ਮੁੰਬਈ, 15 ਜੁਲਾਈ 2025:
ਦੁਨੀਆ ਭਰ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਮਸ਼ਹੂਰ ਕੰਪਨੀ ਟੇਸਲਾ ਨੇ ਅੱਜ ਭਾਰਤ ਵਿੱਚ ਆਪਣੇ ਪਹਿਲੇ ਸ਼ੋਅਰੂਮ ਦੀ ਸ਼ੁਰੂਆਤ ਕੀਤੀ। ਇਹ ਸ਼ੋਅਰੂਮ ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ 'ਚ ਖੋਲ੍ਹਿਆ ਗਿਆ ਹੈ। ਉਦਘਾਟਨ ਸਮਾਰੋਹ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਹਾਜ਼ਰ ਰਹੇ।
ਟੇਸਲਾ ਨੇ ਭਾਰਤ ਵਿੱਚ ਆਪਣੀ ਪਹਿਲੀ ਇਲੈਕਟ੍ਰਿਕ SUV ਮਾਡਲ Y ਦੇ ਦੋ ਵੈਰੀਐਂਟ ਵੀ ਲਾਂਚ ਕੀਤੇ ਹਨ। ਇਹਨਾਂ ਦੀ ਸ਼ੁਰੂਆਤੀ ਕੀਮਤ ₹60 ਲੱਖ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਗਾਹਕ 15 ਜੁਲਾਈ ਤੋਂ ਹੀ ਟੇਸਲਾ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਮਾਡਲ Y ਦੀ ਬੁਕਿੰਗ ਕਰ ਸਕਣਗੇ।
ਮਾਡਲ Y ਦੇ ਲਾਂਚ ਕੀਤੇ ਗਏ ਦੋ ਵੈਰੀਐਂਟਾਂ ਵਿੱਚ ਸ਼ਾਮਲ ਹਨ:
-
ਲੌਂਗ ਰੇਂਜ RWD (ਰੀਅਰ ਵ੍ਹੀਲ ਡਰਾਈਵ)
-
ਕੀਮਤ: ₹60 ਲੱਖ
-
ਇਲੈਕਟ੍ਰਿਕ ਮੋਟਰ: 295 hp ਪਾਵਰ, 420 Nm ਟਾਰਕ
-
ਰੇਂਜ: 500 ਕਿਲੋਮੀਟਰ
-
0 ਤੋਂ 100 km/h ਰਫ਼ਤਾਰ: 5.6 ਸਕਿੰਟ
-
ਡਿਲੀਵਰੀ ਸ਼ੁਰੂ: ਸਤੰਬਰ 2025
-
ਲੌਂਗ ਰੇਂਜ AWD (ਆਲ ਵ੍ਹੀਲ ਡਰਾਈਵ)
ਦੋਹਾਂ ਮਾਡਲਾਂ ਵਿੱਚ ਟੇਸਲਾ ਦੀ ਲੇਵਲ-2 ADAS ਡਰਾਈਵਿੰਗ ਤਕਨਾਲੋਜੀ ਦਿੱਤੀ ਗਈ ਹੈ, ਜਿਸ ਵਿੱਚ ਫਾਰਵਰਡ ਕੋਲੀਜ਼ਨ ਵਾਰਨਿੰਗ, ਆਟੋਮੈਟਿਕ ਐਮਰਜੈਂਸੀ ਬ੍ਰੇਕਿੰਗ, ਲੇਨ ਕੀਪ ਅਸਿਸਟ ਅਤੇ ਸਪੀਡ ਲਿਮਿਟ ਅਸਿਸਟ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਕਾਰ ਵਿੱਚ 6 ਏਅਰਬੈਗ, ਉੱਚ ਦਰਜੇ ਦੀ ਸੁਰੱਖਿਆ ਅਤੇ ਆਧੁਨਿਕ ਇੰਟੀਰੀਅਰ ਵੀ ਮਿਲਦਾ ਹੈ।
ਕੰਪਨੀ ਦੇ ਅਨੁਸਾਰ, ਮਾਡਲ Y ਦੀ ਸ਼ੁਰੂਆਤੀ ਬੁਕਿੰਗ ਮੁੰਬਈ, ਦਿੱਲੀ ਅਤੇ ਗੁਰੂਗ੍ਰਾਮ ਲਈ ਖੁਲ੍ਹੀ ਹੈ।
ਟੇਸਲਾ ਦੀ ਭਾਰਤ ਵਿੱਚ ਇਹ ਐਂਟਰੀ ਇਲੈਕਟ੍ਰਿਕ ਵਾਹਨਾਂ ਦੇ ਬਜ਼ਾਰ ਲਈ ਮਹੱਤਵਪੂਰਣ ਮੰਨੀ ਜਾ ਰਹੀ ਹੈ। ਉਮੀਦ ਹੈ ਕਿ ਇਹ ਟੇਕਨੋਲੋਜੀ ਅਤੇ ਮਾਹੌਲੀ ਸੁਧਾਰ ਵੱਲ ਦੇਸ਼ ਨੂੰ ਨਵੀਂ ਦਿਸ਼ਾ ਦੇਵੇਗੀ।