੋ ਸਲਵਾਰ ਅਤੇ ਕਿੰਨੇ ਆਏ ਕਿੰਨੇ ਗਏ ਸਾਮਿਲ ਹਨ। 
 
ਗਾਇਕੀ ਵਿੱਚ ਲੋਹਾ ਮਨਵਾਉਣ ਵਾਲਾ ਰਣਜੀਤ ਬਾਵਾ ਅਦਾਕਾਰੀ ਅਤੇ ਐਕਟਿੰਗ ਵਿੱਚ ਵੀ ਪਿੱਛੇ ਨਹੀਂ ਰਿਹਾ। ਸ਼ਹੀਦ ਜੁਗਰਾਜ ਸਿੰਘ ਤੂਫਾਨ ਦੀ ਜ਼ਿੰਦਗੀ ਤੇ ਅਧਾਰਿਤ 2017 ਵਿੱਚ ਆਈ ਫ਼ਿਲਮ ਤੂਫ਼ਾਨ ਸਿੰਘ ਤੋਂ ਇਲਾਵਾ ਵੇਖ ਬਰਾਤਾਂ ਚੱਲੀਆਂ, ਭਲਵਾਨ ਸਿੰਘ,ਖਿੱਦੋ ਖੂੰਡੀ, ਤਾਰਾ ਮੀਰਾ,ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ ਅਤੇ ਖਾਓ ਪੀਉ ਐਸ਼ ਕਰੋ ਵਰਗੀਆਂ ਸੁਪਹਿੱਟ ਫਿਲਮਾਂ ਵੀ ਪੰਜਾਬੀ ਸਿਨੇਮਾ ਦੇ ਝੋਲੀ ਪਾਈਆਂ।
 
ਰਣਜੀਤ ਬਾਵਾ ਦੀ ਗਾਇਕੀ ਅਤੇ ਫ਼ਿਲਮਾਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਰਹੀਆਂ ਹਨ।ਆਪਣੀ ਗਾਇਕੀ ਅਤੇ ਅਦਾਕਾਰੀ ਰਾਹੀਂ ਰਣਜੀਤ ਬਾਵੇ ਨੇ ਹਮੇਸ਼ਾ ਸਾਮਾਜਿਕ ਬੁਰਾਈਆਂ ਤੇ ਚੋਟ ਕਰਕੇ ਇਕਜੁੱਟ ਹੋਣ ਦਾ ਹੋਕਾ ਦਿੱਤਾ।ਮਿਸਟਰ ਐਂਡ ਮਿਸਿਜ਼ 420 ਰਿਟਰਨਜ਼ ਵਿੱਚ ਰਣਜੀਤ ਬਾਵਾ ਆਪਣੀ ਅਦਾਕਾਰੀ ਨਾਲ ਨਸ਼ਿਆਂ ਦੀ ਦਲਦਲ ਵਿੱਚ ਫ਼ਸੇ ਲਾਡੀ ਦੇ ਕਿਰਦਾਰ ਰਾਹੀਂ ਸਮਾਜ਼ ਨੂੰ ਇਹ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ ਕਿ ਜ਼ੇਕਰ ਵਿਅਕਤੀ ਚਾਹੇ ਤਾਂ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਦਾ ਹੈ। ਪੰਜਾਬੀ ਗਾਇਕੀ ਅਤੇ ਸਿਨੇਮਾ ਜਗਤ ਵਿੱਚ ਧਰੂ ਤਾਰੇ ਵਾਂਗ ਚਮਕ ਰਹੇ ਰਣਜੀਤ ਬਾਵੇ ਦੀ ਲੰਮੀ ਉਮਰ ਦੀ ਅਰਦਾਸ ਕਰਦੇ ਹੋਏ ਦਰਸ਼ਕ ਭਵਿੱਖ ਵਿੱਚ ਵੀ ਸਮਾਜ਼ ਨੂੰ ਸੇਧ ਦੇਣ ਵਾਲੇ ਉਸ ਦੇ ਗਾਣਿਆਂ ਅਤੇ ਫ਼ਿਲਮਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਰਹਿਣਗੇ।
                             
                          ਰਜਵਿੰਦਰ ਪਾਲ ਸ਼ਰਮਾ 
                          ਪਿੰਡ ਕਾਲਝਰਾਣੀ 
                          ਡਾਕਖਾਨਾ ਚੱਕ ਅਤਰ ਸਿੰਘ ਵਾਲਾ 
                          ਤਹਿ ਅਤੇ ਜ਼ਿਲ੍ਹਾ ਬਠਿੰਡਾ 
                          7087367969
 
Have something to say? Post your comment

More From Article

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ ---  ਰਣਜੀਤ ਸਿੰਘ ਦਮਦਮੀ ਟਕਸਾਲ

ਭਾਰਤ ਦੀ ਗ਼ੁਲਾਮੀ ਤੋਂ ਖ਼ਾਲਿਸਤਾਨ ਦੀ ਅਜ਼ਾਦੀ ਵੱਲ --- ਰਣਜੀਤ ਸਿੰਘ ਦਮਦਮੀ ਟਕਸਾਲ

ਕਮਾਲ ਦੇ ਬੰਦੇ-ਬਾਬਾ ਖੜਕ ਸਿੰਘ ਕੇਸਰੀ ਦਾ ਮਾਣ, ਚਾਬੀਆਂ ਦੀ ਜੰਗ-ਖੜਕ ਸਿੰਘ ਦਾ ਸੰਘਰਸ਼, ਤਿਰੰਗੇ ਦਾ ਰੰਗ! ਜਾਣੋ: ਤਿਰੰਗੇ ਝੰਡੇ ਦੇ ਵਿਕਾਸ ’ਚ ਸਿੱਖ ਭਾਈਚਾਰੇ ਦੀ ਭੂਮਿਕਾ ਅਤੇ ਕੇਸਰੀ ਰੰਗ ਕਿਵੇਂ ਸਿਖ਼ਰ ’ਤੇ ਪਹੁੰਚਿਆ -ਹਰਜਿੰਦਰ ਸਿੰਘ ਬਸਿਆਲਾ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਖ਼ਬਰਦਾਰ ਖ਼ਬਰਦਾਰ ਪੰਜਾਬੀਓ : ਬਰਸਾਤੀ ਮੌਸਮ ਆ ਗਿਆ - ਉਜਾਗਰ ਸਿੰਘ

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼?   —  ਗੁਰਚਰਨਜੀਤ ਸਿੰਘ `ਲਾਂਬਾ`

ਏਕ ਗ੍ਰੰਥ - ਏਕ ਪੰਥ`- ਸੇਵਾ ਜਾਂ ਸਾਜ਼ਿਸ਼? — ਗੁਰਚਰਨਜੀਤ ਸਿੰਘ `ਲਾਂਬਾ`

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ

ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ

ਤਣਾਅ ਦਾ ਬੋਝ

ਤਣਾਅ ਦਾ ਬੋਝ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

ਸਿੰਧੂ ਪਾਣੀ ਵੰਡ ,ਇੱਕ ਗੰਭੀਰ ਸਮੱਸਿਆ, ਵਿਰਤਾਂਤ ਸਿਰਜਣਾ ਨੂੰ ਸਮਝਣ ਦੀ ਲੋੜ

"ਜ਼ਫ਼ਰੀਅਤ" ਕਿਤਾਬ ਦੇ ਲੇਖਕ ਦਾ ਇਕਬਾਲੀਆ ਲੇਖ, "ਯਾਦ ਦੀ ਸਥਿਤੀ"