ਚੰਡੀਗੜ੍ਹ/ਅੰਮ੍ਰਿਤਸਰ, 3 ਅਗਸਤ 2025 – ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਮੇਟੀ ਵੱਲੋਂ ਨਵਾਂ ਪ੍ਰਧਾਨ ਚੁਣਨ ਲਈ 11 ਅਗਸਤ ਨੂੰ ਡੈਲੀਗੇਟ ਇਜਲਾਸ ਬੁਲਾਇਆ ਗਿਆ ਹੈ। ਇਹ ਫੈਸਲਾ ਪਾਰਟੀ ਵਿੱਚ ਆ ਰਹੀਆਂ ਅੰਦਰੂਨੀ ਤਣਾਅ ਭਰੀ ਹਵਾਵਾਂ 'ਚ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ, ਭਰਤੀ ਕਮੇਟੀ ਦੇ ਕਈ ਮੈਂਬਰ ਅੱਜਕੱਲ੍ਹ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ 'ਤੇ ਸਿੱਧੇ ਹਮਲੇ ਕਰ ਰਹੇ ਹਨ। ਦੂਜੇ ਪਾਸੇ, ਅਕਾਲੀ ਆਗੂ ਭਰਤੀ ਕਮੇਟੀ ਦੇ ਸੀਨੀਅਰ ਮੈਂਬਰ ਮਨਪ੍ਰੀਤ ਇਆਲੀ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ, ਜਿਸ ਨਾਲ ਪਾਰਟੀ ਅੰਦਰ ਤਣਾਅ ਅਤੇ ਧੜਾਬੰਦੀ ਸਾਫ਼ ਦਿਖਾਈ ਦੇ ਰਹੀ ਹੈ।
ਇਜਲਾਸ ਲੈਣ ਲਈ ਸ਼੍ਰੋਮਣੀ ਕਮੇਟੀ ਤੋਂ ਤੇਜ਼ਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਗਈ ਹੈ, ਅਤੇ ਭਰਤੀ ਕਮੇਟੀ ਵੱਲੋਂ ਚਿੱਠੀ ਅਤੇ ਫ਼ੀਸ ਵੀ ਭੇਜੀ ਗਈ ਹੈ। ਹਾਲਾਂਕਿ ਕਮੇਟੀ ਹਾਲ ਦੇਣ ਜਾਂ ਨਾ ਦੇਣ ਬਾਰੇ ਹਾਲੇ ਸਿਰਫ਼ ਅਟਕਲਾਂ ਹੀ ਲਗਾਈਆਂ ਜਾ ਰਹੀਆਂ ਹਨ।
ਸੂਤਰਾਂ ਦੇ ਮੱਤਾਬਕ, ਇਸ ਵਾਰ ਸ਼੍ਰੋਮਣੀ ਕਮੇਟੀ ਕਿਸੇ ਵੀ ਸਿਆਸੀ ਵਿਵਾਦ ਤੋਂ ਦੂਰ ਰਹਿਣਾ ਚਾਹੁੰਦੀ ਹੈ।