ਅੱਜ ਦੇ ਵਿਗਿਆਨ ਅਤੇ ਤਕਨੀਕ ਦੇ ਯੁੱਗ ਵਿੱਚ ਮਨੁੱਖਤਾ ਨੂੰ ਖੁਰਾਕ ਰੂਪੀ ਇੱਕ ਵਰ ਮਿਲਿਆ ਹੈ। ਇਹ ਵਰ ਉਸ ਸੁੱਖ, ਸੁਰੱਖਿਆ, ਖੁਸ਼ੀ ਅਤੇ ਚੰਗੀ ਜ਼ਿੰਦਗੀ ਦੀ ਪ੍ਰਦਾਨਗੀ ਕਰਦਾ ਹੈ। ਖੁਰਾਕ ਮਨੁੱਖਤਾ ਦਾ ਇੱਕ ਅਹਿਮ ਹਿੱਸਾ ਰਹੀ ਹੈ ਜਿਸਦਾ ਇਤਿਹਾਸ ਮਨੁੱਖ ਦੇ ਸ਼ੁਰੂਆਤੀ ਦਿਨਾਂ ਤੋਂ ਹੈ। ਤੇਜ਼ ਰਫ਼ਤਾਰ ਜੀਵਨ ਦੇ ਕਾਰਨ ਮਨੁੱਖ ਬਹੁਤ ਸਾਰੇ ਰੋਗਾਂ ਨਾਲ ਪ੍ਰਭਾਵਿਤ ਹੋਇਆ ਹੈ। ਮਨੁੱਖੀ ਦੁੱਖਾਂ ਦਾ ਮੁੱਖ ਕਾਰਨ ਮਾੜੀ ਖੁਰਾਕ ਹੈ। ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀਵਨ ਲਈ ਖੁਰਾਕ 'ਤੇ ਨਿਗਰਾਨੀ ਰੱਖਣੀ ਜਰੂਰੀ ਹੈ। ਸਿਹਤਮੰਦ ਖੁਰਾਕ ਦੇ ਸਿਧਾਂਤ ਹੇਠਾਂ ਦਿੱਤੇ ਗਏ ਹਨ:
1. ਗੁਣਵੱਤਾ ਵਾਲੇ ਖਾਣੇ ਦੀ ਚੋਣ
ਖੁਰਾਕ ਨੂੰ ਸਿਹਤਮੰਦ ਤਾਂ ਹੀ ਮੰਨਿਆ ਜਾਵੇਗਾ ਜਦੋਂ ਇਹ ਤਾਜ਼ਾ, ਕੁਦਰਤੀ ਅਤੇ ਪ੍ਰਕਿਰਿਆ ਰਹਿਤ ਹੋਵੇ। ਇਨਸਾਨਾਂ ਨੂੰ ਜ਼ਹਿਰੀਲੇ ਕੀਟਨਾਸ਼ਕਾਂ ਅਤੇ ਬਹੁਤ ਹੀ ਹਾਨਿਕਾਰਕ ਰਸਾਇਣਾਂ ਦੀ ਖਪਤ ਘੱਟਾਉਣ ਲਈ ਕੁਦਰਤੀ ਉਤਪਾਦਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਪੋਸ਼ਣਾਂ ਨੂੰ ਬਚਾਉਣ ਲਈ ਖੁਰਾਕ ਵਿੱਚ ਪ੍ਰਕ੍ਰਿਆ ਕੀਤੀ ਗਈ ਖੁਰਾਕ ਦੀ ਥਾਂ ਮੋਟੇ ਅਨਾਜ ਦੀ ਖਪਤ ਹੋਣੀ ਚਾਹੀਦੀ ਹੈ। ਸਟੋਰੇਜ ਅਤੇ ਪਕਾਉਣ ਦਾ ਸਮਾਂ ਸਿਹਤਮੰਦ ਖੁਰਾਕ ਦੇ ਲਈ ਘੱਟ ਹੋਣਾ ਚਾਹੀਦਾ ਹੈ।
2. ਵਿਭਿੰਨਤਾ
ਐਂਟੀਓਕਸਿਡੈਂਟਸ, ਵਿਟਾਮਿਨ, ਮਿਨਰਲਜ਼ ਅਤੇ ਫਾਈਟੋਨਿਊਟਰੀਐਂਟਸ ਪ੍ਰਾਪਤ ਕਰਨ ਲਈ ਇਨਸਾਨਾਂ ਨੂੰ ਸਬਜ਼ੀਆਂ, ਪੌਦਿਆਂ, ਅਨਾਜ, ਸਮੁੰਦਰੀ ਮੱਛੀਆਂ-ਜੀਵ ਅਤੇ ਮਾਸ ਵਾਲੀਆਂ ਵੱਖ-ਵੱਖ ਖੁਰਾਕਾਂ ਦੀ ਲੋੜ ਹੈ।
3. ਕੈਲੋਰੀ ਚਾਰਟ
ਇੱਕ ਸਿਹਤਮੰਦ ਖੁਰਾਕ ਵਿੱਚ ਅਹਿਮ ਪੋਸ਼ਕ ਤੱਤਾਂ ਦਾ ਢੰਗ ਨਾਲ ਸੰਤੁਲਿਤ ਅਨੁਪਾਤ ਹੋਣਾ ਚਾਹੀਦਾ ਹੈ। ਕਿਸੇ ਦੀ ਕੈਲੋਰੀਆਂ ਦੀ ਲੋੜ ਉਸਦੀ ਉਮਰ, ਲਿੰਗ, ਲੰਬਾਈ, ਭਾਰ ਅਤੇ ਗਤੀਵਿਧੀਆਂ ਦੇ ਅਨੁਸਾਰ ਹੋਣੀ ਚਾਹੀਦੀ ਹੈ।
4. ਸ਼ੱਕਰ ਦਾ ਪੱਧਰ
ਸ਼ੱਕਰ ਦੀ ਬਹੁਤ ਜਿਆਦਾ ਖਪਤ ਮਧੁਮੇਹ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਮੋਟਾਪਾ, ਦਿਲ ਦੀਆਂ ਬਿਮਾਰੀਆਂ, ਮੂਡ ਦੇ ਉਤਰਾਅ-ਚੜ੍ਹਾਅ, ਗਲਤ ਇਮਿਊਨ ਫੰਕਸ਼ਨ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਬਚਣ ਲਈ ਕਿਸੇ ਨੂੰ ਸ਼ੱਕਰ ਅਤੇ ਕ੍ਰਿਤ੍ਰਿਮ ਮਿੱਠਾਸ (ਜਿਵੇਂ ਕਿ ਅਸਪਾਰਟੇਮ, ਸਕਰੀਨ) 'ਤੇ ਨਿਗਰਾਨੀ ਰੱਖਣੀ ਚਾਹੀਦੀ ਹੈ। ਸਟੀਵੀਆ ਜੋ ਇੱਕ ਕੁਦਰਤੀ ਮਿੱਠਾਸ ਹੈ, ਇਸਦੀ ਵਰਤੋਂ ਕੀਤੀ ਜਾ ਸਕਦੀ ਹੈ।
5. ਪਾਣੀ
ਪਾਣੀ ਸ਼ਰੀਰ ਦੇ ਤਾਪਮਾਨ ਨੂੰ ਨਿਯੰਤ੍ਰਿਤ ਕਰਨ ਅਤੇ ਸ਼ਰੀਰ ਵਿੱਚ ਪੋਸ਼ਣਾਂ ਦੀਆਂ ਆਵਾਜਾਈ ਵਿੱਚ ਜਰੂਰੀ ਹੈ। ਇੱਕ ਸੰਤੁਲਿਤ ਖੁਰਾਕ ਵਿੱਚ ਕਾਫੀ ਪਾਣੀ ਹੋਣਾ ਚਾਹੀਦਾ ਹੈ ਕਿਉੰਕਿ ਇਹ ਸ਼ਰੀਰ ਦੇ ਕਚਰੇ ਨੂੰ ਹਟਾਉਣ ਵਿੱਚ ਵੀ ਮਦਦ ਕਰਦਾ ਹੈ।
6. ਨਮਕ
ਨਮਕ ਜਾਂ ਸੋਡੀਅਮ ਕਲੋਰਾਈਡ ਸਿਹਤ ਨੂੰ ਬਣਾਈ ਰੱਖਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਹ ਸ਼ਰੀਰ ਦੇ ਫਲੂਇਡ ਬੈਲੈਂਸ ਨੂੰ ਬਣਾਈ ਰੱਖਣ ਅਤੇ ਪੇਸ਼ੀਆਂ ਅਤੇ ਨਰਵ ਫੰਕਸ਼ਨਾਂ ਵਿੱਚ ਮਦਦ ਕਰਦਾ ਹੈ। ਡਾਇਟ ਇਸ ਤਰੀਕੇ ਨਾਲ ਬਣਾਈ ਜਾਣੀ ਚਾਹੀਦੀ ਹੈ ਕਿ ਨਮਕ ਦੀ ਮਾਤਰਾ ਘੱਟ ਕੀਤੀ ਜਾਵੇ ਪਰ ਪੋਟਾਸ਼ੀਅਮ ਅਤੇ ਸੋਡੀਅਮ ਦੇ ਪੱਧਰ 'ਤੇ ਧਿਆਨ ਦਿੱਤਾ ਜਾਵੇ।
7. ਫਾਈਬਰ
ਫਾਈਬਰ ਇੱਕ ਅਹਿਮ ਪੋਸ਼ਕ ਤੱਤ ਹੈ ਜੋ ਕੈਂਸਰ, ਖੂਨ ਵਿੱਚ ਸ਼ੱਕਰ ਦਾ ਲੈਵਲ, ਅੰਤਰੀੜੀਆਂ ਦੇ ਮੂਵਮੈਂਟ ਅਤੇ ਭਾਰ ਪ੍ਰਬੰਧਨ 'ਤੇ ਨਿਗਰਾਨੀ ਰੱਖਣ ਵਿੱਚ ਮਦਦ ਕਰਦਾ ਹੈ।
8. ਕੈਫੀਨ
ਕੈਫੀਨ ਲੋਕਾਂ ਵਿੱਚ ਪ੍ਰਸਿੱਧ ਹੋ ਗਿਆ ਹੈ ਪਰ ਇਸਦੀ ਬਹੁਤ ਜਿਆਦਾ ਖਪਤ ਹੱਡੀਆਂ ਤੋਂ ਕੈਲਸ਼ੀਅਮ ਦੀ ਹਾਨੀ, ਬਲੱਡ ਪ੍ਰੈਸ਼ਰ ਵਿੱਚ ਵਾਧਾ, ਔਰਤਾਂ ਵਿੱਚ ਗਰਭ ਧਾਰਨ ਦੀ ਸਮੱਸਿਆ, ਨੀਂਦ ਨਾ ਆਉਣ, ਚਿੰਤਾ ਅਤੇ ਕੰਪਨ ਨੂੰ ਵਧਾਉਂਦੀ ਹੈ।
9. ਸ਼ਰਾਬ
ਸ਼ਰਾਬ ਦੀ ਮੈਡੀਕਲ ਮਾਤਰਾ ਅਨੁਸਾਰ ਖਪਤ ਦੇ ਕੁਝ ਫਾਇਦੇ ਹੋ ਸਕਦੇ ਹਨ । ਪਰ ਇਸਦੀ ਬਹੁਤ ਜਿਆਦਾ ਵਰਤੋਂ ਲਿਵਰ ਫੇਲ੍ਹ, ਦਿਲ ਦੀਆਂ ਬਿਮਾਰੀਆਂ, ਕੈਂਸਰ, ਪੈਨਕਰੇਟਾਈਟਿਸ, ਚਿੰਤਾ ,ਡਰ, ਬੇਚੈਨੀ ਅਤੇ ਕੰਪਨ ਦਾ ਕਾਰਨ ਬਣ ਸਕਦਾ ਹੈ।
10. ਛੋਟੇ ਖਾਣੇ
ਮੈਟਾਬੋਲਿਜ਼ਮ ਅਤੇ ਖੂਨ ਦੀ ਸ਼ੱਕਰ ਦੇ ਸੰਤੁਲਨ ਨੂੰ ਸੁਧਾਰਨ ਲਈ ਮਨੁੱਖਾਂ ਨੂੰ ਛੋਟੇ ਛੋਟੇ ਖਾਣੇ ਖਾਣ ਦੀ ਲੋੜ ਹੁੰਦੀ ਹੈ। ਅਤੇ ਇਹ ਵੀ ਸਮੇਂ ਸਮੇਂ 'ਤੇ ਲੈਣੇ ਚਾਹੀਦੇ ਹਨ।
ਮਨੁੱਖ ਨੂੰ ਆਪਣੀਆਂ ਕੈਲੋਰੀਆਂ ਦੀ ਲੋੜ ਦਾ ਅਹਿਸਾਸ ਕਰਨਾ ਚਾਹੀਦਾ ਹੈ। ਫਿਰ ਉਪਰੋਕਤ ਚੋਣਾਂ ਦੇ ਅਨੁਸਾਰ ਖਾਣੇ ਵਿੱਚ ਬਦਲਾਅ ਕਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਇੱਕ ਸਿਹਤਮੰਦ ਖੁਰਾਕ ਨੂੰ ਅਪਣਾ ਕੇ ਕੋਈ ਵੀ ਆਪਣੇ ਸਰੀਰ ਵਿੱਚ ਵਧੀਆ ਮੂਡ ਨਾਲ ਵੱਧ ਉਜਾਲਾ ਅਤੇ ਤਾਕਤ ਪ੍ਰਾਪਤ ਕਰ ਸਕਦਾ ਹੈ।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।