Friday, June 14, 2024
24 Punjabi News World
Mobile No: + 31 6 39 55 2600
Email id: hssandhu8@gmail.com

World

ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿਚ ਦੋ ਵਿਅਕਤੀਆਂ ਨੇ ਦੋਸ਼ ਕਬੂਲੇ

August 31, 2023 01:45 AM

ਅਦਾਲਤੀ ਅੱਪਡੇਟ
ਰੇਡੀਓ ਹੋਸਟ ਹਰਨੇਕ ਸਿੰਘ ਦੇ ਕਤਲ ਦੀ ਕੋਸ਼ਿਸ਼ ਵਿਚ ਦੋ ਵਿਅਕਤੀਆਂ ਨੇ ਦੋਸ਼ ਕਬੂਲੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 30 ਅਗਸਤ, 2023:  ਨਿਊਜ਼ੀਲੈਂਡ ਦੇ ਚਰਚਿਤ ਪੰਜਾਬੀ ਰੇਡੀਓ ਹੋਸਟ ਸ. ਹਰਨੇਕ ਸਿੰਘ (53) ਨੂੰ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਦੋ ਵਿਅਕਤੀਆਂ ਨੇ ਮੁਕੱਦਮੇ ਤੋਂ ਪਹਿਲਾਂ ਹੀ ਆਪਣਾ ਦੋਸ਼ ਕਬੂਲ ਕਰ ਲਿਆ ਹੈ। ਸ. ਹਰਨੇਕ ਸਿੰਘ ਉਤੇ 23 ਦਸੰਬਰ, 2020 ਨੂੰ ਔਕਲੈਂਡ ਦੇ ਵਾਟਲ ਡਾਊਨਜ਼ ਖੇਤਰ ਵਿੱਚ ਉਸਦੇ ਘਰ ਦੇ ਬਾਹਰ ਹੀ ਹਮਲਾ ਕਰ ਦਿੱਤਾ ਗਿਆ ਸੀ ਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ। ਉਸਨੇ ਆਪਣੀ ਜ਼ਿੰਦਗੀ ਦੀ ਲੜਾਈ ਲੰਬਾ ਸਮਾਂ ਹਸਪਤਾਲ ਇਲਾਜ ਕਰਵਾ ਕੇ ਬਹੁਤ ਸਾਰੀਆਂ ਸਰਜੀਆਂ ਕਰਵਾ ਕੇ ਜਿੱਤੀ ਸੀ।
ਇਸ ਮਾਮਲੇ ਦੇ ਸਬੰਧ ਵਿਚ ਗਿ੍ਰਫਤਾਰ ਹਰਦੀਪ ਸਿੰਘ ਸੰਧੂ ਅਤੇ ਸਰਵਜੀਤ ਸਿੱਧੂ ਨੇ ਅੱਜ ਬੁੱਧਵਾਰ ਨੂੰ ਆਕਲੈਂਡ ਸਥਿਤ ਹਾਈ ਕੋਰਟ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ। ਜਸਟਿਸ ਮੈਥਿਊ ਡਾਊਨਸ ਨੇ ਇਸ ਜੋੜੇ ਨੂੰ ਦੋਸ਼ੀ ਠਹਿਰਾਇਆ। ਸਿੱਧੂ ਨੂੰ ਸੋਮਵਾਰ ਤੱਕ ਜ਼ਮਾਨਤ ’ਤੇ ਭੇਜ ਦਿੱਤਾ ਗਿਆ ਜਦਕਿ ਸੰਧੂ ਨੂੰ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਜਸਟਿਸ ਡਾਊਨਜ਼ ਨੇ ਨਵੰਬਰ ਲਈ ਮੁਕੱਦਮੇ ਦੀ ਤਰੀਕ ਤੈਅ ਕੀਤੀ ਹੈ। ਸਿੱਧੂ ਅਤੇ ਸੰਧੂ ਨੂੰ ਕਈ ਪਰਿਵਾਰ ਅਤੇ ਦੋਸਤਾਂ ਨੇ ਅਦਾਲਤ ਵਿੱਚ ਸਮਰਥਨ ਦਿੱਤਾ। ਇੱਕ ਹੋਰ ਵਿਅਕਤੀ ਜਸਪਾਲ ਸਿੰਘ (42) ਨੂੰ ਪਹਿਲਾਂ ਹੀ ਜਸਟਿਸ ਜੈਫਰੀ ਵੈਨਿੰਗ ਨਾਲ ਉਸਦੀ ਇਸ ਮਾਮਲੇ ਵਿਚ ਨਿਭਾਈ ਭੂਮਿਕਾ ਲਈ 5 ਸਾਲ 3 ਮਹੀਨੇ ਲਈ ਜੇਲ੍ਹ ਵਿੱਚ ਬੰਦ ਕੀਤਾ ਜਾ ਚੁੱਕਾ ਹੈ, ਜਿਸ ਨੂੰ ਸਜ਼ਾ ਸੁਣਾਉਂਦੇ ਸਮੇਂ ਇਹ ਕਿਹਾ ਗਿਆ ਸੀ ਕਿ ਇਹ ਹਮਲਾ ਧਾਰਮਿਕ ਕੱਟੜਵਾਦ ਤੋਂ ਪ੍ਰੇਰਿਤ ਸੀ। ਅਗਲੇ ਸੋਮਵਾਰ ਨੂੰ ਪੰਜ ਹੋਰ ਵਿਅਕਤੀਆਂ ’ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮੁਕੱਦਮਾ ਚਲਾਇਆ ਜਾਵੇਗਾ।

Have something to say? Post your comment