ਓ ਗੱਲ ਨਹੀਂ ਬਣਦੀ,
ਜੋ ਬਣਾਉਣਾ ਚਾਹੁੰਦੇ ਹਾਂ।
ਤੂੰ ਹੀ ਨਹੀਂ ਸਮਝੀਂ,
ਜੋ ਸਮਝਾਉਣਾ ਚਾਹੁੰਦੇ ਹਾਂ।
ਤੇਰੀ ਆਦਤ ਬੜੀ ਭੈੜੀ,
ਜੋ ਬੇਰੁੱਖੀ ਦਿਖਾਉਂਦੀ ਏ।
ਅਸੀਂ ਚਾਹੁੰਦੇ ਤੈਨੂੰ ਹੀ ਹਾਂ,
ਤੂੰ ਹੀ ਬੜਾ ਸਤਾਉਂਦੀ ਏ।
ਤੂੰ ਰਾਹ ਨਹੀਂ ਦਿੰਦੀ,
ਕਦੇ ਭੁੱਲ ਕੇ ਵੀ ਮੈਨੂੰ,
ਅਸੀਂ ਤਾਂ ਦਿਲ ਤੇਰੇ,
ਅੰਦਰ ਆਉਣਾ ਚਾਹੁੰਦੇ ਹਾਂ।
ਓ ਗੱਲ ਨਹੀਂ ........
ਰੁੱਖਾ ਰੁੱਖਾ ਸੁਭਾਅ ਤੇਰਾ,
ਕਰਦਾ ਰਹਿੰਦਾ ਏ,ਪ੍ਰੇਸ਼ਾਨ ਮੈਨੂੰ।
ਕੀ ਚਾਹੁੰਦੇ ਹਾਂ,ਅਸੀਂ ਤੇਰੇ ਤੋਂ,
ਸਭ ਪਤਾ ਏ,ਚੰਗੀ ਤਰ੍ਹਾਂ ਤੈਨੂੰ।
ਤੂੰ ਨਜ਼ਰਾਂ ਚੁਰਾਉਂਦੀ ਏ,
ਅਸੀਂ ਤਾਂ ਨਾਲ ਤੇਰੇ,
ਨਜ਼ਰਾਂ ਮਿਲਾਉਣਾ ਚਾਹੁੰਦੇ ਹਾਂ।
ਓ ਗੱਲ ਨਹੀਂ ........
.

ਸਰਬਜੀਤ ਸੰਗਰੂਰਵੀ
ਪੁਰਾਣੀ ਅਨਾਜ ਮੰਡੀ, ਸੰਗਰੂਰ।
9463162463