ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ 725 ਸਪੈਸ਼ਲ ਐਜੂਕੇਟਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਸਰਕਾਰੀ ਸੂਚਨਾ ਮੁਤਾਬਕ, ਇਹ ਭਰਤੀ 393 ਅਸਾਮੀਆਂ ਪ੍ਰਾਇਮਰੀ ਕੇਡਰ ਅਤੇ 332 ਮਾਸਟਰ ਕੇਡਰ ਲਈ ਹੋਣੀ ਹੈ। ਉਮੀਦਵਾਰ 21 ਜੁਲਾਈ ਤੋਂ ਆਨਲਾਈਨ ਅਰਜ਼ੀ ਦੇ ਸਕਣਗੇ। ਭਰਤੀ ਦੀ ਪ੍ਰਕਿਰਿਆ ਕਰੀਬ ਡੇਢ ਮਹੀਨੇ ਵਿੱਚ ਪੂਰੀ ਕਰਨ ਦੀ ਯੋਜਨਾ ਹੈ।
ਭਰਤੀ ਵਿਵਰਣ:
-
75% ਅਸਾਮੀਆਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣਗੀਆਂ
-
25% ਤਰੱਕੀ ਰਾਹੀਂ
-
ਪ੍ਰਾਇਮਰੀ ਕੇਡਰ ਵਿੱਚੋਂ 90% ਅਸਾਮੀਆਂ ਸਿੱਧੀ ਭਰਤੀ, 10% ਤਰੱਕੀ ਰਾਹੀਂ
-
ਤਰੱਕੀ ਵਾਲੀਆਂ 10% ਅਸਾਮੀਆਂ ਵਿੱਚੋਂ
ਇਹ ਭਰਤੀ ਉਹਨਾਂ ਅਸਾਮੀਆਂ ਦੀ ਥਾਂ ਕੀਤੀ ਜਾ ਰਹੀ ਹੈ ਜੋ ਪਹਿਲਾਂ ਵੋਕੇਸ਼ਨਲ, ਆਰਟ ਐਂਡ ਕਰਾਫਟ ਅਤੇ ਈਟੀਟੀ ਅਧਿਆਪਕਾਂ ਲਈ ਸੀ। ਰਾਜਪਾਲ ਵੱਲੋਂ ਵੀ ਇਸ ਤਬਦੀਲੀ ਨੂੰ ਮਨਜ਼ੂਰੀ ਮਿਲ ਚੁੱਕੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਮੁਤਾਬਕ, “ਇਸ ਭਰਤੀ ਦਾ ਸਿੱਧਾ ਲਾਭ 47 ਹਜ਼ਾਰ ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਮਿਲੇਗਾ, ਜੋ ਅੱਜ ਵੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਹਨ।”
ਹਾਲ ਹੀ ਦੀ ਕੈਬਨਿਟ ਮੀਟਿੰਗ ਵਿੱਚ ਕੁੱਲ 4000 ਸਪੈਸ਼ਲ ਐਜੂਕੇਟਰਾਂ ਦੀ ਭਰਤੀ ਦੀ ਮਨਜ਼ੂਰੀ ਮਿਲੀ ਸੀ, ਜਿਸ ਵਿੱਚੋਂ ਇਹ ਪਹਿਲਾ ਪੜਾਅ ਹੈ।