ਨਵੀਂ ਦਿੱਲੀ, 14 ਅਕਤੂਬਰ 2025: ਭਾਰਤ ਦੇ ਗੁਆਂਢੀ ਦੇਸ਼ ਚੀਨ ਦੇ ਸ਼ਿਨਜਿਆਂਗ (Xinjiang) ਸੂਬੇ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ (National Center for Seismology - NCS) ਦੇ ਅਨੁਸਾਰ, ਇਹ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵੱਜ ਕੇ 45 ਮਿੰਟ 'ਤੇ ਦਰਜ ਕੀਤਾ ਗਿਆ।
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.8 ਮਾਪੀ ਗਈ ਹੈ। ਇਸ ਦਾ ਕੇਂਦਰ ਜ਼ਮੀਨ ਤੋਂ ਸਿਰਫ਼ 10 ਕਿਲੋਮੀਟਰ ਡੂੰਘਾਈ 'ਤੇ ਸੀ, ਜੋ ਕਿ shallow earthquake ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਵਿਗਿਆਨੀਆਂ ਦੇ ਮੁਤਾਬਕ, ਇਸ ਤਰ੍ਹਾਂ ਦੇ ਭੂਚਾਲ ਅਕਸਰ ਜ਼ਮੀਨੀ ਸਤ੍ਹਾ 'ਤੇ ਵੱਧ ਪ੍ਰਭਾਵਸ਼ਾਲੀ ਝਟਕੇ ਪੈਦਾ ਕਰਦੇ ਹਨ।
NCS ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਭੂਚਾਲ ਦਾ ਅਕਸ਼ਾਂਸ਼ 41.65 ਉੱਤਰ ਅਤੇ ਦੇਸ਼ਾਂਤਰ 81.14 ਪੂਰਬ ਦਰਜ ਕੀਤਾ ਗਿਆ ਹੈ।
ਫਿਲਹਾਲ, ਇਸ ਘਟਨਾ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
ਚੀਨ ਦੇ ਉੱਤਰੀ-ਪੱਛਮੀ ਇਲਾਕੇ, ਖ਼ਾਸ ਕਰਕੇ ਸ਼ਿਨਜਿਆਂਗ ਅਤੇ ਤਿਬਬਤ ਖੇਤਰ, ਭੂਚਾਲ ਸੰਵੇਦਨਸ਼ੀਲ ਜੋਨ ਵਿੱਚ ਆਉਂਦੇ ਹਨ ਅਤੇ ਇੱਥੇ ਸਮੇਂ-ਸਮੇਂ ਤੇ ਇਸ ਤਰ੍ਹਾਂ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ।