ਚੰਡੀਗੜ੍ਹ, 14 ਅਕਤੂਬਰ: ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਮਾਮਲੇ ਨੇ ਹਰਿਆਣਾ ਦੀ ਰਾਜਨੀਤੀ ਹਿਲਾ ਦਿੱਤੀ ਹੈ। ਸਰਕਾਰ ਨੇ ਡੀਜੀਪੀ ਸ਼ਤਰੂਘਨ ਕਪੂਰ ਨੂੰ ਛੁੱਟੀ 'ਤੇ ਭੇਜ ਦਿੱਤਾ, ਜਿਸ ਨਾਲ ਸਿਆਸੀ ਗਰਮੀ ਹੋਰ ਵਧ ਗਈ ਹੈ।
ਰਾਹੁਲ ਗਾਂਧੀ ਅੱਜ ਸ਼ਾਮ 5 ਵਜੇ ਮ੍ਰਿਤਕ ਦੀ ਪਤਨੀ, ਆਈਏਐਸ ਅਮਨੀਤ ਪੀ. ਕੁਮਾਰ ਨੂੰ ਮਿਲਣਗੇ, ਜਦਕਿ ਸੋਨੀਆ ਗਾਂਧੀ ਦੇ ਵੀ ਨਾਲ ਹੋਣ ਦੀ ਸੰਭਾਵਨਾ ਹੈ। ਕੇਂਦਰੀ ਮੰਤਰੀ ਚਿਰਾਗ ਪਾਸਵਾਨ ਵੀ ਦੁਪਹਿਰ ਤੱਕ ਪਰਿਵਾਰ ਨਾਲ ਮਿਲਣਗੇ।
ਪਰਿਵਾਰ ਨੇ ਪੋਸਟਮਾਰਟਮ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਡੀਜੀਪੀ ਕਪੂਰ ਸਮੇਤ ਹੋਰ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਦੀ ਮੰਗ 'ਤੇ ਅੜਿਆ ਹੋਇਆ ਹੈ। ਸਰਕਾਰ ਵੱਲੋਂ ਮਨਾ-ਮਨਾਈ ਜਾਰੀ ਹੈ।
ਇਸੇ ਵਿਚ, ਐਸਆਈਟੀ ਨੇ ਅਮਨੀਤ ਤੋਂ ਦਸਤਖ਼ਤ ਅਤੇ ਲੈਪਟਾਪ ਸੌਂਪਣ ਦੀ ਮੰਗ ਕੀਤੀ, ਜਿਸ 'ਤੇ ਉਸ ਨੇ ਕਿਹਾ ਕਿ ਸਾਰੇ ਰਿਕਾਰਡ ਸਰਕਾਰੀ ਫਾਈਲਾਂ 'ਚ ਮੌਜੂਦ ਹਨ।
ਰਾਹੁਲ ਦੇ ਦੌਰੇ ਨਾਲ ਰਾਜਨੀਤਿਕ ਹਲਚਲ ਤੇਜ਼, ਚੰਡੀਗੜ੍ਹ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ।