ਨਵੀਂ ਦਿੱਲੀ, 22 ਅਗਸਤ 2025 – ਸੰਸਦ ਭਵਨ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਘੇਰੇ 'ਚ ਆ ਗਈ ਹੈ। ਸ਼ੁੱਕਰਵਾਰ ਸਵੇਰੇ ਲਗਭਗ 6:30 ਵਜੇ ਇੱਕ ਵਿਅਕਤੀ ਰੇਲ ਭਵਨ ਵਾਲੇ ਪਾਸੇ ਤੋਂ ਦਰੱਖਤ ਦੀ ਮਦਦ ਨਾਲ ਕੰਧ ਟੱਪ ਕੇ ਨਵੀਂ ਸੰਸਦ ਕੰਪਲੈਕਸ ਵਿੱਚ ਦਾਖਲ ਹੋ ਗਿਆ।
ਆਰੋਪੀ ਵਿਅਕਤੀ ਗਰੁੜ ਗੇਟ ਤੱਕ ਪਹੁੰਚ ਗਿਆ, ਪਰ ਸੁਰੱਖਿਆ ਕਰਮਚਾਰੀਆਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਸਨੂੰ ਹਿਰਾਸਤ ਵਿੱਚ ਲੈ ਲਿਆ। ਫਿਲਹਾਲ ਉਸਦੀ ਪਛਾਣ ਅਤੇ ਮਕਸਦ ਦਾ ਖੁਲਾਸਾ ਨਹੀਂ ਹੋ ਸਕਿਆ ਹੈ। ਸੁਰੱਖਿਆ ਏਜੰਸੀਆਂ ਉਸ ਤੋਂ ਪੁੱਛਗਿੱਛ ਕਰ ਰਹੀਆਂ ਹਨ।
ਇਸ ਘਟਨਾ ਨੇ ਮੁੜ 2023 ਦੀ ਸੁਰੱਖਿਆ ਚੂਕ ਦੀ ਯਾਦ ਤਾਜ਼ਾ ਕਰ ਦਿੱਤੀ ਹੈ, ਜਦੋਂ 13 ਦਸੰਬਰ ਨੂੰ ਕੁਝ ਲੋਕ ਸੰਸਦ ਭਵਨ ਵਿੱਚ ਦਾਖਲ ਹੋਏ ਸਨ। ਉਸ ਮਾਮਲੇ ਤੋਂ ਬਾਅਦ ਸੰਸਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਲੀ ਪੁਲਿਸ ਤੋਂ ਸੀਆਈਐਸਐਫ ਨੂੰ ਸੌਂਪੀ ਗਈ ਸੀ। ਵਿਰੋਧੀ ਪਾਰਟੀਆਂ ਨੇ ਉਸ ਵੇਲੇ ਵੀ ਕੇਂਦਰ ਸਰਕਾਰ ਨੂੰ ਘੇਰਿਆ ਸੀ।