ਮੋਹਾਲੀ ਦੇ ਛੱਤਬੀੜ ਚਿੜੀਆਘਰ (Chhatbir Zoo) ਵਿੱਚ ਅੱਜ ਸਵੇਰੇ ਇੱਕ ਗੰਭੀਰ ਹਾਦਸਾ ਵਾਪਰਿਆ, ਜਿੱਥੇ ਬੈਟਰੀ ਨਾਲ ਚੱਲਣ ਵਾਲੀਆਂ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕੁੱਲ 19 ਵਾਹਨ ਸੜ ਕੇ ਖ਼ਤਮ ਹੋ ਗਏ।
ਜਾਣਕਾਰੀ ਅਨੁਸਾਰ, ਘਟਨਾ ਸਵੇਰੇ ਕਰੀਬ 8:15 ਵਜੇ ਦੀ ਹੈ। ਇਹ ਸਭ ਗੱਡੀਆਂ ਚਾਰਜਿੰਗ 'ਤੇ ਲੱਗੀਆਂ ਹੋਈਆਂ ਸਨ, ਜਦੋਂ ਅਚਾਨਕ ਅੱਗ ਭੜਕ ਉੱਠੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਚਿੜੀਆਘਰ ਦੇ ਅੰਦਰੂਨੀ ਆਵਾਜਾਈ ਲਈ ਵਰਤੀਆਂ ਜਾਣ ਵਾਲੀਆਂ ਇਹਨਾਂ 19 ਗੱਡੀਆਂ ਦੇ ਸੜ ਜਾਣ ਕਾਰਨ ਵੱਡਾ ਨੁਕਸਾਨ ਹੋਇਆ ਹੈ।