ਬਠਿੰਡਾ ਦੀ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਏਅਰ ਇੰਡੀਆ ਦੇ ਉਹਨਾਂ ਸਟਾਫ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਇੱਕ ਸਿੱਖ ਮੁਸਾਫਰ ਨੂੰ ਜ਼ਲੀਲ ਅਤੇ ਅਪਮਾਨਿਤ ਕੀਤਾ।
ਬਾਦਲ ਨੇ ਦੱਸਿਆ ਕਿ ਤਾਮਿਲਨਾਡੂ ਦੇ ਜੀਵਨ ਸਿੰਘ ਨੂੰ ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸਿੰਗਾਪੁਰ ਜਾਣ ਵਾਲੀ ਫਲਾਈਟ ਤੋਂ ਪਹਿਲਾਂ ਏਅਰ ਇੰਡੀਆ ਸਟਾਫ ਨੇ ਬੇਇਜ਼ਤ ਕੀਤਾ। ਉਹ 2023 ਵਿੱਚ ਸਿੱਖ ਧਰਮ ਅਪਣਾ ਚੁੱਕੇ ਹਨ ਅਤੇ ਉਹਨਾਂ ਦਾ ਖੁੱਲ੍ਹਾ ਦਾਹੜਾ ਤੇ ਦਸਤਾਰ ਹੈ। ਪਰ ਸਟਾਫ ਨੇ ਉਨ੍ਹਾਂ ਦੀ ਦਿੱਖ ਦੇ ਆਧਾਰ ’ਤੇ ਉਨ੍ਹਾਂ ਨਾਲ ਵਿਤਕਰਾ ਕਰਦਿਆਂ ਗੈਰ-ਜ਼ਰੂਰੀ ਸਵਾਲ ਕੀਤੇ—ਜਿਵੇਂ ਕਿ ਉਹ ਸਿੰਗਾਪੁਰ ਕਿਉਂ ਜਾ ਰਹੇ ਹਨ, ਉਹਨਾਂ ਕੋਲ ਕਿੰਨੇ ਪੈਸੇ ਹਨ, ਉਹਨਾਂ ਦੇ ਬੈਂਕ ਖ਼ਾਤਿਆਂ ਦੇ ਵੇਰਵੇ, ਦਸਤਾਰ ਕਿਉਂ ਬੰਨੀ ਹੈ ਤੇ ਉਹ ਕਿਸ ਜਾਤ ਤੋਂ ਸਿੱਖ ਧਰਮ ਵਿਚ ਆਏ ਹਨ।
ਹਰਸਿਮਰਤ ਬਾਦਲ ਨੇ ਕਿਹਾ ਕਿ ਇਹ ਸਵਾਲ ਪ੍ਰੋਫੈਸ਼ਨਲ ਵਿਹਾਰ ਦੇ ਦਾਇਰੇ ਤੋਂ ਬਾਹਰ ਹਨ ਅਤੇ ਇਹ ਸਿੱਧਾ ਸਿੱਖ ਧਰਮ ਦੇ ਧਾਰਮਿਕ ਚਿੰਨਾਂ ਨਾਲ ਵਿਤਕਰਾ ਹੈ। ਉਹਨਾਂ ਨੇ ਮੰਗ ਕੀਤੀ ਕਿ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ।
ਉਹਨਾਂ ਨੇ ਇਹ ਵੀ ਬੇਨਤੀ ਕੀਤੀ ਕਿ ਕੇਂਦਰੀ ਮੰਤਰੀ ਏਅਰ ਇੰਡੀਆ ਨੂੰ ਹਦਾਇਤ ਦੇਣ ਕਿ ਉਹ ਆਪਣੇ ਸਟਾਫ ਨੂੰ ਸਿੱਖ ਧਰਮ ਦੇ ਧਾਰਮਿਕ ਚਿੰਨਾਂ ਬਾਰੇ ਜਾ