📰
ਵਾਸ਼ਿੰਗਟਨ:ਅਮਰੀਕਾ ਦੇ 249ਵੇਂ ਆਜ਼ਾਦੀ ਦਿਵਸ ਮੌਕੇ, ਉਦਯੋਗਪਤੀ ਐਲੋਨ ਮਸਕ ਨੇ ਅਚਾਨਕ ‘ਅਮਰੀਕਾ ਪਾਰਟੀ’ (America Party) ਦੇ ਗਠਨ ਦਾ ਐਲਾਨ ਕਰ ਕੇ ਅਮਰੀਕੀ ਰਾਜਨੀਤੀ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ।
ਇਹ ਐਲਾਨ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ "One Big Beautiful" ਕਾਨੂੰਨ ਲਾਗੂ ਕਰਨ ਦੇ ਤੁਰੰਤ ਬਾਅਦ ਆਇਆ। ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦਿਆਂ ਕਿਹਾ ਕਿ ਇਹ ਨਵੀਂ ਪਾਰਟੀ ਅਮਰੀਕਾ ਨੂੰ ਇੱਕ ਪਾਰਟੀ ਪ੍ਰਣਾਲੀ ਤੋਂ ਮੁਕਤ ਕਰੇਗੀ ਅਤੇ ਲੋਕਾਂ ਨੂੰ ਉਹਦੀ "ਗੁਆਚੀ ਆਜ਼ਾਦੀ ਵਾਪਸ" ਦੇਵੇਗੀ।
ਮਸਕ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਤਾਜ਼ਾ ਸਰਵੇਖਣ ਅਨੁਸਾਰ 2:1 ਦੇ ਅਨੁਪਾਤ ਵਿੱਚ ਲੋਕ ਇੱਕ ਨਵੇਂ ਰਾਜਨੀਤਿਕ ਵਿਕਲਪ ਦੀ ਮੰਗ ਕਰ ਰਹੇ ਸਨ। “ਹੁਣ ਉਹ ਵਿਕਲਪ ਤੁਹਾਡੇ ਸਾਹਮਣੇ ਹੈ,” ਮਸਕ ਨੇ ਲਿਖਿਆ।
ਮਸਕ ਨੇ ਮੌਜੂਦਾ ਰਾਜਨੀਤਿਕ ਵਿਵਸਥਾ ਦੀ ਕਰੀ ਆਲੋਚਨਾ
ਉਨ੍ਹਾਂ ਕਿਹਾ, "ਜਦੋਂ ਗੱਲ ਸਾਡੇ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਮਜ਼ੋਰ ਨੀਤੀਆਂ ਰਾਹੀਂ ਨੁਕਸਾਨ ਪਹੁੰਚਾਉਣ ਦੀ ਆਉਂਦੀ ਹੈ, ਤਾਂ ਅਸੀਂ ਅਸਲ ਵਿੱਚ ਇੱਕ-ਪਾਰਟੀ ਸਿਸਟਮ ਹੇਠ ਹੀ ਜੀ ਰਹੇ ਹਾਂ।" ਮਸਕ ਦਾ ਮੰਨਣਾ ਹੈ ਕਿ ‘ਅਮਰੀਕਾ ਪਾਰਟੀ’ ਅਜਿਹੀ ਤਾਕਤ ਬਣੇਗੀ ਜੋ ਵਿਸ਼ਵਾਸ, ਆਜ਼ਾਦੀ ਅਤੇ ਲੋਕਤੰਤਰ ਦੀ ਨਵੀਂ ਪਰਿਭਾਸ਼ਾ ਲਿਆਏਗੀ।
ਮਸਕ ਦੇ ਐਲਾਨ ਨੇ ਰਾਜਨੀਤਿਕ ਮਾਹੌਲ 'ਚ ਗਰਮਾਹਟ ਪੈਦਾ ਕਰ ਦਿੱਤੀ ਹੈ, ਅਤੇ ਅਗਲੇ ਚੋਣਾਂ ਵਿੱਚ ਇਸ ਨਵੀਂ ਪਾਰਟੀ ਦੀ ਭੂਮਿਕਾ ਦਿਲਚਸਪ ਰਹੇਗੀ।