ਲੁਧਿਆਣਾ, ਸਰਾਭਾ ਨਗਰ – ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 118ਵੇਂ ਜਨਮ ਦਿਹਾੜੇ ਮੌਕੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਵੱਲੋਂ ਸਮਾਗਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਾਬਕਾ ਪ੍ਰਧਾਨ ਪਵਨ ਦੀਵਾਨ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਸਮਾਗਮ ਨੂੰ ਸੰਬੋਧਨ ਕਰਦਿਆਂ ਪਵਨ ਦੀਵਾਨ ਨੇ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਭਗਤ ਸਿੰਘ ਉਹ ਮਹਾਨ ਯੋਧੇ ਹਨ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਦੇ ਜ਼ੁਲਮਾਂ ਵਿਰੁੱਧ ਬੇਬਾਕੀ ਨਾਲ ਆਵਾਜ਼ ਚੁੱਕੀ। ਉਹਨਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਕਰੋੜਾਂ ਲੋਕਾਂ ਨੂੰ ਦੇਸ਼ਭਗਤੀ ਦੀ ਪ੍ਰੇਰਨਾ ਦਿੱਤੀ। ਦੀਵਾਨ ਨੇ ਕਿਹਾ ਕਿ ਆਜ਼ਾਦੀ ਸੰਘਰਸ਼ੀ ਸ਼ਹੀਦਾਂ ਦੇ ਵਿਚਾਰਾਂ ’ਤੇ ਚੱਲਣਾ ਹੀ ਉਨ੍ਹਾਂ ਨੂੰ ਅਸਲੀ ਸ਼ਰਧਾਂਜਲੀ ਹੈ।
ਇਸ ਮੌਕੇ ਹੋਰ ਨੇਤਾ ਤੇ ਵਰਕਰ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਇੰਦਰਜੀਤ ਕਪੂਰ, ਸੁਸ਼ੀਲ ਮਲਹੋਤਰਾ, ਕੁਲਬੀਰ ਨੀਟਾ, ਰੋਹਿਤ ਪਾਹਵਾ, ਧਰਮਿੰਦਰ ਵਰਮਾ, ਜੋਗਿੰਦਰ ਜੰਗੀ, ਨੀਰਜ ਬਿਰਲਾ, ਸੋਨੂ ਛੀਬਾ, ਸੰਨੀ ਖੀਵਾ, ਮੋਹਿਤ ਚੁੱਘ, ਰਾਜੀਵ ਕਪੂਰ, ਮੰਨੂ ਚੌਹਾਨ, ਸਾਹਿਲ ਕੁਮਾਰ ਅਤੇ ਯਾਦਵਿੰਦਰ ਜੋਨੀ ਸ਼ਾਮਲ ਹਨ।