Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਸਾਡੇ ਪਿੰਡ ਜਦ ਆਉਣ ਪੰਘੂੜੇ - ਬਲਵਿੰਦਰ ਬਾਲਮ ਗੁਰਦਾਸਪੁਰ

May 14, 2022 11:34 PM

ਸਾਡੇ ਪਿੰਡ ਜਦ ਆਉਣ ਪੰਘੂੜੇ - ਬਲਵਿੰਦਰ ਬਾਲਮ ਗੁਰਦਾਸਪੁਰ

ਸਾਡੇ ਪਿੰਡ ਜਦ ਆਉਣ ਪੰਘੂੜੇ
ਸਭ ਦੇ ਮਨ ਨੂੰ ਭਾਉਣ ਪੰਘੂੜੇ |
ਸਾਡੇ ਪਿੰਡ ਜਦ ਆਉਣ ਪੰਘੂੜੇ
ਵੱਖ-ਵੱਖ ਜਾਤਾਂ ਪਾਤਾਂ ਦੇ ਵਿਚ |
ਪ੍ਰਭਾਤਾਂ ਤੇ ਰਾਤਾਂ ਦੇ ਵਿਚ |
ਸਾਂਝੇ ਨਗਮੇ ਗਾਉਣ ਪੰਘੂੜੇ |
ਸਾਡੇ ਪਿੰਡ ਜਦ ਆਉਣ ਪੰਘੂੜੇ
ਵੱਖੋ-ਵੱਖ ਆਵਾਜ਼ਾਂ ਦੇ ਵਿਚ |
ਚੀਂ-ਚੀਂ ਚੂੰ-ਚੂੰ ਸਾਜ਼ਾਂ ਦੇ ਵਿਚ |
ਸ਼ੋਰ ਸ਼ਰਾਬਾ ਪਾਉਣ ਪੰਘੂੜੇ |
ਸਾਡੇ ਪਿੰਡ ਜਦ ਆਉਣ ਪੰਘੂੜੇ |
ਚਲਦੇ ਰਹਿਣਾ ਹੀ ਜੀਵਨ ਹੈ |
ਉਨਤੀ ਵਿਚ ਤਾਂ ਹੀ ਜਨਗਣ ਹੈ |
ਸਭ ਨੂੰ ਇਹ ਸਮਝਾਉਣ ਪੰਘੂੜੇ
ਸਾਡੇ ਪਿੰਡ ਜਦ ਆਉਣ ਪੰਘੂੜੇ
ਦੂਜਿਆਂ ਨੂੰ ਇਹ ਸੁੱਖ ਦੇਂਦੇ ਨੇ |
ਅੇਪਰ ਇਹ ਖੁਦ ਦੁੱਖ ਲੈਂਦੇ ਨੇ |
ਤਨ ਤੇ ਸਿਤਮ ਹੰਢਾਉਣ ਪੰਘੂੜੇ |
ਸਾਡੇ ਪਿੰਡ ਜਦ ਆਉਣ ਪੰਘੂੜੇ
ਬੱਚੇ ਬੁੱਢੇ ਨਰ ਤੇ ਨਾਰੀ |
ਸਭਨਾ ਦੇ ਨਾਲ ਕਰਦੇ ਯਾਰੀ
ਅਪਣੇ ਉਪਰ ਬਿਠਾਉਣ ਪੰਘੂੜੇ |
ਸਾਡੇ ਪਿੰਡ ਜਦ ਆਉਣ ਪੰਘੂੜੇ |
ਇਹ ਤਾਂ ਸਿਆਭਚਾਰ ਬਣਾਂਦੇ |
ਵਿਛੜਿਆਂ ਨੂੰ ਫੇਰ ਮਿਲਾਂਦੇ |
ਸਾਰੀ ਧਰਤ ਸਜਾਉਣ ਪੰਘੂੜੇ |
ਸਾਡੇ ਪਿੰਡ ਜਦ ਆਉਣ ਪੰਘੂੜੇ |
ਪ੍ਰਾਚੀਨ ਸਮੇਂ ਦੀਆਂ ਚੀਜਾਂ ਨੂੰ |
ਸਧਰਾਂ ਚਾਵਾਂ ਰੀਝਾਂ ਨੂੰ |
ਬਾਲਮ ਯਾਦ ਕਰਵਾਉਣ ਪੰਘੂੜੇ |
ਬਲਵਿੰਦਰ ਬਾਲਮ ਗੁਰਦਾਸਪੁਰ

Have something to say? Post your comment