ਰਾਮਪੁਰਾ ਫੂਲ, 16 ਜੁਲਾਈ 2025 (ਅਸ਼ੋਕ ਵਰਮਾ):
ਆਮ ਆਦਮੀ ਪਾਰਟੀ ਵੱਲੋਂ ਹੋਈਆਂ ਨਵੀਆਂ ਜਥੇਬੰਦਕ ਨਿਯੁਕਤੀਆਂ ਅੰਦਰ ਬਠਿੰਡਾ ਜ਼ਿਲ੍ਹੇ ਦੀ ਮਹਿਲਾ ਵਿੰਗ ਦੀ ਪ੍ਰਧਾਨ ਰੁਪਿੰਦਰ ਕੌਰ ਗਿੱਲ ਨੂੰ ਮਾਲਵਾ ਪੱਛਮੀ ਜੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਹ ਘੋਸ਼ਣਾ ਹੋਣ ਤੋਂ ਬਾਅਦ ਹਲਕਾ ਮੌੜ ਦੀਆਂ ਔਰਤਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਖੁਸ਼ੀ ਵਿੱਚ ਮਿੱਠਾਈ ਵੰਡ ਕੇ ਜਸ਼ਨ ਮਨਾਇਆ ਗਿਆ।
ਨਵੀਂ ਨਿਯੁਕਤੀ 'ਤੇ ਰਿਆਕਸ਼ਨ ਦਿੰਦਿਆਂ ਰੁਪਿੰਦਰ ਕੌਰ ਨੇ ਕਿਹਾ, "ਮੈਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਾਂਗੀ ਅਤੇ ਪਾਰਟੀ ਦੇ ਹਰ ਹੁਕਮ ਦੀ ਪਾਲਣਾ ਕਰਾਂਗੀ। ਮਹਿਲਾ ਵਿੰਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ।"
ਉਹਨਾਂ ਨੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਅਮਨਦੀਪ ਕੌਰ ਦਾ ਧੰਨਵਾਦ ਕੀਤਾ।
ਵਰਣਣਯੋਗ ਹੈ ਕਿ ਰੁਪਿੰਦਰ ਕੌਰ ਗਿੱਲ ਨੇ 2014 ਵਿੱਚ ਪਾਰਟੀ ਨਾਲ ਜੁੜ ਕੇ ਨਿਰੰਤਰ ਮਿਹਨਤ ਕੀਤੀ। ਉਹ ਪੂਰਵ ਵਿੱਚ ਹਲਕਾ ਮੌੜ ਦੀ ਕੋਆਰਡੀਨੇਟਰ ਅਤੇ ਮਹਿਲਾ ਵਿੰਗ, ਬਠਿੰਡਾ ਦੀ ਪ੍ਰਧਾਨ ਵਜੋਂ ਸੇਵਾ ਨਿਭਾ ਰਹੀਆਂ ਹਨ। ਉਨ੍ਹਾਂ ਦੇ ਪਤੀ ਜਸਵੀਰ ਸਿੰਘ ਗਿੱਲ ਵੀ ਪਾਰਟੀ ਵਿੱਚ ਸਰਗਰਮ ਤੌਰ 'ਤੇ ਕੰਮ ਕਰ ਰਹੇ ਹਨ।