ਚੰਡੀਗੜ੍ਹ: ਕੈਬਨਿਟ ਮੰਤਰੀ ਹਰਪਾਲ ਚੀਮਾ ਅਤੇ ਅਮਨ ਅਰੋੜਾ ਵਿਰੁੱਧ ਚੰਡੀਗੜ੍ਹ 'ਚ ਦਰਜ ਕੀਤੇ ਗਏ ਮਾਮਲੇ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਅਤੇ ਬਾਜਵਾ ਉੱਤੇ ਤਿੱਖਾ ਹਮਲਾ ਕੀਤਾ।
ਅਮਨ ਅਰੋੜਾ ਨੇ ਕਿਹਾ, "ਭਾਜਪਾ ਨਾਲ ਸੌਦੇਬਾਜ਼ੀ ਦੇ ਤਹਿਤ ਇਹ ਐਫਆਈਆਰ ਦਰਜ ਕਰਵਾਈ ਗਈ ਹੈ। ਇਹ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ, ਪਰ ਅਸੀਂ ਡਰਨ ਵਾਲਿਆਂ 'ਚੋਂ ਨਹੀਂ।"
ਉਹਨੇ ਬਾਜਵਾ ਨੂੰ ਸਿੱਧੇ ਸਬਦਾਂ ਵਿੱਚ ਚੁਣੌਤੀ ਦਿੰਦੇ ਹੋਏ ਕਿਹਾ, "36 ਪਰਚੇ ਹੋਰ ਕਰਵਾ ਲਓ, ਅਸੀਂ ਪਿੱਛੇ ਨਹੀਂ ਹਟਣੇ।"
ਅਰੋੜਾ ਨੇ ਸਵਾਲ ਕੀਤਾ ਕਿ, "ਕੀ ਤੁਹਾਡੇ ਵਿਧਾਇਕ ਕਲਾਕਾਰ ਹਨ? ਕਿਉਂਕਿ ਬਾਜਵਾ ਤਾਂ ਕਲਾ ਕਰਦੇ ਹਨ। ਦਿੱਲੀ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਫਰਕ ਹੈ।"
ਸਕੱਤਰੇਤ 'ਚ CISF ਤਾਇਨਾਤ ਕਰਨ ਬਾਰੇ ਉਹਨੇ ਕਿਹਾ ਕਿ, "ਭਾਜਪਾ ਅਤੇ ਬਾਜਵਾ ਆਪਸ ਵਿੱਚ ਬਹੁਤ ਅਨੁਕੂਲ ਹਨ। ਇਹ ਇਮਾਰਤ ਚੰਡੀਗੜ੍ਹ ਵਿੱਚ ਹੋਣ ਕਰਕੇ ਇਹ ਸਾਧਨ ਵਰਤੇ ਜਾ ਰਹੇ ਹਨ। ਦੋਹਾਂ ਦੀ ਰਿਹਾਇਸ਼ ਵੀ ਇਕੱਠੇ ਹੋਣ ਦੀ ਗੱਲ ਵੀ ਕਾਫੀ ਸਾਰਥਕ ਹੈ।"