ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸਸਪੈਂਸ਼ਨ ਦੇ ਹੁਕਮਾਂ ਤੋਂ ਬਾਅਦ ਹੁਣ ਉਨ੍ਹਾਂ ਖਿਲਾਫ਼ ਲੁਧਿਆਣਾ ਦੇ ਸਮਰਾਲਾ 'ਚ ਨਵੀਂ ਐਫਆਈਆਰ ਦਰਜ ਹੋਈ ਹੈ।
ਸੀਬੀਆਈ ਨੇ ਭੁੱਲਰ ਦੇ ਬੌਂਦਲੀ ਪਿੰਡ ਵਾਲੇ ਫਾਰਮ ਹਾਊਸ 'ਵਿਰਾਸਤ ਲੋਕੇਸ਼ਨ ਮਹਿਲ ਫਾਰਮ' ਤੋਂ 108 ਸ਼ਰਾਬ ਦੀਆਂ ਬੋਤਲਾਂ (ਕੀਮਤ ₹2.89 ਲੱਖ) ਅਤੇ 17 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਸਮਾਨ ਗੈਰਕਾਨੂੰਨੀ ਤੌਰ 'ਤੇ ਰੱਖਿਆ ਗਿਆ ਸੀ।
ਸੀਬੀਆਈ ਦੀ ਛਾਪੇਮਾਰੀ ਤੋਂ ਬਾਅਦ ਸਮਰਾਲਾ ਪੁਲਿਸ ਨੇ ਆਬਕਾਰੀ ਐਕਟ ਦੀ ਧਾਰਾ 61(1) ਅਤੇ 14 ਤਹਿਤ ਐਫਆਈਆਰ ਦਰਜ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਰਤੂਸ ਰੱਖਣ ਲਈ ਅਸਲਾ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਜਾ ਸਕਦੀਆਂ ਹਨ।
ਯਾਦ ਰਹੇ ਕਿ ਭੁੱਲਰ ਨੂੰ 16 ਅਕਤੂਬਰ ਨੂੰ ₹8 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ 'ਚ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ।