ਫਲੋਰੀਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਤੋਂ ਬਾਅਦ ਅਮਰੀਕਾ ਨੇ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਿਆਂ ਦੇ ਜਾਰੀ ਕਰਨ ‘ਤੇ ਅਚਾਨਕ ਪਾਬੰਦੀ ਲਗਾ ਦਿੱਤੀ ਹੈ।
12 ਅਗਸਤ ਨੂੰ ਫਲੋਰੀਡਾ ਟਰਨਪਾਈਕ ‘ਤੇ ਇਕ ਵਿਦੇਸ਼ੀ ਡਰਾਈਵਰ ਵੱਲੋਂ ਗਲਤ ਢੰਗ ਨਾਲ U-ਟਰਨ ਲੈਣ ਕਾਰਨ ਮਿਨੀਵੈਨ ਉਸਦੇ ਟਰੱਕ ਹੇਠਾਂ ਆ ਗਈ। ਮਿਨੀਵੈਨ ਵਿੱਚ ਬੈਠੇ ਤਿੰਨ ਲੋਕਾਂ ਦੀ ਮੌਤ ਹੋ ਗਈ। ਜਾਂਚ ‘ਚ ਸਾਹਮਣੇ ਆਇਆ ਕਿ ਡਰਾਈਵਰ ਨੂੰ ਅੰਗ੍ਰੇਜ਼ੀ ਦੀ ਬੁਨਿਆਦੀ ਸਮਝ ਵੀ ਨਹੀਂ ਸੀ ਅਤੇ ਉਹ ਸਿਰਫ ਕੁਝ ਸਵਾਲਾਂ ਦੇ ਜਵਾਬ ਦੇ ਸਕਿਆ ਸੀ।
ਅਮਰੀਕੀ ਪ੍ਰਸ਼ਾਸਨ ਨੇ ਤੁਰੰਤ ਕਦਮ ਚੁੱਕਦੇ ਹੋਏ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵੀਜ਼ੇ ਜਾਰੀ ਕਰਨ ਰੋਕ ਦਿੱਤੇ। ਸਰਕਾਰ ਹੁਣ ਅੰਗ੍ਰੇਜ਼ੀ ਭਾਸ਼ਾ ਦੀ ਯੋਗਤਾ ਅਤੇ ਲਾਇਸੈਂਸਿੰਗ ਮਾਪਦੰਡ ਹੋਰ ਕੜੇ ਕਰਨ ਦੀ ਯੋਜਨਾ ਬਣਾ ਰਹੀ ਹੈ।
ਇਸ ਫੈਸਲੇ ਨੇ ਇਮੀਗ੍ਰੇਸ਼ਨ ਨੀਤੀਆਂ ਅਤੇ ਰਾਜ–ਕੇਂਦਰ ਤਣਾਅ ਨੂੰ ਇੱਕ ਵਾਰ ਫਿਰ ਚਰਚਾ ਦੇ ਕੇਂਦਰ ‘ਚ ਲਿਆ ਦਿੱਤਾ ਹੈ।