ਗੁਰਦਾਸਪੁਰ, 3 ਅਗਸਤ 2025 – ਗੁਰਦਾਸਪੁਰ ਦੇ ਪਿੰਡ ਕੋਟਲੀ ਸੂਰਤ ਮੱਲੀ ਨਾਲ ਸੰਬੰਧਤ 27 ਸਾਲਾ ਨੌਜਵਾਨ ਗਗਨਦੀਪ ਸਿੰਘ ਦੀ ਸਾਊਦੀ ਅਰਬ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗਗਨਦੀਪ ਰੋਜੀ-ਰੋਟੀ ਦੀ ਖਾਤਰ ਇਕ ਸਾਲ ਪਹਿਲਾਂ ਵਿਦੇਸ਼ ਗਿਆ ਸੀ।
ਮ੍ਰਿਤਕ ਦੇ ਮਾਪਿਆਂ ਮੁਤਾਬਕ, ਗਗਨਦੀਪ ਆਪਣੇ ਘਰ ਦਾ ਇਕਲੌਤਾ ਸਹਾਰਾ ਸੀ। ਉਹ ਆਪਣੇ ਪਿੰਡ ਅਤੇ ਆਸ-ਪਾਸ ਦੇ ਇਲਾਕੇ ਵਿੱਚ "ਗਗਨ ਭਲਵਾਨ" ਵਜੋਂ ਜਾਣਿਆ ਜਾਂਦਾ ਸੀ ਅਤੇ ਭਲਵਾਨੀ ਵਿੱਚ ਕਈ ਵਾਰ ਇਲਾਕਾ-ਪੱਧਰੀ ਮੁਕਾਬਲੇ ਵੀ ਜਿੱਤੇ ਸੀ। 13 ਸਾਲ ਪਹਿਲਾਂ ਪਰਿਵਾਰ ਨੇ ਵੱਡੇ ਪੁੱਤ ਦੀ ਬਿਮਾਰੀ ਨਾਲ ਮੌਤ ਦਾ ਦੁੱਖ ਵੀ ਭੋਗਿਆ ਸੀ।
ਗਰੀਬ ਪਰਿਵਾਰ ਹੋਣ ਕਾਰਨ ਗਗਨਦੀਪ ਦੀ ਲਾਸ਼ ਸਾਊਦੀ ਅਰਬ ਤੋਂ ਵਾਪਸ ਲਿਆਉਣ ਵਿੱਚ ਪਰਿਵਾਰ ਅਸਮਰਥ ਹੈ। ਇਸੇ ਲਈ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਕੋਲੋਂ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਹ ਆਪਣੇ ਪੁੱਤ ਦਾ ਅਖੀਰਲਾ ਦਰਸ਼ਨ ਕਰ ਸਕਣ।