ਅੰਮ੍ਰਿਤਸਰ ਦੇ ਵੇਰਕਾ ਖੇਤਰ ਵਿੱਚ ਇੱਕ 25 ਸਾਲਾ ਨੌਜਵਾਨ ਰਮਨਵੀਰ ਸਿੰਘ ਨੇ ਪ੍ਰੇਮ ਸੰਬੰਧਾਂ ਤੋਂ ਇਨਕਾਰ ਹੋਣ ’ਤੇ ਜ਼ਹਿਰ ਖਾ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
ਪਰਿਵਾਰਕ ਮੈਂਬਰਾਂ ਅਨੁਸਾਰ ਰਮਨਵੀਰ ਪਿਛਲੇ ਚਾਰ ਸਾਲਾਂ ਤੋਂ ਇੱਕ ਕੁੜੀ ਨਾਲ ਰਿਸ਼ਤੇ ਵਿੱਚ ਸੀ ਅਤੇ ਦੋਵੇਂ ਇਕੱਠੇ ਘੁੰਮਦੇ-ਫਿਰਦੇ ਰਹਿੰਦੇ ਸਨ। ਹਾਲ ਹੀ ਵਿੱਚ ਉਸਨੇ ਕੁੜੀ ਦਾ ਜਨਮਦਿਨ ਵੀ ਮਨਾਇਆ ਸੀ। ਜਦੋਂ ਮੁੰਡੇ ਦੇ ਪਰਿਵਾਰ ਨੇ ਵਿਆਹ ਦੀ ਗੱਲ ਕੀਤੀ ਤਾਂ ਕੁੜੀ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਵਿਦੇਸ਼ ਜਾ ਰਹੀ ਹੈ ਅਤੇ ਵਿਆਹ ਨਹੀਂ ਕਰ ਸਕਦੀ। ਇਹ ਗੱਲ ਸੁਣ ਕੇ ਰਮਨਵੀਰ ਸਦਮੇ ਵਿੱਚ ਆ ਗਿਆ ਅਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਘਟਨਾ ਤੋਂ ਬਾਅਦ ਪਰਿਵਾਰ ਵਿੱਚ ਕੋਹਰਾਮ ਮਚ ਗਿਆ ਹੈ। ਮ੍ਰਿਤਕ ਦੇ ਭਰਾ ਨੇ ਮੀਡੀਆ ਸਾਹਮਣੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਅਜਨਾਲਾ ਦੇ ਪਿੰਡ ਗੱਗੋਮਾਹਲ ਵਿੱਚ ਪ੍ਰੇਮ ਸੰਬੰਧੀ ਝਗੜੇ ਕਾਰਨ ਇੱਕ ਨੌਜਵਾਨ ਸੁਰਜੀਤ ਸਿੰਘ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਲੜਕੀ ਦੇ ਭਰਾਵਾਂ ਨੇ ਉਸਨੂੰ ਬੇਰਹਿਮੀ ਨਾਲ ਮਾਰਿਆ-ਪੀਟਿਆ ਸੀ।