ਸੰਯੁਕਤ ਰਾਜ ਅਮਰੀਕਾ ਦੇ ਅਧਿਕਾਰੀਆਂ ਨੇ ਇੱਕ ਵੱਡੇ ਮਲਟੀ-ਮਿਲੀਅਨ ਡਾਲਰ ਟਰਾਂਸਪੋਰਟ ਫਰੌਡ ਦੇ ਮਾਮਲੇ ਵਿੱਚ “ਸਿੰਘ ਆਰਗੇਨਾਈਜੇਸ਼ਨ” ਨਾਮਕ ਅੰਤਰਰਾਸ਼ਟਰੀ ਗਿਰੋਹ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਮੁੱਖ ਤੌਰ 'ਤੇ ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜਾਂ ਵਿੱਚ ਸਰਗਰਮ ਸੀ।
ਗ੍ਰਿਫ਼ਤਾਰ ਹੋਏ ਲੋਕਾਂ ਵਿੱਚ —
ਪਰਮਵੀਰ ਸਿੰਘ, ਹਰਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ (ਰਾਂਚੋ ਕੁਕਾਮੋਂਗਾ), ਸੰਦੀਪ ਸਿੰਘ (ਸੈਨ ਬਰਨਾਰਡੀਨੋ), ਮਨਦੀਪ ਸਿੰਘ, ਰਣਜੋਧ ਸਿੰਘ (ਬੇਕਰਸਫੀਲਡ), ਗੁਰਨੇਕ ਸਿੰਘ ਚੌਹਾਨ, ਵਿਕਰਮਜੀਤ ਸਿੰਘ, ਨਾਰਾਇਣ ਸਿੰਘ (ਫੋਂਟਾਨਾ), ਬਿਕਰਮਜੀਤ ਸਿੰਘ (ਸੈਕਰਾਮੈਂਟੋ), ਹਿੰਮਤ ਸਿੰਘ ਖਾਲਸਾ (ਰੈਂਟਨ, ਵਾਸ਼ਿੰਗਟਨ) ਅਤੇ ਐਲਗਰ ਹਰਨਾਂਡੇਜ਼ (ਫੋਂਟਾਨਾ) ਸ਼ਾਮਲ ਹਨ।
ਧੋਖਾਧੜੀ ਦਾ ਤਰੀਕਾ
ਅਧਿਕਾਰੀਆਂ ਮੁਤਾਬਕ, ਗਿਰੋਹ ਦੇ ਮੈਂਬਰਾਂ ਨੇ ਨਕਲੀ ਟਰਾਂਸਪੋਰਟ ਕੰਪਨੀਆਂ ਖੋਲ੍ਹੀਆਂ ਅਤੇ ਮਹਿੰਗੀਆਂ ਚੀਜ਼ਾਂ ਜਿਵੇਂ ਇਲੈਕਟ੍ਰਾਨਿਕਸ ਤੇ ਕੱਪੜੇ ਦੀ ਢੁਆਈ ਲਈ ਠੇਕੇ ਹਾਸਲ ਕੀਤੇ।
ਪਰ ਸਾਮਾਨ ਨੂੰ ਮੰਜ਼ਿਲ ਤੱਕ ਪਹੁੰਚਾਉਣ ਦੀ ਬਜਾਏ, ਉਹ ਇਸਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵੇਚ ਦਿੰਦੇ ਸਨ, ਜਿਸ ਨਾਲ ਉਨ੍ਹਾਂ ਨੇ ਕਰੋੜਾਂ ਡਾਲਰ ਦਾ ਨੁਕਸਾਨ ਕਰਵਾਇਆ।
ਅਮਰੀਕੀ ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਸ ਰੈਕਟ ਨੇ ਟਰੱਕਿੰਗ ਤੇ ਲੋਜਿਸਟਿਕ ਉਦਯੋਗ ਦੀ ਭਰੋਸੇਯੋਗਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਮਾਮਲੇ ਦੀ ਜਾਂਚ ਫੈਡਰਲ ਇਨਵੈਸਟੀਗੇਸ਼ਨ ਏਜੰਸੀ (FBI) ਅਤੇ ਹੋਰ ਫੈਡਰਲ ਡਿਪਾਰਟਮੈਂਟਾਂ ਵੱਲੋਂ ਜਾਰੀ ਹੈ।