ਫ਼ਰੀਦਕੋਟ - ਪਿਛਲੇ ਦਿਨੀ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ, ਕਾਮਿਆਂ ਨਾਲ ਹੁੰਦੇ ਧੱਕੇਸ਼ਾਹੀ ਵਿਰੁੱਧ ਕਾਮਰੇਡ ਵੀਰ ਸਿੰਘ ਕੰਮੇਆਣਾ ਜਿਲਾ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ (ਰਜਿ) ਫ਼ਰੀਦਕੋਟ ਤੇ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ ਯੂਨੀਅਨ ਫ਼ਰੀਦਕੋਟ ਦੇ ਜਰਨਲ ਸਕੱਤਰ ਬਲਕਾਰ ਸਿੰਘ ਸਹੋਤਾ ਤੇ ਕਰਨੈਲ ਸਿੰਘ ਕੰਮੇਆਣਾ, ਪੱਤਰਕਾਰ ਸਿਵ ਨਾਥ ਦਰਦੀ , ਗੁਰਦੀਪ ਸਿੰਘ, ਅੰਜੂ ਕੌਰ , ਗੁਰਚਰਨ ਕੌਰ ਆਦਿ ਦੀ ਅਗਵਾਈ ਵਿੱਚ ਇੱਕ ਵਫਦ ਕਿਰਤ ਤੇ ਰੋਜ਼ਗਾਰ ਵਿਭਾਗ ਫਰੀਦਕੋਟ ਦੇ ਡਾਂ.ਕੰਵਲਜੀਤ ਸਿੰਘ ਸੁਲਹਾ ਅਫਸਰ ਤੇ ਲੈਂਬਰ ਇੰਸਪੈਕਟਰ ਅਸੋਕ ਸ਼ਰਮਾਂ ਜੀ ਨੂੰ ਮਿਲ ਕੇ ਉਹਨਾਂ ਰਾਹੀ ਇੱਕ ਮੰਗ ਪੱਤਰ ਕਮਿਸ਼ਨਰ ਕਿਰਤ ਤੇ ਰੋਜ਼ਗਾਰ ਵਿਭਾਗ ਪੰਜਾਬ ਦੇ ਨਾਮ ਫਰੀਦਕੋਟ ਦੇ ਨੂੰ ਦਿੱਤਾ ਗਿਆ ।
ਮੰਗ ਪੱਤਰ ਦਿੰਦਿਆਂ ਸਾਂਝੇ ਤੌਰ ਤੇ ਵੀਰ ਸਿੰਘ ਅਤੇ ਸਹੋਤਾ ਨੇ ਦੱਸਿਆ ਕਿ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਹਾਲਤ ਅਤਿ ਤਰਸਯੋਗ ਹੁੰਦੀ ਹੈ। ਉਹਨਾਂ ਕਾਮਿਆਂ ਦਾ ਪ੍ਰਾਈਵੇਟ ਅਦਾਰਿਆਂ ਦੇ ਮਾਲਿਕ ਰੱਜ ਕੇ ਸ਼ੋਸ਼ਣ ਕਰਦੇ ਹਨ ਉਹਨਾਂ ਨੂੰ ਕਿਰਤ ਤੇ ਰੋਜ਼ਗਾਰ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਤਨਖਾਹ ਸਕੇਲ ਤੋਂ ਵੀ ਕਿਤੇ ਘੱਟ ਮਾਸਿਕ ਉਜਰਤ ਦਿੱਤੀ ਜਾਂਦੀ ਹੈ। । ਕੋਈ ਹਫਤਾਵਾਰੀ ਛੁੱਟੀ, ਈ ਪੀ ਫੰਡ ਤੇ ਈ.ਐੱਸ.ਆਈ ਆਦਿ ਕੁੱਛ ਵੀ ਨਹੀ ਕੱਟਿਆ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਇੰਸਪੈਕਟਰ ਰਾਜ ਤੋਂ ਪ੍ਰਾਈਵੇਟ ਅਦਾਰਿਆਂ ਨੂੰ ਮੁਕਤ ਕਰਨ ਦੀ ਵੀ ਸਖਤ ਨਿਖੇਧੀ ਕੀਤੀ ਹੈ। ਓਨਾਂ ਕਿਰਤ ਤੇ ਰੋਜ਼ਗਾਰ ਵਿਭਾਗ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਤੇ ਹੋ ਰਹੀ ਲੁੱਟ ਨੂੰ ਰੋਕਣ ਦੀ ਅਪੀਲ ਕੀਤੀ ਹੈ।
ਪੰਜਾਬ ਸਰਕਾਰ ਵੱਲੋਂ 20 ਮੁਲਾਜ਼ਮਾਂ ਤੋਂ ਘੱਟ ਕਾਮਿਆਂ ਵਾਲੇ ਪ੍ਰਾਈਵੇਟ ਅਦਾਰਿਆਂ ਨੂੰ ਇੰਸਪੈਕਟਰ ਰਾਜ ਤੋਂ ਮੁਕਤ ਕਰਨ ਦੀ ਵੀ ਸਖਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਅਦਾਰਿਆਂ ਵਾਲੇ ਕਾਮਿਆਂ ਦਾ ਪਹਿਲੋਂ ਹੀ ਬਹੁਤ ਆਰਥਿਕ ਤੇ ਮਾਨਸਿਕ ਸ਼ੋਸ਼ਣ ਕਰਦੇ ਸਨ। ਉਹਨਾਂ ਮੰਗ ਕੀਤੀ ਹੈ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਵੇ। ਇਸ ਸਮੇ ਵਿਭਾਗ ਦਾ ਸਟਾਫ ਸਤਨਾਮ ਸਿੰਘ ਕਲਰਕ, ਗੋਲਡੀ ਸ਼ਰਮਾਂ ਤੇ ਯੁੱਧਵੀਰ ਸਿੰਘ ਆਦਿ ਹਾਜ਼ਰ ਸਨ।