ਐਤਵਾਰ ਨੂੰ ਦਿੱਲੀ ਦੇ ਮੁਕੁੰਦਪੁਰ ਵਿੱਚ ਇੱਕ 20 ਸਾਲਾ ਲੜਕੀ 'ਤੇ ਤੇਜ਼ਾਬ ਨਾਲ ਹਮਲਾ ਹੋਇਆ, ਜਿਸ ਨਾਲ ਉਹ ਗੰਭੀਰ ਤੌਰ 'ਤੇ ਸੜ ਗਈ। ਲੜਕੀ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹੈ ਅਤੇ ਇਸ ਵੇਲੇ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪੁਲਿਸ ਮੁਤਾਬਕ, ਜਦੋਂ ਪੀੜਤਾ ਕਾਲਜ ਜਾ ਰਹੀ ਸੀ, ਤਾਂ ਮੁਕੁੰਦਪੁਰ ਦਾ ਜਤਿੰਦਰ ਆਪਣੇ ਦੋਸਤਾਂ ਈਸ਼ਾਨ ਅਤੇ ਅਰਮਾਨ ਨਾਲ ਬਾਈਕ 'ਤੇ ਆਇਆ। ਈਸ਼ਾਨ ਨੇ ਅਰਮਾਨ ਨੂੰ ਇੱਕ ਬੋਤਲ ਦਿੱਤੀ, ਜਿਸ ਵਿੱਚੋਂ ਉਸਨੇ ਲੜਕੀ 'ਤੇ ਤੇਜ਼ਾਬ ਸੁੱਟਿਆ। ਚਿਹਰਾ ਬਚਾਉਂਦੇ ਸਮੇਂ ਲੜਕੀ ਦੇ ਦੋਵੇਂ ਹੱਥ ਸੜ ਗਏ।
ਪੀੜਤਾ ਨੇ ਦੱਸਿਆ ਕਿ ਜਤਿੰਦਰ ਪਿਛਲੇ ਕੁਝ ਸਮੇਂ ਤੋਂ ਉਸਦਾ ਪਿੱਛਾ ਕਰ ਰਿਹਾ ਸੀ ਅਤੇ ਇੱਕ ਮਹੀਨਾ ਪਹਿਲਾਂ ਦੋਵਾਂ ਵਿੱਚ ਝਗੜਾ ਹੋਇਆ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਤਿੰਨੋ ਦੋਸ਼ੀਆਂ ਦੀ ਤਲਾਸ਼ ਜਾਰੀ ਹੈ।