ਖਾਮੋਸ਼ੀ ਦੀ ਦਲਦਲ ਦੇ ਵਿੱਚ ਜਾ ਰਿਹਾ ਹਾਂ,
ਦਿਨ ਬ ਦਿਨ ਆਪਣਾ ਆਪ ਮੈਂ ਖਾ ਰਿਹਾ ਹਾਂ।
ਨਾੜਾਂ ਦੇ ਵਿੱਚ ਹੋਸ਼ੋ ਹਵਾਸ ਨਾਲ਼ ਜਹਿਰ ਭਰਿਆ,
ਆਖਰੀ ਪਿਆਰ ਮੌਤ ਨੂੰ ਕੋਲ ਬੁਲਾ ਰਿਹਾ ਹਾਂ।
ਮੈਂ ਹੁਣ ਆਪਣੇ ਆਪ ਕੋਲ ਵੀ ਗਿਆ ਨਹੀਂ,
ਤੂੰ ਇਹ ਨਾ ਸੋਚੀਂ ਤੇਰੇ ਵੱਲ ਨੂੰ ਆ ਰਿਹਾ ਹਾਂ।
ਜਿੰਦਗੀ ਦੀ ਜੰਗ ਵਿੱਚ ਹੁਣ ਹੱਥ ਖੜੇ ਹੋ ਗਏ ਨੇ,
ਮਹਿਫ਼ਿਲਾਂ ਵਿੱਚ ਤਾਂ ਬੇਸ਼ਕ ਅੱਜਕਲ ਛਾ ਰਿਹਾ ਹਾਂ।
ਓਦੋਂ ਤੋਂ ਉਹਨੂੰ ਨਫਰਤ ਹੋ ਗਈ ਤੇਰੇ ਨਾਮ ਨਾਲ,
ਜਿੱਦਣ ਦਾ ਕਲਮ ਨੂੰ ਤੇਰਾ ਕਿੱਸਾ ਸੁਣਾ ਰਿਹਾ ਹਾਂ।
ਅੰਦਰ ਧੁਖਦਾ ਹੈ ਮਨਜਿੰਦਰ ਦਾ ਲੱਕੜ ਵਾਂਗ
ਲੋਕਾਂ ਨੂੰ ਤਾਂ ਬੇਸ਼ਕ ਰੋਜ ਮਰ੍ਹਾ ਹਸਾ ਰਿਹਾ ਹਾਂ।
ਮਨਜਿੰਦਰ ਸਿੰਘ ਕਾਲਾ