ਸਟੇਟ ਪੱਧਰ ਟੂਰਨਾਂਮੈਂਟ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ ਵੱਖ ਵੱਖ ਗੇਮਾਂ ਵਿੱਚ ਮੈਡਲ ਪ੍ਰਾਪਤ ਕਰਕੇ ਅੰਮ੍ਰਿਤਸਰ ਦਾ ਕੀਤਾ ਨਾਮ ਰੌਸਨ
ਅੰਮ੍ਰਿਤਸਰ 19 ਅਕਤੂਬਰ 2022:--ਕੁਲਜੀਤ ਸਿੰਘ
ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਰਾਜ ਪੱਧਰੀ ਖੇਡਾਂ ਵੱਖ ਵੱਖ ਜਿਲਿ੍ਹਆਂ ਵਿੱਚ ਆਯੋਜਿਤ ਕਰਵਾਈਆ ਜਾ ਰਹੀਆਂ ਹਨ। ਸ਼੍ਰੀ ਰਾਜ ਕਮਲ ਚੌਧਰੀ ਆਈ.ਏ.ਐਸ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ ਵਿਭਾਗ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਸ੍ਰੀ ਰਾਜੇਸ਼ ਧੀਮਾਨ ਪੀ.ਸੀ.ਐਸ, ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਰਿੰਦਰ ਸਿੰਘ , ਅਤੇ 143 (”4) ਸ੍ਰੀਮਤੀ ਅਮਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹੇ ਅੰਮ੍ਰਿਤਸਰ ਦੀਆਂ ਵੱਖ ਵੱਖ ਗੇਮਾਂ ਦੀਆਂ ਟੀਮਾਂ ਵੱਖ ਵੱਖ ਜਿਲਿ੍ਹਆਂ ਵਿੱਚ ਭੇਜੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦਿਆ ਹੋਇਆ ਸ੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦੱਸਿਆ ਕਿ ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਗੇਮ ਤੈਰਾਕੀ ਦੇ ਰਾਜ ਪੱਧਰੀ ਟੂਰਨਾਂਮੈਂਟ ਵਿੱਚ ਸ਼੍ਰੀ ਵਿਨੋਦ ਸਾਂਗਵਾਨ ਤੈਰਾਕੀ ਕੋਚ ਦੀ ਅਗਵਾਈ ਹੇਠ ਉਮਰ ਵਰਗ 21 ਤੋ 40 ਉਮਰ ਵਰਗ ਲੜਕਿਆਂ ਵਿੱਚ ਆਰੀਯਨ ਦੇਵਸ਼ਰ ਨੇ 50 ਮੀ: ਬੈਕ ਵਿੱਚ ਗੋਲਡ ਅਤੇ 50 ਮੀ: ਬਰੈਸਟ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। ਲੜਕੀਆਂ ਦੇ ਉਮਰ ਵਰਗ 21 ਤੋ 40 ਉਮਰ ਵਰਗ ਵਿੱਚ ਪ੍ਰੀਤੀ ਨੇ 50 ਮੀ: ਬਰੈਸਟ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਉਮਰ ਵਰਗ 21 ਸਾਲ ਵਿੱਚ ਕਿਰਨਜੀਤ ਕੌਰ ਨੇ ਲੜਕੀਆਂ ਦੇ 100 ਮੀ ਬਰੈਸਟ ਈਵੈਂਟ ਵਿੱਚ ਗੋਲਡ ਅਤੇ 50 ਮੀ: ਬਰੈਸਟ ਈਵੈਂਟ ਵਿੱਚ ਸਿਲਵਰ ਮੈਡਲ ਪ੍ਰਾਪਤ ਕੀਤਾ। ਅੰ-21 ਵਿੱਚ ਸੁਭਲੀਨ ਕੌਰ ਨੇ ਲੜਕੀਆਂ ਦੇ 100 ਮੀ: ਫਰੀ ਈਵੈਂਟ ਵਿੱਚ ਸਿਲਵਰ ਮੈਡਲ ਅਤੇ 50 ਮੀ: ਬਰੈਸਟ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। ਅੰ-14 ਉਮਰ ਵਰਗ ਵਿੱਚ ਨੈਨਿਕਾ ਸ਼ਰਮਾ ਨੇ 100 ਮੀ: ਬੈਕ ਈਵੈਂਟ ਵਿੱਚ ਸਿਲਵਰ ਮੈਡਲ ਅਤੇ 50 ਮੀ: ਬੈਕ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। ਅੰ-17 ਲੜਕੀਆਂ ਦੇ 400 ਮੀ: ਈਵੈਂਟ ਵਿੱਚ ਵ੍ਰਿਧੀ ਨੇ ਬਰਾਊਜ ਮੈਡਲ ਪ੍ਰਾਪਤ ਕੀਤਾ। ਅੰ-14 ਲੜਕੀਆਂ ਦੇ 50 ਮੀ ਬਰੈਸਟ ਈਵੈਂਟ ਵਿੱਚ ਰਮਨਜੋਤ ਕੌਰ ਨੇ ਬਰਾਊਂਜ ਅਤੇ 100 ਮੀ: ਬਰੈਸਟ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। ਅੰ-17 ਉਮਰ ਵਰਗ ਵਿੱਚ ਪਿ੍ਰੰਯਕਾ ਸ਼ਰਮਾ ਨੇ 100 ਮੀ: ਬਟਰ ਫਲਾਏ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। ਅੰ-17 ਲੜਕਿਆਂ ਵਿੱਚ ਰਕਸ਼ਨ ਮਰਵਾਹਾ ਨੇ 200 ਮੀ: ਬੇਕ ਸਟਰੋਕ ਵਿੱਚ ਬਰਾਊਂਜ ਮੈਡਲ ਪ੍ਰਾਪਤ ਕੀਤਾ। 4&50 ਮੀ: ਮੈਲਡੈ ਰੀਲੇਅ ਵਿੱਚ ਅੰ-14 ਲੜਕੀਆਂ ਵਿੱਚ ਸੁਨਿੱਧੀ, ਰਮਨਜੋਤ ਕੌਰ, ਸੁਮਾਇਰਾ, ਨੈਨਿਕਾ ਸ਼ਰਮਾ ਨੇ ਬਾਊਂਜ ਮੈਡਲ ਪ੍ਰਾਪਤ ਕੀਤਾ। ਜਿਲ੍ਹਾ ਐਸ.ਏ.ਐਸ.ਨਗਰ ਵਿਖੇ ਗੇਮ ਲਾਅਨ ਟੈਨਿਸ ਦੇ ਰਾਜ ਪੱਧਰੀ ਟੂਰਨਾਂਮੈਟ ਵਿੱਚ ਸ੍ਰੀ ਨਕੁਲ ਕੁਮਾਰ ਲਾਅਨ ਟੈਨਿਸ ਕੋਚ ਦੀ ਅਗਵਾਈ ਹੇਠ ਅੰ-14 ਲੜਕਿਆਂ ਦੀ ਟੀਮ ਨੇ ਤੀਜਾ ਸਥਾਨ, ਅੰ-17 ਲੜਕਿਆਂ ਦੀ ਟੀਮ ਨੇ ਪਹਿਲਾ ਸਥਾਨ, ਅੰ-21 ਲੜਕਿਆਂ ਦੀ ਟੀਮ ਨੇ ਦੂਜਾ ਸਥਾਨ, ਅੰ-14 ਲੜਕੀਆਂ ਦੀ ਟੀਮ ਨੇ ਤੀਜਾ ਸਥਾਨ, 21 ਲੜਕੀਆਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਅੰ-14 ਵਿੱਚ ਲੜਕੀਆਂ ਦੇ ਮੁਕਾਬਲੇ ਵਿੱਚ ਸਰਵਣਨੂਰ ਨੇ ਪਹਿਲਾ ਅਤੇ ਵਿਅਕਤੀਗਤ ਅੰ-21 ਲੜਕੀਆਂ ਦੇ ਮੁਕਾਬਲੇ ਵਿੱਚ ਅਨਾਹਤ ਪੰਨੂੰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਵਿਅਕਤੀਗਤ ਅੰ-17 ਲੜਕਿਆਂ ਦੇ ਮੁਕਾਬਲੇ ਵਿੱਚ ਆਦਿਤਯ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।