ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜ਼ਿਲਾ ਬਰਨਾਲਾ ਸੰਧੂ ਪੱਤੀ ਵਿਖੇ ਇੱਕ ਹੋਰ ਸਿਖਲਾਈ ਸਿਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ।
ਬਰਨਾਲਾ-1 ਅਕਤੂਬਰ 2025-ਰਸ਼ਪਿੰਦਰ ਕੌਰ ਗਿੱਲ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਉੱਤੇ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਦੇ ਸਿਖਲਾਈ ਕੈਂਪਾਂ ਦੀ ਮੁਹਿੰਮ ਚਲਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜ਼ਿਲਾ ਬਰਨਾਲਾ ਸੰਧੂ ਪੱਤੀ ਵਿਖੇ ਸਿਲਾਈ ਕੈਂਪ ਦੀ ਕੀਤੀ ਗਈ ਸ਼ੁਰੂਆਤ। ਇਸ ਕੈਂਪ ਦੀ ਟ੍ਰੇਨਰ ਬੀਬੀ ਮਨਪ੍ਰੀਤ ਕੌਰ ਜੀ ਹਨ। ਇਸ ਕੈਂਪ ਦੇ ਉਦਘਾਟਨ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਦੀ ਜੱਥੇਬੰਦੀ ਦੇ ਉੱਤਮ ਬਾਂਸਲ ਜੀ ਜਨਰਲ ਸਕੱਤਰ ਵਪਾਰ ਵਿੰਗ ਪੰਜਾਬ, ਬੀਬੀ ਭੁਪਿੰਦਰਜੀਤ ਕੌਰ ਬਿਰਦੀ ਜੀ ਜੱਥੇਬੰਦਕ ਸਕੱਤਰ ਇਸਤਰੀ ਵਿੰਗ ਜ਼ਿਲਾ ਬਰਨਾਲਾ, ਸ. ਦਰਸ਼ਨ ਸਿੰਘ ਮੰਡੇਰ ਜੀ ਪ੍ਰਧਾਨ ਜ਼ਿਲਾ ਬਰਨਾਲਾ, ਅਵਤਾਰ ਸਿੰਘ ਜੀ ਪ੍ਰਧਾਨ ਮੁਲਾਜ਼ਮ ਵਿੰਗ ਜ਼ਿਲਾ ਬਰਨਾਲਾ, ਬੀਬੀ ਸੁਰਿੰਦਰ ਕੌਰ ਜ਼ਿਲਾ ਪ੍ਰਧਾਨ ਇਸਤਰੀ ਵਿੰਗ, ਡਾ. ਜਗਰੂਪ ਸਿੰਘ ਜੀ, ਬੀਬੀ ਜਸਵੀਰ ਕੌਰ ਜੀ, ਬੀਬੀ ਸਵਰਨਜੀਤ ਕੌਰ, ਸ. ਅਵਤਾਰ ਸਿੰਘ ਜੀ, ਸ. ਬਲਦੇਵ ਸਿੰਘ ਜੀ ਮੌਜੂਦ ਸਨ। ਪਾਰਟੀ ਦੇ ਆਗੂਆਂ ਨੇ ਸਿਖਲਾਈ ਲੈਣ ਆਈਆਂ ਬੱਚੀਆਂ ਨੂੰ ਹੱਥੀਂ ਕੰਮ ਸਿੱਖ ਕੇ ਆਪਣੇ ਆਪ ਨੂੰ ਮਾਨਸਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਪ੍ਰੇਰਿਤ ਕੀਤਾ। ਇੰਨਾਂ ਸਿਖਲਾਈ ਕੈਂਪਾਂ ਰਾਹੀਂ ਤਿੰਨ ਮਹੀਨੇ ਸਿਲਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਜਾਏਗੀ। ਤਿੰਨ ਮਹੀਨੇ ਦੇ ਇਸ ਕੈਂਪ ਦੇ ਅੰਤ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਿੰਨ ਮਹੀਨੇ ਦਾ ਕੋਰਸ ਕਰਣ ਵਾਲੀਆਂ ਬੀਬੀਆਂ ਨੂੰ ਅਤੇ ਕੈਂਪ ਚਲਾਉਣ ਵਾਲੀ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ Certificate ਵੀ ਦਿੱਤਾ ਜਾਏਗਾ। ਇਸ ਕੈਂਪ ਵਿੱਚ ਸਿਖਲਾਈ ਕੈਂਪ ਲਗਾਉਣ ਪਹੁੰਚੀਆਂ ਬੱਚੀਆਂ ਅਮਨਦੀਪ ਕੌਰ, ਰਣਦੀਪ ਕੌਰ, ਕੌਮਲ, ਪਰਮਜੀਤ ਕੌਰ, ਸਮੀਨਾ, ਰੇਖਾ ਰਾਣੀ, ਰਵਨੀਤ ਕੌਰ, ਸ੍ਰਿਸ਼ਟੀ, ਜਮੀਲਾ ਅਤੇ ਜਗਜੀਤ ਸਿੰਘ ਸਨ। ਪਾਰਟੀ ਵੱਲੋਂ ਲਗਾਏ ਜਾ ਰਹੇ ਇੰਨਾਂ ਸਾਰੇ ਕੈਂਪਾਂ ਦੀ ਜ਼ਿੰਮੇਵਾਰੀ ਬੀਬੀ ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ ਦੀ ਰਹੇਗੀ। ਸਿਖਲਾਈ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਬੀਬੀ ਰਸ਼ਪਿੰਦਰ ਕੌਰ ਗਿੱਲ ਜੀ ਨਾਲ +91-9888697078 -ਸੰਪਰਕ ਕੀਤਾ ਜਾ ਸਕਦਾ ਹੈ।