ਨਵੀਂ ਦਿੱਲੀ, 15 ਜੁਲਾਈ 2025:
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਵਿੱਚ 18 ਦਿਨ ਬਿਤਾ ਕੇ ਭਾਰਤ ਦੇ ਸ਼ੁਭਾਂਸ਼ੂ ਸ਼ੁਕਲਾ ਸਮੇਤ ਚਾਰ ਪੁਲਾੜ ਯਾਤਰੀ ਸਫਲਤਾਪੂਰਵਕ ਧਰਤੀ 'ਤੇ ਵਾਪਸ ਆ ਗਏ ਹਨ। ਐਕਸੀਅਮ ਮਿਸ਼ਨ-4 ਤਹਿਤ ਉਡਾਣ ਭਰਨ ਵਾਲਾ ਇਹ ਮਿਸ਼ਨ ਅੱਜ ਦੁਪਹਿਰ 3 ਵਜੇ ਕੈਲੀਫੋਰਨੀਆ ਦੇ ਤੱਟਾਂ ਨੇੜੇ ਸਪਲੈਸ਼ਡਾਊਨ ਰਾਹੀਂ ਸੰਪੰਨ ਹੋਇਆ।
ਯਾਤਰੀ ਸੋਮਵਾਰ ਸ਼ਾਮ 4:45 ਵਜੇ ISS ਤੋਂ ਰਵਾਨਾ ਹੋਏ ਸਨ ਅਤੇ ਲਗਭਗ 23 ਘੰਟਿਆਂ ਦੀ ਯਾਤਰਾ ਤੋਂ ਬਾਅਦ ਉਹ ਸੁਰੱਖਿਅਤ ਵਾਪਸੀ ਕਰ ਗਏ।
ਉਡਾਣ ਅਤੇ ਯਾਤਰਾ ਵੇਰਵੇ:
-
25 ਜੂਨ: ਕੈਨੇਡੀ ਸਪੇਸ ਸੈਂਟਰ ਤੋਂ ਡਰੈਗਨ ਕੈਪਸੂਲ ਰਾਹੀਂ ਉਡਾਣ
-
26 ਜੂਨ, ਸ਼ਾਮ 4:01 ਵਜੇ (ਭਾਰਤੀ ਸਮੇਂ ਅਨੁਸਾਰ): ISS 'ਚ ਪਹੁੰਚ
-
15 ਜੁਲਾਈ: ਵਾਪਸੀ ਅਤੇ ਸਪਲੈਸ਼ਡਾਊਨ
ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਸੰਦੇਸ਼:
ਸ਼ੁਭਾਂਸ਼ੂ ਦੀ ਵਾਪਸੀ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ,
“ਸ਼ੁਭਾਂਸ਼ੂ ਸ਼ੁਕਲਾ ਨੇ ਆਪਣੀ ਸਮਰਪਿਤ ਪੁਲਾੜ ਯਾਤਰਾ ਰਾਹੀਂ ਅਰਬਾਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦਿੱਤੀ ਹੈ। ਇਹ ਯਾਤਰਾ ਭਾਰਤ ਦੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਵੱਲ ਇੱਕ ਮਹੱਤਵਪੂਰਨ ਕਦਮ ਹੈ।”