ਗੁਰਦਾਸਪੁਰ, 3 ਸਤੰਬਰ 2025 – ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਿਹਤ ਵਿਭਾਗ ਵੱਲੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਗੁਰਦਾਸਪੁਰ ਦੇ ਸਹਿਯੋਗ ਨਾਲ ਖ਼ਾਸ ਕਦਮ ਚੁੱਕੇ ਗਏ ਹਨ। ਸਿਵਲ ਸਰਜਨ ਗੁਰਦਾਸਪੁਰ ਡਾ. ਜਸਵਿੰਦਰ ਸਿੰਘ ਨੇ ਆਈ.ਐਮ.ਏ ਦੇ ਅਹੁਦੇਦਾਰਾਂ ਨਾਲ ਮਿਲ ਕੇ ਐਂਬੁਲੈਂਸ ਵੈਨਾਂ ਨੂੰ ਹਰੀ ਝੰਡੀ ਦੇ ਕੇ ਹੜ੍ਹ ਪ੍ਰਭਾਵਿਤ ਪਿੰਡਾਂ ਵੱਲ ਰਵਾਨਾ ਕੀਤਾ।
ਡਾ. ਜਸਵਿੰਦਰ ਸਿੰਘ ਨੇ ਆਈ.ਐਮ.ਏ ਦਾ ਇਸ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਦੱਸਿਆ ਕਿ ਮੈਡੀਕਲ ਰਾਹਤ ਕੈਂਪ ਲਗਾਤਾਰ ਜਾਰੀ ਰਹਿਣਗੇ। ਮੌਜੂਦਾ ਹੜ੍ਹ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਈ.ਐਮ.ਏ ਵੱਲੋਂ ਸਿਹਤ ਵਿਭਾਗ ਨੂੰ 4 ਐਂਬੁਲੈਂਸ ਵੈਨਾਂ, ਜਰੂਰੀ ਦਵਾਈਆਂ ਅਤੇ ਰਾਹਤ ਸਮੱਗਰੀ ਪ੍ਰਦਾਨ ਕੀਤੀ ਗਈ ਹੈ।
ਆਈ.ਐਮ.ਏ ਜਿਲਾ ਪ੍ਰਧਾਨ ਡਾ. ਬੀ. ਐਸ. ਬਾਜਵਾ ਨੇ ਭਵਿੱਖ ਵਿੱਚ ਵੀ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਬਿਆਸ ਦਰਿਆ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਸਿਹਤ ਸੁਰੱਖਿਆ ਲਈ ਦਿਨ-ਰਾਤ ਕੋਸ਼ਿਸ਼ ਕਰ ਰਹੇ ਹਨ।
ਇਸ ਤੋਂ ਇਲਾਵਾ, ਸਿਵਲ ਸਰਜਨ ਨੇ ਜ਼ਿਲਾ ਕੈਮਿਸਟ ਐਂਡ ਡਰੱਗ ਸਟੋਰ ਐਸੋਸੀਏਸ਼ਨ ਨਾਲ ਵੀ ਮੀਟਿੰਗ ਕੀਤੀ। ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਹਾਜਨ ਨੇ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਦੀ ਹਾਮੀ ਭਰੀ। ਮੀਟਿੰਗ ਵਿੱਚ ਸਿਹਤ ਸਹੂਲਤਾਂ ਅਤੇ ਦਵਾਈਆਂ ਦੀ ਉਪਲਬਧਤਾ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।
ਇਸ ਮੌਕੇ ਏ.ਸੀ.ਐਸ. ਡਾ. ਪ੍ਰਭਜੋਤ ਕੌਰ ਕਲਸੀ, ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ. ਤੇਜਿੰਦਰ ਕੌਰ, ਡਾ. ਜੇ.ਐਸ. ਬੱਬਰ, ਡਾ. ਐਚ.ਐਸ. ਕਲੇਰ, ਡਾ. ਰਾਜੇਸ਼ ਲਖਨਪਾਲ, ਡਾ. ਹਰਿੰਦਰ ਸਿੰਘ ਦਿਓਲ, ਡਾ. ਸੁਖਦੇਵ, ਡਾ. ਰਮੇਸ਼ ਮਹਾਜਨ, ਡਾ. ਚੇਤੰਨ ਨੰਦਾ, ਡਾ. ਸਤਿੰਦਰ ਮਹਾਜਨ ਅਤੇ ਹੋਰ ਆਈ.ਐਮ.ਏ ਅਹੁਦੇਦਾਰ ਹਾਜ਼ਰ ਸਨ।
ਜ਼ਿਲਾ ਕੈਮਿਸਟ ਐਂਡ ਡਰੱਗ ਸਟੋਰ ਐਸੋਸੀਏਸ਼ਨ ਤੋਂ ਦਰਸ਼ਨ ਮਹਾਜਨ, ਜ਼ਿਲਾ ਫਾਰਮੇਸੀ ਅਫ਼ਸਰ ਜਤਿੰਦਰ ਕੁਮਾਰ, ਗੁਰਿੰਦਰ ਕੁਮਾਰ, ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਰਾਜਵੰਤ ਬਾਵਾ, ਦਿਨੇਸ਼ ਮਹਾਜਨ, ਸੰਜੀਵ ਕਪੂਰ, ਅਜੇ ਕਪੂਰ, ਅਸ਼ੀਸ਼ ਗੁਪਤਾ ਆਦਿ ਵੀ ਸ਼ਾਮਲ ਰਹੇ।