ਗੁਰਦਾਸਪੁਰ | 16 ਜੁਲਾਈ 2025:
ਗੁਰਦਾਸਪੁਰ ਸ਼ਹਿਰ ਦੇ ਬਾਟਾ ਚੌਂਕ ਵਿਖੇ ਸਥਿਤ ਮਸ਼ਹੂਰ ਦੁਕਾਨ ਪੰਜਾਬ ਵਾਚ ਕੰਪਨੀ ਦੇ ਬਾਹਰ ਅੱਜ ਸਵੇਰੇ 9:20 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਗੋਲੀ ਚਲਾਈ। ਗੋਲੀ ਦੁਕਾਨ ਦੇ ਸ਼ੀਸ਼ੇ ਨੂੰ ਲੱਗੀ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਮਲਾਵਰ ਵਾਪਸ ਮੁੜੇ ਵੀ ਪਰ ਹੋਰ ਗੋਲੀ ਨਹੀਂ ਚਲਾਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਐਸਪੀ ਰਜਿੰਦਰ ਮਿਨਹਾਸ ਅਤੇ ਡੀਐਸਪੀ ਮੋਹਨ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸੀਸੀਟੀਵੀ ਫੁਟੇਜ ਕਬਜ਼ੇ 'ਚ ਲੈ ਲਈ ਗਈ ਹੈ। ਮੌਕੇ ਤੋਂ ਦੋ ਗੋਲੀਆਂ ਦੇ ਖੋਲ ਮਿਲੇ ਹਨ।
ਨਗਰ ਕੌਂਸਲ ਪ੍ਰਧਾਨ ਬਲਜੀਤ ਸਿੰਘ ਪਾਹੜਾ ਅਤੇ ਚੇਅਰਮੈਨ ਰਮਨ ਬਹਿਲ ਵੀ ਮੌਕੇ 'ਤੇ ਪਹੁੰਚੇ। ਵਪਾਰੀਆਂ ਵਿੱਚ ਵਾਰਦਾਤ ਕਰਕੇ ਦਹਿਸ਼ਤ ਦਾ ਮਾਹੌਲ ਹੈ। ਵਪਾਰੀ ਅਸੋਸੀਏਸ਼ਨਾਂ ਨੇ ਸਖਤ ਨਿੰਦਾ ਕਰਦਿਆਂ ਸੁਰੱਖਿਆ ਵਧਾਉਣ ਅਤੇ ਹਮਲਾਵਰਾਂ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਇਹ ਸ਼ਹਿਰ ਵਿੱਚ ਵਪਾਰੀ 'ਤੇ ਹਮਲੇ ਦੀ ਪਹਿਲੀ ਵਾਰਦਾਤ ਮੰਨੀ ਜਾ ਰਹੀ ਹੈ, ਜੋ ਅੰਦਰੂਨੀ ਬਾਜ਼ਾਰ ਵਿਚ ਹੋਈ, ਜਿਸ ਨਾਲ ਸਿਸਟਮ 'ਤੇ ਭਰੋਸਾ ਹਿੱਲਦਾ ਦਿੱਤਾ ਹੈ।