ਹੁਸ਼ਿਆਰਪੁਰ, 22 ਅਗਸਤ – ਵਿਦੇਸ਼ ਰੋਜ਼ਗਾਰ ਲਈ ਗਏ ਨੌਜਵਾਨਾਂ ਨਾਲ ਘਟਣਾਵਾਂ ਦਾ ਸਿਲਸਿਲਾ ਜਾਰੀ ਹੈ। ਹੁਸ਼ਿਆਰਪੁਰ ਦੇ ਪਿੰਡ ਸਲੇਮਪੁਰ ਦਾ 30 ਸਾਲਾ ਸੰਦੀਪ ਸਿੰਘ, ਜੋ ਇਟਲੀ ਵਿੱਚ ਰਿਹਾਇਸ਼ ਪੁਰਾ ਰਿਹਾ ਸੀ, ਕੁਝ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਤਿੰਨ ਦਿਨਾਂ ਬਾਅਦ ਉਸ ਦੀ ਲਾਸ਼ ਜੰਗਲਾਂ ਵਿੱਚੋਂ ਮਿਲੀ।
ਅੱਜ ਉਸ ਦੀ ਡੈਡ ਬਾਡੀ ਜੱਦੀ ਪਿੰਡ ਪਹੁੰਚਣ ’ਤੇ ਪੂਰੀਆਂ ਸਿੱਖ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸੰਦੀਪ ਆਪਣੇ ਮਾਂ-ਪਿਓ ਦਾ ਇਕੱਲਾ ਪੁੱਤਰ ਸੀ। ਉਸਦੀ ਮੌਤ ਨਾਲ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।
ਸੰਦੀਪ ਦੇ ਚਾਚਾ ਸਤਨਾਮ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੌਤ ਦੇ ਕਾਰਣਾਂ ਦੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਕੜੀ ਸਜ਼ਾ ਮਿਲੇ। ਨਾਲ ਹੀ, ਉਨ੍ਹਾਂ ਕਿਹਾ ਕਿ ਬੁੱਢੇ ਮਾਂ-ਪਿਉ ਲਈ ਸਰਕਾਰ ਵੱਲੋਂ ਸਹਾਰਾ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ।