ਬਹੁਤ ਸਮਾਂ ਪਹਿਲਾਂ ਮੈਨੂੰ ਮੇਰੇ ਕਰੀਬੀਆਂ ਦਾ ਸੁਨੇਹਾ ਆਇਆ ਕਿ ਤੂੰ ਕਿਤਾਬਾਂ ਪੜ੍ਹਨ ਦਾ ਸ਼ੌਂਕੀ ਏ ਭਾਊ ਡੱਲੇਵਾਲ ਦੀ ਕਿਤਾਬ ਜਰੂਰ ਪੜ੍ਹੀਂ। ਉਹਨਾਂ ਕਿਤਾਬ ਘਰ ਭੇਜ ਦਿੱਤੀ। ਮਾਤਾ-ਪਿਤਾ ਨੇ ਆਉਣਾ ਸੀ। ਪਰ ਭਾਰ ਜ਼ਿਆਦਾ ਹੋਣ ਕਾਰਨ ਸਾਰੀਆਂ ਕਿਤਾਬਾਂ ਕੱਢ ਆਏ ਤੇ ਭਾਊ ਦੀ ਕਿਤਾਬ ਪੰਜਾਬ ਰਹਿ ਗਈ। 2 ਵਾਰ ਬਾਅਦ ਚ ਮੰਗਵਾਉਣ ਦੀ ਕੋਸ਼ਿਸ਼ ਕੀਤੀ, ਪਰ ਹਮੇਸ਼ਾਂ ਕਿਤਾਬ ਨਾ ਪਹੁੰਚੀ। ਬਹਰਰਾਲ! ਮਹੀਨਾ ਕੁ ਪਹਿਲਾਂ ਕੋਰੀਅਰ ਮੰਗਵਾਇਆ ਤੇ ਫਤਿਹਨਾਮੇ ਵਾਲੇ ਭਾਊ ਨੇ ਇਹ ਕਿਤਾਬ ਵੀ ਮੇਰੀਆਂ ਮੰਗਵਾਈਆਂ ਕਿਤਾਬਾਂ ਚ ਪਾ ਦਿੱਤੀ। ਜਦੋਂ ਪੜ੍ਹਨ ਲੱਗਣਾ ਇਹੀ ਸੋਚਣਾ ਕਿ ਜ਼ਿਆਦਾਤਰ ਸੰਘਰਸ਼ੀਆਂ ਦੀਆਂ ਕਿਤਾਬਾਂ ਦੇ ਟਾਈਟਲ ਬਹੁਤ ਵੱਡੇ ਹੁੰਦੇ ਹਨ। ਪਰ ਜਦੋਂ ਪੜ੍ਹਨ ਬੈਠੀ ਦਾ ਜਾਣਕਾਰੀ ਇੱਕੋ ਜਿਹੀ ਨਿਕਲਦੀ ਹੈ। ਇਉਂ ਜਾਪਦਾ ਜਿਵੇਂ ਇੱਕ ਦੂਜੇ ਦੀਆਂ ਕਿਤਾਬਾਂ ਆਪਣੇ ਨਾਂ ਹੇਂਠ ਛਾਪੀ ਜਾਂਦੇ ਹੋਣ। ਕਾਫੀ ਸਮੇਂ ਤੋਂ ਮੈਂ 84 ਬਾਬਤ ਕਿਤਾਬਾਂ ਬਹੁਤ ਸੋਚ ਵਿਚਾਰ ਤੋਂ ਬਾਅਦ ਹੀ ਪੜ੍ਹਦਾ ਹਾਂ। ਕਰੀਬਨ 100 ਕਿਤਾਬ ਮੇਰੀ ਲਾਈਬਰੇਰੀ ਚ ਪਈ ਹੋਈ ਹੈ। ਜਿਹਨਾਂ ਵਿੱਚ ਇੱਕੋ ਜਿਹਾ ਸਮਾਨ ਭਰਿਆ ਲੱਗਦਾ ਮੈਨੂੰ। ਅਖੀਰ ਇੱਕ ਦਿਨ ਇਹ ਸੋਚ ਕੇ ਕਿਤਾਬ ਖੋਲੀ ਕਿ ਚਲ ਦੇਖਦੇ ਹਾਂ 10 ਕੁ ਪੰਨੇ ਪੜ੍ਹਕੇ ਬੰਦ ਕਰ ਦੇਵਾਂਗੇ। ਅਜੇ ਕਿਤਾਬ ਖੋਲੀ ਤਾਂ ਮੈਂ ਤਤਕਰਾ ਅੱਗੇ ਲੰਘਾ ਦਿੱਤਾ ਕਿ ਨਿਰਣਾ ਤੇ ਕੀਤਾ ਸੀ ਪਹਿਲੇ 10 ਪੰਨੇ ਹੀ ਪੜਨੇ ਹਨ। ਜੇਕਰ ਸਹੀ ਲੱਗੀ ਤਾਂ ਪੜਾਂਗਾ। ਦਸਵੇਂ ਪੇਜ ਤੋਂ ਸ਼ੁਰੂਆਤ ਹੋਈ 'ਜਿਸ ਤਨ ਲਾਗੈ ਸੋ ਤਨ ਜਾਨੈ'' ਫਿਰ 'ਮੁੱਖ ਬੰਧ' ਫਿਰ ਤੇ ਜਿਉਂ ਲੇਖਾਂ ਦਾ ਸਿਲਸਿਲਾ ਚੱਲਿਆ, ਪਤਾ ਹੀ ਨਹੀਂ ਲੱਗਾ ਕਦੋਂ 12 ਪੰਨੇ ਪੜੇ ਗਏ ਤੇ ਅੱਗੇ ਲੇਖ ਆਇਆ 'ਖਾਲਿਸਤਾਨੀ ਅਖਵਾਉਣ ਦੀ ਬਜਾਏ ਖਾਲਿਸਤਾਨੀ ਬਣਨ ਦੀ ਲੋੜ' ਭਾਊ ਦੀ ਕਲਮ ਐਸੀ ਚੱਲੀ ਕਿ ਫਿਰ ਮੈਂ 4 ਦਿਨ ਕਿਤਾਬ ਰੋਜਾਨਾ ਪੜ੍ਹਦਾ ਰਿਹਾ। ਬਿਨਾਂ ਨਾਗਾ ਪਾਏ 6 ਤਰੀਕ ਨੂੰ ਦਫਤਰ ਵਿੱਚ ਵਰਕਰਾਂ ਦੀਆਂ ਤਨਖਾਹਾਂ ਬਣਾਉਣ ਬੈਠਾ ਤੇ 50 ਪੰਨੇ ਹੋਰ ਪੜ੍ਹ ਲਏ। ਸ਼ਾਮ ਤੱਕ ਕਰੀਬਨ ਸਵਰਨ ਘੋਟਣੇ ਦੇ ਪਾਪਾਂ ਦੀ ਦਾਸਤਾਨ ਤੱਕ ਅੱਪੜ ਗਿਆ ਸਾਂ ਤੇ ਫਿਰ ਕੱਲ੍ਹ ਰਾਤ ਸੌਣ ਤੋਂ ਪਹਿਲਾਂ ਤੱਕ 'ਛੱਡ ਜਰਮਨੀ ਤੁਰ ਪਿਆ ਪੰਜਾਬ ਦੇ ਵੱਲੇ' ਲੇਖ ਤੱਕ ਪਹੁੰਚ ਗਿਆ। ਨੀਂਦ ਦਾ ਜੋਰ ਪਿਆ ਸੌਂ ਗਿਆ। ਸਵੇਰੇ ਉਠ ਕੇ ਨਿਤਨੇਮ ਕਰਨ ਤੋਂ ਬਾਅਦ ਉਹੀ ਖਿਆਲ ਮੰਨ ਚ ਆਈ ਜਾਵੇ ਕਿਉਂ ਤੇ ਕੌਣ ਤੁਰਿਆ ਸੀ। ਬਰੇਕਫਾਸਟ ਕਰਕੇ ਫੜ ਲਈ ਫਿਰ ਕਿਤਾਬ ਤੇ ਹੁਣ ਕਰੀਬ ਸਵਾ ਗਿਆਰਾਂ ਹੋ ਗਏ ਅਖੀਰਲੇ ਤੀਹ ਪੰਨੇ ਪੜਕੇ ਪੋਸਟ ਪਾਉਣ ਤੋਂ ਰਿਹਾ ਨਹੀਂ ਗਿਆ। ਮੈਨੂੰ ਇਹ ਲੱਗਦਾ ਕਿ ਇੱਕ ਪਾਸੇ 100 ਕਿਤਾਬਾਂ ਰੱਖ ਲਓ ਤੇ ਇੱਕ ਪਾਸੇ ਇਹ ਇਕੱਲੀ ਜਿਤਨੀ ਸਪੱਸ਼ਟਤਾ ਤੇ ਬਰੀਕੀ ਨਾਲ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਚੌਰਾਸੀ ਤੇ ਉਸ ਤੋਂ ਬਾਅਦ ਵਾਲੇ ਸਮੇਂ ਦੀ ਜਾਣਕਾਰੀ ਦਿੱਤੀ ਹੈ। ਉਹ ਸ਼ਾਇਦ ਹੀ ਕਿਸੇ ਨੇ ਲਿਖੀ ਹੋਵੇ। ਸਭ ਤੋਂ ਵੱਧ ਹੈਰਾਨੀ ਇਸ ਗੱਲ ਦੀ ਸੀ ਕਿ ਭਾਊ ਜੀ ਦੀ ਲੇਖਣੀ ਇਉਂ ਜਾਪਦੀ ਸੀ ਜਿਵੇਂ ਉਸ ਵਕਤ ਦੀ ਪੂਰੀ ਫਿਲਮ ਚਲ ਰਹੀ ਹੋਵੇ। ਇਹ ਕਿਤਾਬ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਹੱਤਵਪੂਰਨ ਦਸਤਾਵੇਜ ਹੈ। ਮੈਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਜੇ ਤੁਸੀਂ ਪੜ੍ਹਨ ਦੇ ਸ਼ੌਕੀਨ ਨਹੀਂ ਵੀ ਹੋ ਤਾਂ ਵੀ ਇਹ ਕਿਤਾਬ ਖਰੀਦ ਕੇ ਆਪਣੀ ਅਲਮਾਰੀ ਵਿੱਚ ਰੱਖ ਲਵੋ। ਕਿਉਂ ਜਦੋਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਘਰੇ ਕੋਈ ਬੁਧੀਜੀਵੀ ਪੈਦਾ ਹੋ ਗਿਆ ਤਾਂ 84 ਵੇਲ੍ਹੇ ਦਾ ਇਤਿਹਾਸ ਸਹੀ ਤੇ ਸਪੱਸ਼ਟ ਜਾਨਣ ਚ ਇਹ ਕਿਤਾਬ ਉਸ ਦੀ ਮਦਦ ਜਰੂਰ ਕਰੇਗੀ। ਧੰਨਵਾਦ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਮੈਂ ਨਾ ਤਾਂ ਅੱਜ ਤੱਕ ਤੁਹਾਨੂੰ ਮਿਲਿਆ ਨਾ ਕਦੇ ਫੋਨ ਤੇ ਗੱਲ ਕੀਤੀ ਪਰ ਫਿਰ ਵੀ ਤੁਹਾਡੀ ਕਿਤਾਬ ਪੜ੍ਹਕੇ ਇਹੀ ਲੱਗਿਆ ਕਿ ਇਸ ਇਨਸਾਨ ਨਾਲ ਕੋਈ ਗੂੜ੍ਹਾ ਰਿਸ਼ਤਾ ਜਾਂ ਹੋ ਸਕਦਾ ਕਿ ਮੇਰੇ ਬਾਬਾ ਕੌਮ (ਸੰਤ ਜਰਨੈਲ ਸਿੰਘ ਖਾਲਸਾ) ਦੇ ਤੁਸੀਂ ਹਾਜਿਰ ਨਾਜਿਰ ਦਰਸ਼ਨ ਕੀਤੇ ਤੇ ਉਹ ਪ੍ਰਭਾਵ ਹੈ ਜੋ ਤੁਹਾਡੇ ਨਾਲ ਜੋੜ ਗਿਆ। ਤੁਸੀਂ ਮੇਰੇ ਗੁਰੂ ਭਾਈ ਹੋ ਤੇ ਆਪਣੀ ਕਲਮ ਨਾਲ ਪੰਥ ਤੱਕ ਸੱਚੀ ਤੇ ਸਟੀਕ ਜਾਣਕਾਰੀ ਜਰੂਰ ਪਹੁੰਚਾਉਂਦੇ ਰਹਿਓ। ਰੱਬ ਰਾਖਾ ਜੇ ਕਿਤੇ ਪੋਸਟ ਪੜ੍ਹਦੇ ਹੋਵੋ ਤਾਂ ਅਸ਼ੀਰਵਾਦ ਰੂਪੀ ਅਸੀਸ ਜਰੂਰ ਦੇਣਾ।
ਸੁਰਜੀਤ ਸਿੰਘ ਜਰਮਨੀ (ਡਾ.)
ਧੰਨਵਾਦ (Thanks)
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)
ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)