Friday, March 29, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦੂਤਾਵਾਸ ਦੀ ਪਹਿਲੀ ਮਹਿਲਾ ਮੁਖੀ ਸ੍ਰੀਮਤੀ ਨੀਤਾ ਭੂਸ਼ਣ ਨੇ ਗਵਰਨਰ ਜਨਰਲ ਨੂੰ ਪ੍ਰਮਾਣ ਪੱਤਰ ਸੌਂਪਿਆ

October 04, 2022 10:27 PM

ਹਾਈ ਕਮਿਸ਼ਨਰ-ਗਵਰਨਰ ਵੈਲਕਮ
ਦੂਤਾਵਾਸ ਦੀ ਪਹਿਲੀ ਮਹਿਲਾ ਮੁਖੀ ਸ੍ਰੀਮਤੀ ਨੀਤਾ ਭੂਸ਼ਣ ਨੇ ਗਵਰਨਰ ਜਨਰਲ ਨੂੰ ਪ੍ਰਮਾਣ ਪੱਤਰ ਸੌਂਪਿਆ
-ਦੇਸ਼ ਦੇ ਗਵਰਨਰ ਨੂੰ ਆ ਕੇ ਕਰਨਾ ਹੁੰਦਾ ਹੈ ਸੂਚਿਤ
-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 4 ਅਕਤੂਬਰ, 2022:-ਬੀਤੀ 8 ਸਤੰਬਰ ਨੂੰ  ਭਾਰਤ ਸਰਕਾਰ ਵੱਲੋਂ ਨਿਊਜ਼ੀਲੈਂਡ ਲਈ ਨਵੀਂ ਹਾਈ ਕਮਿਸ਼ਨਰ ਵਜੋਂ ਸ੍ਰੀਮਤੀ ਨੀਤਾ ਭੂਸ਼ਣ ਦੀ ਨਿਯੁਕਤੀ ਕੀਤੀ ਗਈ  ਸੀ। ਉਹ ਕੁਝ ਦਿਨ ਪਹਿਲਾਂ ਰਾਜਧਾਨੀ ਵਲਿੰਗਟਨ ਸਥਿਤ ਦਫਤਰ ਉਤੇ ਪੁੱਜ ਗਏ ਸਨ। ਸਰਕਾਰੀ ਪ੍ਰਕ੍ਰਿਆ ਪੂਰੀ ਕਰਨ ਵਾਸਤੇ ਉਨ੍ਹਾਂ ਨਿਊਜ਼ੀਲੈਂਡ ਸਰਕਾਰ ਨੂੰ ਗਵਰਨਰ ਜਨਰਲ ਰਾਹੀਂ ਆਪਣਾ ਪ੍ਰਮਾਣ ਪੱਤਰ ਦੇ ਕੇ ਸੂਚਿਤ ਕਰਨਾ ਹੁੰਦਾ ਹੈ। ਅੱਜ ਇਸੇ ਸਬੰਧ ਦੇ ਵਿਚ ਨਿਊਜ਼ੀਲੈਂਡ ਦੀ ਨਵ ਨਿਯੁਕਤ ਪਹਿਲੀ ਭਾਰਤੀ ਮਹਿਲਾ ਰਾਜਦੂਤ ਸ੍ਰੀਮਤੀ ਨੀਤਾ ਭੂਸ਼ਣ ਨੇ ਨਿਊਜ਼ੀਲੈਂਡ ਦੀ ਗਵਰਨਰ ਜਨਰਲ ਮਾਣਯੋਗ ਸਿੰਡੀ ਕੀਰੋ ਨਾਲ ਗਵਰਨਰ ਹਾਊਸ ਵਿਖੇ ਮੀਟਿੰਗ ਕੀਤੀ। ਹਾਈ ਕਮਿਸ਼ਨਰ ਸ੍ਰੀਮਤੀ ਨੀਤਾ ਭੂਸ਼ਣ ਨੂੰ ਫੌਜ ਦੀ ਟੁਕੜੀ ਨੇ ‘ਗਾਰਡ ਆਫ ਆਨਰ’ ਕੀਤਾ। ਮਾਓਰੀ ਮੂਲ ਦੀਆਂ ਰਸਮਾਂ ਮੁਤਾਬਿਕ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Have something to say? Post your comment