Wednesday, July 30, 2025
24 Punjabi News World
Mobile No: + 31 6 39 55 2600
Email id: hssandhu8@gmail.com

Article

ਕੁਦਰਤੀ,ਗੈਰ ਕੁਦਰਤੀ ਅਤੇ ਅਜ਼ਾਦੀ,ਗੁਲਾਮੀ ਦੀ ਕਸ਼ਮਕਸ਼ ਚੋਂ ਪੈਦਾ ਹੋਈ ਹਲੇਮੀ ਰਾਜ ਦੀ ਤਾਂਘ

July 23, 2025 09:27 PM

>> ਕੁਦਰਤ ਨੇ ਸਰਿਸ਼ਟੀ ਦੀ ਰਚਨਾ ਅਜਿਹੇ ਢੰਗ ਨਾਲ ਕੀਤੀ ਹੈ,ਕਿ ਹਰ ਜੀਵ ਦੇ ਜੀਵਨ ਨਿਰਭਾਹ ਦਾ ਕੋਈ ਨਾ ਕੋਈ ਹੀਲਾ ਵਸੀਲਾ ਬਣਾਇਆ ਗਿਆ ਹੈ। 84 ਲੱਖ ਜੂਨ ਦੀ ਮਿੱਥ ਵਾਲੀ ਸਰਿਸ਼ਟੀ ਤੇ ਮਨੁੱਖ ਸਭ  ਤੋਂ ਉੱਤਮ ਨਸਲ ਦਾ ਜੀਵ ਹੈ। ਬਾਕੀ 84 ਲੱਖ ਜੂਨਾਂ ਦੇ ਮੁਕਾਬਲੇ ਮਨੁੱਖੀ ਸਮਝ ਸਭ ਤੋ ਬਿਹਤਰ ਮੰਨੀ ਗਈ ਹੈ,ਪਰ ਮਨੁੱਖ ਨੇ ਇਸ ਕੁਦਰਤੀ ਦਾਤ ਦਾ ਬੇਹੱਦ ਨਾਜਾਇਜ਼ ਫਾਇਦਾ ਉਠਾਇਆ ਹੈ।ਇਹ ਸ਼ਰਮਨਾਕ ਸਚਾਈ ਹੈ ਕਿ ਸਿਬਾਏ ਮਨੁੱਖ ਤੋ ਹੋਰ ਕੋਈ ਵੀ ਜੀਵ,ਪ੍ਰਾਣੀ  ਆਪਣੀ ਨਸਲ ਦਾ ਨੁਕਸਾਨ ਆਪ ਖੁਦ ਨਹੀ ਕਰਦਾ,ਜਦੋਕਿ ਅਜਿਹਾ ਗੈਰ ਕੁਦਰਤੀ ਵਰਤਾਰਾ ਸਭ ਤੋ ਉੱਤਮ ਅਤੇ ਸਿਆਣੀ ਸਮਝੀ ਜਾਣ ਵਾਲੀ ਮਨੁੱਖੀ ਨਸਲ ਦੇ ਹਿੱਸੇ ਹੀ ਆਇਆ ਹੈ। ਪਛੂ,ਪੰਛੀਆਂ ਅਤੇ ਜਾਨਵਰਾਂ ਨੂੰ ਪਾਲਤੂ ਬਣਾ ਕੇ ਰੱਖਣ ਦੀ ਲਾਲਸਾ ਨੇ ਮਨੁੱਖ ਦੇ ਅੰਦਰ ਪਲ਼ਦੀ ਭੈੜੀ ਸੋਚ ਨੂੰ ਇਸ ਹੱਦ ਤੱਕ ਵਧਾ ਦਿੱਤਾ ਕਿ ਇਹ ਵਰਤਾਰਾ ਮਨੁੱਖ ਤੋ ਮਨੁੱਖ ਤੱਕ ਹੁੰਦਾ ਹੋਇਆ ਕੌਮਾਂ ਦੀ ਗੁਲਾਮੀ ਤੱਕ ਅਪੜ ਗਿਆ। ਮਨੁੱਖ ਦੀ ਫਿਰਕੂ ਤੰਗ ਦਿਲੀ ਨੇ ਜਿੱਥੇ ਕੁਦਰਤੀ ਅਸੂਲਾਂ ਨੂੰ ਛਿੱਕੇ ਟੰਗਿਆ ਹੈ ਓਥੇ ਦੁਨਿਆਵੀ ਕਦਰਾਂ ਕੀਮਤਾਂ ਦਾ ਘਾਣ ਵੀ ਕੀਤਾ ਹੈ।ਕੋਈ ਵੀ ਧਰਮ ਨਫਰਤ ਦਾ ਪਾਠ ਨਹੀ ਪੜਾਉਂਦਾ,ਪਰ ਮਨੁੱਖ ਨੇ ਧਰਮ ਦੀ ਵਿਆਖਿਆ ਹੀ ਅਜਿਹੇ ਢੰਗ ਨਾਲ ਕੀਤੀ ਹੈ ਕਿ ਨਫਰਤ ਸਿਰ ਚੜ੍ਹਕੇ ਬੋਲਣ ਲੱਗੀ ਹੈ।  ਜਿਸ ਦੇ ਫਲ ਸਰੂਪ ਮੌਜੂਦਾ ਗੈਰ ਕੁਦਰਤੀ ਬਿਰਤਾਂਤ ਸਿਰਜਣ ਵਾਲੇ ਰਾਜ ਪਰਬੰਧ ਹੋਂਦ ਵਿੱਚ ਆ ਰਹੇ ਹਨ। ਅਜਾਦੀ ਨਾਲ ਜਿਉਣਾ ਮਨੁੱਖ ਦਾ ਮੁਢਲਾ ਅਧਿਕਾਰ ਹੈ।ਪਰ ਇਸ ਅਜਾਦੀ ਨੂੰ ਤਸਲੀਮ ਅਤੇ ਤਕਸੀਮ ਕਿਵੇਂ ਕਰਨਾ ਹੈ, ਇਹ ਰਾਜ ਪ੍ਰਬੰਧ ਚਲਾ ਰਹੇ ਹਾਕਮ ਨੇ ਤਹਿ ਕਰਨਾ ਹੈ। ਸੋ ਅਜਿਹੇ ਨਫਰਤੀ ਵਰਤਾਰੇ ਵਾਲੇ ਸਿਸਟਮ ਵਿੱਚ ਸੁਖ ਚੈਨ ਨਾਲ ਦੋ ਕਿਸਮ ਦੇ ਲੋਕ ਹੀ ਜਿੰਦਗੀ ਵਸਰ ਕਰ ਸਕਦੇ ਹਨ।ਇੱਕ ਤਾਂ ਉਹ ਲੋਕ ਜਿੰਨਾ ਕੋਲ ਆਪਣਾ ਮੁਲਕ ਅਤੇ ਆਪਣਾ ਰਾਜ ਭਾਗ ਹੋਵੇ,ਉਹਨਾਂ ਦੀ ਚੈਨ ਖੋਹਣ ਦੀ ਛੇਤੀ ਕੀਤੇ ਕੋਈ ਹਿੰਮਤ ਨਹੀ ਕਰ ਸਕਦਾ,ਕਿਉਂਕਿ ਉਹਨਾਂ ਦੇ ਪਿੱਛੇ ਸਮੁੱਚਾ ਰਾਜ ਪ੍ਰਬੰਧ ਹੁੰਦਾ ਹੈ,ਇੱਕ ਮੁਲਕ ਦੀ ਤਾਕਤ ਖੜੀ ਹੁੰਦੀ ਹੈ। ਉਹਨਾਂ ਲੋਕਾਂ ਦੇ ਮਨ ਦੇ ਅੰਦਰ ਸਵੈ-ਮਾਣ ਦਾ ਸਕੂਨ ਹੁੰਦਾ ਹੈ,ਕਿਉਂਕਿ ਉਹ ਆਪਣੇ ਰਾਜ ਪ੍ਰਬੰਧ ਵਾਲੇ ਮੁਲਕ ਦੇ ਵਾਸੀ ਹੁੰਦੇ ਹਨ। ਉਹਨਾਂ ਨੂੰ ਗੁਲਾਮ ਜਾਂ ਗੁਲਾਮੀ ਸਬਦ ਦੇ ਮਾਇਨੇ ਵੀ ਪਤਾ ਨਹੀ ਹੁੰਦੇ।ਪਰ ਉਹ ਆਪਣੀਆਂ ਲੋੜਾਂ ਗੁਲਾਮ ਲੋਕਾਂ ਤੋ ਪੂਰੀਆਂ ਕਰਨ ਦੇ ਪੂਰੀ ਤਰਾਂ ਸਮਰੱਥ ਅਤੇ ਅਜਾਦ ਹੁੰਦੇ ਹਨ। ਉਹਨਾਂ ਲੋਕਾਂ ਨੂੰ ਕੋਈ ਵੀ ਕਨੂੰਨ ਗੁਲਾਮ ਲੋਕਾਂ ਦੀ ਕੀਤੀ ਲੁੱਟ ਮਾਰ,ਔਰਤਾਂ ਦੀ ਬੇਪਤੀ ਅਤੇ ਕਤਲੇਆਮ ਕਰਨ ਤੇ ਸਜ਼ਾ ਦੇਣ ਦੇ ਸਮਰੱਥ ਨਹੀ ਹੁੰਦਾ।ਅਤੇ ਦੁਜੀ ਕਿਸਮ ਦੇ ਉਹ ਗੁਲਾਮ ਲੋਕ ਹੁੰਦੇ ਹਨ ਜਿੰਨਾਂ ਕੋਲ ਅਣਖ ਗੈਰਤ ਨਾਮ ਦੀ ਕੋਈ ਚੀਜ ਨਹੀ ਹੁੰਦੀ। ਉਹਨਾਂ ਨੂੰ ਇੱਜ਼ਤ ਜਾ ਬੇ-ਇਜ਼ਤ ਹੋਣ ਨਾਲ ਕੋਈ ਬਹੁਤਾ ਫਰਕ ਵੀ ਨਹੀ ਪੈਂਦਾ।ਉਹਨਾਂ ਨੂੰ ਸੁਖ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ,ਉਹਨਾਂ ਨੂੰ ਮਾਇਆ ਦੇ ਭੰਡਾਰ ਮਿਲਣੇ ਚਾਹੀਦੇ ਹਨ,ਉਹਨਾਂ ਦੇ ਕਾਰੋਬਾਰ ਚੱਲਣੇ ਚਾਹੀਦੇ ਹਨ,ਉਹਨਾਂ ਨੂੰ ਰਾਜ ਪ੍ਰਬੰਧ ਵਿੱਚ ਝੂਠ ਮੂਠ ਦੀ ਗੁਲਾਮ ਮਾਨਸਿਕਤਾ ਵਾਲੀ ਹਿੱਸੇਦਾਰੀ ਮਿਲਣੀ ਚਾਹੀਦੀ ਹੈ ਅਤੇ ਪੜੇ ਲਿਖਿਆਂ ਨੂੰ ਨੌਕਰਸ਼ਾਹੀ ਵਿੱਚ ਠਾਠ ਬਾਠ ਦੀ ਕੁਰਸੀ ਚਾਹੀਦੀ ਹੈ,ਜਿਸ ਦੇ ਇਵਜ ਵਿੱਚ ਉਹ ਕੁੱਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਅਜਿਹੀ ਬੇ ਗੈਰਤੀ ਸ਼ਾਨ ਨੂੰ ਬਹਾਲ ਰੱਖਣ ਖਾਤਰ ਇੱਥੋਂ ਤੱਕ ਵੀ ਗਰਕ ਜਾਂਦੇ ਹਨ ਕਿ ਉਹ ਆਪਣੇ ਗੈਰਤਮੰਦ ਲੋਕਾਂ ਦੇ ਦੁਸ਼ਮਣ ਬਣ ਬੈਠਦੇ ਹਨ ਅਤੇ ਝੂਠੀ ਤਾਕਤ ਦੇ ਨਸ਼ੇ ਵਿੱਚ ਆਪਣੇ ਹੀ ਭਰਾਵਾਂ ਦਾ ਸ਼ਿਕਾਰ ਖੇਡਦੇ ਹਨ। ਉਹਨਾਂ ਨੂੰ ਆਪਣੇ ਲੋਕ ਆਪਣੇ ਨਹੀ ਲੱਗਦੇ ਕਿਉਂਕਿ ਉਹ ਹਕੂਮਤੀ ਤਾਜਦਾਰਾਂ ਦੇ ਕਰਿੰਦੇ ਬਣ ਕੇ ਆਪਣਿਆਂ ਤੇ ਜੁਲਮ ਕਰਦੇ ਹਨ। ਇਸ ਦੇ ਬਦਲੇ ਵਿੱਚ ਤਾਜਦਾਰ, ਵਫਾਦਾਰੀ ਦੇ ਇਨਾਮ ਵਜੋਂ ਗੁਲਾਮ ਕੌਮਾਂ ਦੇ ਸੂਬੇਦਾਰਾਂ ਨੂੰ ਪੱਕੀ ਸੱਤਾ ਦਾ ਭਰੋਸਾ ਅਤੇ ਨੌਕਰਸ਼ਾਹਾਂ ਨੂੰ ਤਰੱਕੀਆਂ ਦਿੰਦੇ ਹਨ,ਉਹਨਾਂ ਦੀਆਂ ਗਲਤੀਆਂ ਤੇ ਪਰਦੇ ਪਾਉਂਦੇ ਹਨ। ਇਸ ਤੋ ਇਲਾਵਾ ਹੋਰ ਬਹੁਤ ਸਾਰੀਆਂ ਛੋਟਾਂ ਪਰਦਾਨ ਕਰਦੇ ਹਨ,ਜਿਵੇਂ ਕਿ ਉਹਨਾਂ ਨੂੰ ਆਪਣੇ ਹੀ ਲੋਕਾਂ ਵਿੱਚ ਨਸ਼ਿਆਂ ਦਾ ਵਪਾਰ ਕਰਨ ਦੀ ਖੁੱਲ ਹੁੰਦੀ ਹੈ।ਅਯਾਸ਼ੀਆਂ ਦੇ ਅੱਡੇ ਸਥਾਪਤ ਕਰਨ ਅਤੇ ਲੱਚਰਤਾ ਫੈਲਾਉਣ ਦੇ ਨਵੇਂ ਨਵੇਂ ਸਾਧਨ ਮੁਹੱਈਆ ਕਰਵਾਏ ਜਾਂਦੇ ਹਨ। ਉਹਨਾਂ ਨੂੰ ਉਹ ਹਰ ਹਰਬਾ ਵਰਤਣ ਦੀ ਖੁੱਲ਼ ਹੁੰਦੀ  ਹੈ ਜਿਸ ਨਾਲ ਉਹ ਆਪਣੇ ਗੈਰਤਮੰਦ ਲੋਕਾਂ ਦੀ ਗੈਰਤ ਨੂੰ ਮਾਰ ਸਕਣ,ਮਿੱਟੀ ਵਿੱਚ ਮਿਲਾ ਸਕਣ,ਉਹਨਾਂ ਦੇ ਮਨਾਂ ਚ  ਉੱਠਦੇ ਅਣਖੀ ਬਲਬਲਿਆਂ ਨੂੰ ਮਨਾਂ ਦੇ ਅੰਦਰ ਹੀ ਦਫਨ ਕਰਕੇ ਆਪਣੀ ਕਤਾਰ ਵਿੱਚ ਸ਼ਾਮਲ ਕਰ ਸਕਣ ਜਾਂ ਫਿਰ ਉਹਨਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਜੇਲਾਂ ਵਿੱਚ ਸੜਨ ਲਈ ਸੁੱਟ ਸਕਣ,ਇਸ ਤੋ ਵੀ ਅੱਗੇ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਤੇ ਚੱਲਣ ਲਈ ਤਤਪਰ, ਜਿਆਦਾ ਗਰਮ ਖੂਨ ਵਾਲਿਆਂ ਦਾ ਖੂਨ ਠੰਡਾ ਕਰਨ ਲਈ ਓਨੀ ਦੇਰ ਅਣਮਨੁੱਖੀ ਬਹਿਸੀ ਤਸ਼ਦੱਦ ਕਰਨ ਦੀ ਖੁੱਲ੍ਹ,ਜਿੰਨੀ ਦੇਰ ਅਜਿਹਾ ਖੂਨ ਠੰਡਾ ਨਹੀ ਹੋ ਜਾਂਦਾ। ਇਸਤਰਾਂ ਕਰਕੇ ਉਹ ਆਪਣੇ ਮਾਲਕਾਂ ਭਾਵ ਰਾਜ ਭਾਗ ਵਾਲੇ ਤਾਜਦਾਰਾਂ ਦੇ ਰਸਤਿਆਂ ਚੋ ਅਜਿਹੇ ਕੰਡੇ ਚੁਗ ਦਿੰਦੇ ਹਨ,ਜੀਹਦੇ ਨਾਲ ਤਾਜਦਾਰਾਂ ਨੂੰ ਤਕਲੀਫ ਪਹੁੰਚਦੀ ਹੋਵੇ ਅਤੇ ਰਸਤਿਆਂ ਵਿੱਚ ਰੁਕਾਵਟ ਪੈਂਦੀ ਹੋਵੇ। ਇਹ ਸਿਲਸਲਾ ਆਮ ਤੌਰ ਤੇ ਹਰ ਉਸ ਮੁਲਕ ਵਿੱਚ ਚੱਲਦਾ ਹੈ,ਜਿੱਥੇ ਰਾਜ ਕਰਦੀ ਸ੍ਰੇਣੀ ਆਪਣੇ ਪਰਾਏ ਵਾਲੀ ਤੰਗ ਦਿਲ  ਨਫ਼ਰਤੀ ਸੋਚ ਦਾ ਸ਼ਿਕਾਰ ਹੁੰਦੀ ਹੈ,ਜਿਸਤਰਾਂ ਭਾਰਤ ਵਿੱਚ ਆਮ  ਤੌਰ ਤੇ ਦੇਖਿਆ ਜਾ ਰਿਹਾ ਹੈ।ਜਿੱਥੇ ਦਲਿਤਾਂ ਨਾਲ ਅਣ ਮਨੁੱਖੀ ਵਿਹਾਰ ਅਤੇ ਘੱਟ ਗਿਣਤੀਆਂ ਨੂੰ ਮੁਢਲੇ ਮਨੁਖੀ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਣਾ ਆਮ ਵਰਤਾਰਾ ਹੈ। ਅਜਿਹਾ ਜੰਮੂ  ਕਸ਼ਮੀਰ ਤੋ ਬਾਅਦ ਪੰਜਾਬ ਵਿੱਚ ਸਪੱਸਟ ਦੇਖਿਆ ਜਾ ਸਕਦਾ ਹੈ,ਜਿੱਥੇ ਆਪਣੇ ਹੀ ਲੋਕ ਆਪਣਿਆਂ ਦਾ ਸ਼ਿਕਾਰ ਖੇਡ ਰਹੇ ਹਨ।ਇਹ ਵਰਤਾਰਾ ਗੁਲਾਮ ਕੌਂਮਾਂ ਵਿੱਚ ਕੌਂਮ ਧਰੋਹੀ ਅਤੇ ਗਦਾਰ ਕਿਸਮ ਦੇ ਚੌਧਰ ਦੇ ਲਾਲਚੀ ਲੋਕ ਪੈਦਾ ਕਰਦੇ ਹਨ,ਜਿਸ ਦੀ ਵਜਾਹ ਨਾਲ ਗੁਲਾਮ ਕੌਂਮਾਂ ਵਿੱਚ  ਬੇ ਗੈਰਤੀ ਲੋਕਾਂ ਦੀ ਬਹੁਤਾਤ ਹੋ ਜਾਂਦੀ ਹੈ,ਜਿਹੜੀ ਉੱਪਰ ਦਰਸਾਈ ਗਈ ਹੈ। ਇਸ ਤੋ ਇਲਾਵਾ ਇੱਕ ਤੀਜੀ ਕਿਸਮ ਦੇ ਉਹ ਲੋਕ ਵੀ ਹੁੰਦੇ ਹਨ,ਜਿੰਨਾਂ ਦੇ ਮਨਾਂ ਚ ਹਮੇਸਾਂ ਗੁਲਾਮੀ ਦਾ ਜੂਲਾ ਲਾਹ ਸੁੱਟਣ ਦੀ ਤਾਂਘ ਹੁੰਦੀ ਹੈ। ਉਹਨਾਂ ਦੇ ਅੰਦਰ ਰਾਜ ਭਾਗ ਪਰਾਪਤੀ ਦੀ ਭਾਵਨਾ ਤੀਬਰਤਾ ਨਾਲ ਪਰਬਲ ਰਹਿੰਦੀ ਹੈ। ਉਹ ਬਗੈਰ ਅੰਜਾਮ ਦੀ ਪ੍ਰਵਾਹ ਕੀਤਿਆਂ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਜੱਦੋ ਜਾਹਿਦ ਕਰਦੇ ਰਹਿੰਦੇ ਹਨ।ਉਹਨਾਂ ਲਈ ਹਕੂਮਤਾਂ ਦੇ ਜੁਲਮ ਅਤੇ ਸ਼ਹਾਦਤਾਂ ਧਰਮ ਤੋ ਕੁਰਬਾਨ ਹੋਣ ਵਾਲਾ ਪੁੰਨ ਦਾ ਕੰਮ ਹੋ ਨਿੱਬੜਦੇ ਹਨ।ਉਹ ਗਾਹੇ ਬ ਗਾਹੇ ਹਕੂਮਤਾਂ ਨੂੰ ਇਹ ਦੱਸਣ ਦਾ ਯਤਨ ਕਰਨ ਵਿੱਚ ਸਫਲ ਵੀ ਹੁੰਦੇ ਰਹਿੰਦੇ ਹਨ ਕਿ ਉਹਨਾਂ ਦੇ ਅੰਦਰਲੀ ਅਣਖ ਗੈਰਤ ਹਕੂਮਤੀ ਜੁਲਮਾਂ ਦੇ ਬਾਵਜੂਦ ਵੀ ਮਰੀ ਨਹੀ ਹੈ। ਮੁੱਠੀ ਭਰ ਕੌਂਮ ਧਰੋਹੀਆਂ ਦੁਆਰਾ ਹਕੂਮਤਾਂ ਤੋ ਕੌੰਮ ਦੀ ਗੁਲਾਮੀ ਦੇ ਬਦਲੇ ਵਿੱਚ ਲਈਆਂ ਸੂਬੇਦਾਰੀਆਂ ਦੇ ਨਸ਼ੇ ਵਿੱਚ ਕੀਤੇ ਜਬਰ ਜੁਲਮ ਸਮੁੱਚੀ ਕੌਂਮ ਚੋ ਗੈਰਤ ਦਾ  ਬੀਜ ਨਾਸ ਨਹੀ ਕਰ ਸਕਦੇ। ਹੁਣ ਇੱਕ ਪਾਸੇ ਆਪਣੇ ਰਾਜ ਪ੍ਰਬੰਧ ਵਾਲੇ ਤਾਕਤਬਰ ਲੋਕ ਅਤੇ ਗੁਲਾਮ ਕੌਂਮਾਂ ਚੋ ਆਏ ਗੈਰਤ ਵਿਹੂਣੇ ਸਰਮਾਏਦਾਰ ਕੌਂਮ ਧਰੋਹੀ ਲੋਕ  ਹਨ ਹੈ ਜਿਹੜੇ ਤਾਜਦਾਰਾਂ ਦੀ ਵਫਾਦਾਰੀ ਦੇ ਸਿਰ ‘ਤੇ  ਸੁੱਖ ਸਹੂਲਤਾਂ ਮਾਣਦੇ ਹਨ ਜਦੋਂਕਿ ਦੂਜੇ ਪਾਸੇ ਉਹ ਗੈਰਤਮੰਦ ਗੁਲਾਮ ਲੋਕ ਜਿਹੜੇ ਹਕੂਮਤੀ ਤਾਕਤਾਂ ਅਤੇ  ਕੌਂਮ ਧਰੋਹੀਆਂ ਦੇ ਦੂਹਰੇ ਜਬਰ ਜ਼ੁਲਮ ਦਾ ਟਾਕਰਾ ਕਰਦੇ ਹੋਏ ਵੀ ਚੜ੍ਹਦੀ ਕਲਾ ਵਿੱਚ  ਰਹਿੰਦੇ ਹਨ। ਪਰੰਤੂ ਇਹ  ਚੜ੍ਹਦੀ ਕਲਾ ਦਾ ਸੰਕਲਪ ਹੀ ਰਾਜ ਕਰਦੀਆਂ ਤਾਕਤਾਂ ਲਈ ਖਤਰੇ ਦੀ ਘੰਟੀ ਹੁੰਦਾ ਹੈ।ਲਿਹਾਜ਼ਾ ਗੁਲਾਮ ਕੌਂਮਾਂ ਹਮੇਸਾਂ ਜਬਰ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ।ਅਜਿਹੇ ਜਬਰ ਜੁਲਮ ਹੀ ਗੁਲਾਮ ਕੌਂਮਾਂ ਦੇ ਮਨਾਂ ਅੰਦਰ ਅਜਾਦੀ ਦੀ ਤਾਂਘ ਪੈਦਾ ਕਰਦੇ ਹਨ।ਉਹਨਾਂ ਦੇ ਮਨਾਂ ਅੰਦਰ ਬੇ-ਘਰ ਹੋਣ ਦਾ ਅਹਿਸਾਸ ਪੈਦਾ ਕਰਦੇ ਹਨ। ਭਾਰਤ ਅੰਦਰ ਅਜਿਹੇ ਸਰਾਪ ਦਾ ਸ਼ਿਕਾਰ ਘੱਟ ਗਿਣਤੀਆਂ ਕੌਂਮਾਂ ਹੋ ਰਹੀਆਂ ਹਨ,ਜਿੰਨਾਂ ਵਿੱਚ ਬਹਾਦਰ ਸਿੱਖ ਕੌਂਮ ਵੀ ਸ਼ਾਮਲ ਹਨ। ਸਿੱਖ ਕੌਂਮ ਦੇ ਰਹਿਬਰਾਂ ਨੇ ਇਸ  ਕੌਂਮ ਨੂੰ ਜਨਮ ਸਮੇ ਹੀ ਅਜਾਦੀ ਦੀ ਗੁੜਤੀ ਅਤੇ ਤਾਜਾਂ ਤਖਤਾਂ ਦੀ ਬਖਸ਼ਿਸ਼ ਕਰਕੇ ਸਾਜਿਆ ਹੈ।ਹਰ ਤਰਾਂ ਦੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਦੇ ਨਾਲ ਨਾਲ ਲੋੜ ਪੈਣ ਤੇ ਯੁੱਧ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਸਿੱਖਿਆ ਵੀ ਦਿੱਤੀ ਗਈ ਹੈ,ਮਜਲੂਮ ਦੀ ਰਾਖੀ ਖਾਤਰ ਆਪਾ ਤੱਕ ਕੁਰਬਾਨ ਕਰਨ ਦੀ ਜਾਂਚ ਸਿਖਾਈ ਗਈ ਹੈ। ਪਰੰਤੂ ਕਿਸੇ ਨਾਲ ਵੀ ਵੈਰ ਵਿਰੋਧ ਰੱਖਣ ਦੀ ਪੂਰਨ ਮਨਾਹੀ ਕੀਤੀ ਗਈ ਹੈ। ਸਰਬਤ ਦੇ ਭਲੇ ਅਤੇ ਵੰਡ ਛਕਣ ਦਾ ਸਿਧਾਂਤ ਵੀ ਸਿੱਖ ਪੁਰਖਿਆਂ ਨੇ ਆਪਣੀ ਕੌਂਮ ਨੂੰ ਬਖਸ਼ਿਆ ਹੈ,ਜਿਹੜਾ ਸਿੱਖਾਂ ਨੂੰ ਮਨਸਿਕ ਤੌਰ ਤੇ ਤਕੜੇ ਹੋਣ ਦਾ ਬਲ ਵੀ ਬਖਸ਼ਦਾ ਹੈ।ਸਿੱਖੀ ਦੀ ਵੱਖਰੀ ਪਛਾਣ ਅਤੇ ਗੁਰਮਤਿ ਦੇ ਸਿਧਾਂਤ ਇਸ ਕੌਂਮ ਨੂੰ ਬਾਕੀ ਦੁਨੀਆਂ ਤੋ ਬਿਲਕੁਲ ਵੱਖਰਾ,ਨਿਆਰਾ ਅਤੇ ਵਿਲੱਖਣ ਬਣਾਉਂਦੇ ਹਨ। ਦਮਦਾਰ ਸਿੱਖ ਵਿਚਾਰਧਾਰਾ ਦੇ ਸਿਧਾਂਤਾਂ ਦੀ ਬਦੌਲਤ ਸਿੱਖ ਪੁਰਖਿਆਂ ਨੂੰ ਵਿਸ਼ਾਲ ਮਿਸਾਲੀ ਰਾਜ ਪ੍ਰਬੰਧ ਕਾਇਮ  ਕਰਨ ਦਾ ਮਾਣ ਹਾਸਲ ਹੈ,ਜਿਹੜਾ ਕਿਸੇ ਬਹਾਦਰ ਕੌਂਮ ਦੇ ਭਵਿੱਖ ਲਈ ਪਰੇਰਨਾ ਸਰੋਤ ਬਣਦਾ ਹੈ। ਸੋ ਸਿੱਖਾਂ ਦਾ ਮਹਿਜ ਪੌਣੇ ਕੁ ਦੋ ਸਦੀਆਂ ਪਹਿਲਾਂ ਖੁੱਸ਼ਿਆ ਰਾਜ ਪ੍ਰਬੰਧ ਅਤੇ ਗੁਰੂ ਸਾਹਿਬਾਨ ਦੇ ਸਿਧਾਂਤ ਸਿੱਖ ਮਨਾਂ ਚ ਆਪਣੇ ਵੱਖਰੇ ਰਾਜ ਭਾਗ ਦੀ ਚਿਣਗ ਨੂੰ ਬੁਝਣ ਨਾ ਦੇਣ ਦੇ ਪਰਮੁੱਖ ਸੋਮੇ ਹਨ। ਉਹਨਾਂ ਦੀ ਹਰ ਸਵੇਰ ਰਾਜ ਭਾਗ ਦੀ ਪਰਾਪਤੀ ਦੇ ਸੰਕਲਪ ਨਾਲ ਸ਼ੁਰੂ ਹੁੰਦੀ ਹੈ। ਉਹਨਾਂ ਦੀ ਦੋ ਵੇਲ਼ਿਆਂ ਦੀ ਅਰਦਾਸ ਆਪਣੇ ਗੁਰੂ ‘ਤੇ ਅਤੁੱਟ ਭਰੋਸ਼ੇ ਦਾ ਪਰਤੀਕ ਹੈ।ਇਸ ਲਈ ਸਿੱਖ ਕੌਂਮ ਦਾ ਦਸ ਗੁਰੂ ਸਾਹਿਬਾਨਾਂ ਦੀ ਜਾਗਤ ਜੋਤ, ਹਾਜਰ ਨਾਜ਼ਰ, ਧੰਨ ਧੰਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਤੇ ਇਹ ਦ੍ਰਿੜ ਵਿਸ਼ਵਾਸ ਹੈ ਕਿ ਇੱਕ ਨਾ ਇੱਕ ਦਿਨ ਉਹ  ਗੁਰੂ ਸਾਹਿਬ  ਦੇ ਓਟ ਆਸਰੇ ਨਾਲ ਆਪਣੇ ਟੀਚੇ ਨੂੰ ਜਰੂਰ ਪੂਰਾ ਕਰਨਗੇ। ਸਿੱਖਾਂ ਦਾ ਇਹ ਭਰੋਸਾ ਹੈ ਕਿ ਉਹ ਇੱਕ  ਦਿਨ ਆਪਣਾ ਖੁੱਸ਼ਿਆ ਰਾਜ ਪਰਾਪਤ ਕਰਨ ਵਿੱਚ ਸਫਲ ਹੋਣਗੇ ਅਤੇ ਮੁੜ ਗੁਰੂ ਆਸ਼ੇ ਅਨੁਸਾਰੀ, ਸਰਬ ਸਾਂਝੀਵਾਲਤਾ ਵਾਲਾ ਹਲੇਮੀ ਰਾਜ ਸਥਾਪਤ ਹੋਵੇਗਾ,ਜਿਹੜਾ ਸਮੁੱਚੀ ਕਾਇਨਾਤ ਨੂੰ ਕਲਾਵੇ ਚ ਲੈਣ ਦੇ ਸਮਰੱਥ ਹੋਵੇਗਾ।
>> ਬਘੇਲ ਸਿੰਘ ਧਾਲੀਵਾਲ
>> 99142-58142
>>

Have something to say? Post your comment

More From Article

ਜਾਨਵਰਾਂ ਦੇ ਕਾਨੂੰਨੀ ਹੱਕ -- ਸੁਰਿੰਦਰਪਾਲ ਸਿੰਘ

ਜਾਨਵਰਾਂ ਦੇ ਕਾਨੂੰਨੀ ਹੱਕ -- ਸੁਰਿੰਦਰਪਾਲ ਸਿੰਘ

ਆਰ ਕੇ ਨਰਾਇਣ ਦੇ ‘ਗਾਈਡ’ ਨਾਵਲ ਦਾ ਪੰਜਾਬੀ ਰੂਪ : ਜਗਦੀਸ਼ ਰਾਏ ਕੁਲਰੀਆ ਉਜਾਗਰ ਸਿੰਘ

ਆਰ ਕੇ ਨਰਾਇਣ ਦੇ ‘ਗਾਈਡ’ ਨਾਵਲ ਦਾ ਪੰਜਾਬੀ ਰੂਪ : ਜਗਦੀਸ਼ ਰਾਏ ਕੁਲਰੀਆ ਉਜਾਗਰ ਸਿੰਘ

ਸ਼ਹੀਦ ਭਾਈ ਸਤੀ ਦਾਸ ਜੀ

ਸ਼ਹੀਦ ਭਾਈ ਸਤੀ ਦਾਸ ਜੀ

ਆਪਣੇ ਆਚਰਣ ‘ਤੇ ਖੁਦ ਹੀ ਉਂਗਲ ਚੁੱਕਣਾ ਰਾਜਸ਼ੀ ਸੱਤਾ ਅਤੇ ਰੁਤਬੇ ਮਾਨਣ ਦੀ ਭੁੱਖੀ ਮਾਨਸਿਕਤਾ ਦਾ ਪ੍ਰਗਟਾਵਾ -- ਬਘੇਲ ਸਿੰਘ ਧਾਲੀਵਾਲ

ਆਪਣੇ ਆਚਰਣ ‘ਤੇ ਖੁਦ ਹੀ ਉਂਗਲ ਚੁੱਕਣਾ ਰਾਜਸ਼ੀ ਸੱਤਾ ਅਤੇ ਰੁਤਬੇ ਮਾਨਣ ਦੀ ਭੁੱਖੀ ਮਾਨਸਿਕਤਾ ਦਾ ਪ੍ਰਗਟਾਵਾ -- ਬਘੇਲ ਸਿੰਘ ਧਾਲੀਵਾਲ

ਰਾਜਿੰਦਰ ਰਾਜ਼ ਸਵੱਦੀ ਦਾ ਪੁਸਤਕ ‘ਜ਼ਿੰਦਗੀ ਵਿਕਦੀ ਨਹੀ’ ਸਮਾਜਿਕਤਾ ਦਾ ਪ੍ਰਤੀਕ-- ਉਜਾਗਰ ਸਿੰਘ

ਰਾਜਿੰਦਰ ਰਾਜ਼ ਸਵੱਦੀ ਦਾ ਪੁਸਤਕ ‘ਜ਼ਿੰਦਗੀ ਵਿਕਦੀ ਨਹੀ’ ਸਮਾਜਿਕਤਾ ਦਾ ਪ੍ਰਤੀਕ-- ਉਜਾਗਰ ਸਿੰਘ

ਧਰਤੀ 'ਤੇ ਸਵਰਗੀ ਅਵਸਥਾ ਦਾ ਨਾਮ ਪਿਆਰ ਹੈ

ਧਰਤੀ 'ਤੇ ਸਵਰਗੀ ਅਵਸਥਾ ਦਾ ਨਾਮ ਪਿਆਰ ਹੈ" ਲੇਖਕ: ਜ਼ਫ਼ਰ ਇਕਬਾਲ ਜ਼ਫ਼ਰ

ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀਆਂ ਧਮਕੀਆਂ,ਗ੍ਰਿਫਤਾਰੀ,ਫਿਰ ਵੀ ਧਮਕੀਆਂ !---ਬਘੇਲ ਸਿੰਘ ਧਾਲੀਵਾਲ

ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦੀਆਂ ਧਮਕੀਆਂ,ਗ੍ਰਿਫਤਾਰੀ,ਫਿਰ ਵੀ ਧਮਕੀਆਂ !---ਬਘੇਲ ਸਿੰਘ ਧਾਲੀਵਾਲ

ਸਿੱਖ ਪਛਾਣ ਦਾ ਸੰਕਟ: ਪੱਛਮੀ ਪ੍ਰਭਾਵ, ਫੈਸ਼ਨ ਅਤੇ ਸਮਕਾਲੀ ਚੁਣੌਤੀਆਂ  ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

ਸਿੱਖ ਪਛਾਣ ਦਾ ਸੰਕਟ: ਪੱਛਮੀ ਪ੍ਰਭਾਵ, ਫੈਸ਼ਨ ਅਤੇ ਸਮਕਾਲੀ ਚੁਣੌਤੀਆਂ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ

ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅਮਰੀਕਾ ਚੀਨ ਤੋਂ ਕਿਉਂ ਪਛੜਿਆ

ਆਰਟੀਫੀਸ਼ੀਅਲ ਇੰਟੈਲੀਜੈਂਸ ਵਿੱਚ ਅਮਰੀਕਾ ਚੀਨ ਤੋਂ ਕਿਉਂ ਪਛੜਿਆ

"ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ"