ਲੁਧਿਆਣਾ, 3 ਅਗਸਤ 2025 – ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਨੂੰ ਮਿਲਣ ਆਏ ਭਾਜਪਾ ਕੌਂਸਲਰਾਂ ਅਤੇ ਹੋਰਾਂ ਵਿਚਾਲੇ ਮੇਅਰ ਦਫ਼ਤਰ 'ਚ ਹੰਗਾਮੇ ਅਤੇ ਝਗੜੇ ਦੀ ਘਟਨਾ ਸਾਹਮਣੇ ਆਈ ਹੈ। ਝਗੜੇ ਤੋਂ ਬਾਅਦ, ਥਾਣਾ ਡਿਵੀਜ਼ਨ ਨੰਬਰ 5 ਵਿਖੇ ਭਾਜਪਾ ਦੇ ਕੌਂਸਲਰਾਂ ਸਮੇਤ 25 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਮੇਅਰ ਦਫ਼ਤਰ ਵਿੱਚ ਡਿਊਟੀ 'ਤੇ ਮੌਜੂਦ ਕਰਮਚਾਰੀ ਸੁਦਾਗਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਦੱਸਿਆ ਗਿਆ ਕਿ ਕੌਂਸਲਰ ਕੁਲਵੰਤ ਸਿੰਘ ਕਾਂਤੀ, ਵਿਸ਼ਾਲ ਗੁਲਾਟੀ, ਜਤਿੰਦਰ ਗੋਰਾਇਣ, ਮੁਕੇਸ਼ ਖੱਤਰੀ, ਗੌਰਵਜੀਤ ਗੋਰਾ ਅਤੇ 20 ਹੋਰ ਅਣਪਛਾਤੇ ਵਿਅਕਤੀ ਦਫ਼ਤਰ ਆ ਕੇ ਹੰਗਾਮਾ ਕਰਨ ਲੱਗ ਪਏ।
ਪੁਲਿਸ ਨੇ ਇਨ੍ਹਾਂ ਸਾਰੇ ਵਿਅਕਤੀਆਂ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 221, 132, 125(4), ਅਤੇ 351(2)BNS ਤਹਿਤ ਐਫਆਈਆਰ ਦਰਜ ਕਰ ਲੀ ਹੈ। ਮਾਮਲੇ ਦੀ ਜਾਂਚ ਜਾਰੀ ਹੈ।