Friday, April 26, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦੇ ਕਿਸਾਨਾਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਗੰਨੇ ਦਾ ਰੇਟ 20 ਰੁਪਏ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ

October 04, 2022 10:45 AM

ਚੰਡੀਗੜ੍ਹ : ਪੰਜਾਬ ਦੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸਰਕਾਰ ਨੇ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ ਹੈ।

ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਦਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਗਾਮੀ ਪਿੜਾਈ ਸੀਜ਼ਨ ਤੋਂ ਕਿਸਾਨਾਂ ਨੂੰ ਗੰਨੇ ਦੇ ਸਟੇਟ ਐਗਰੀ ਪ੍ਰਾਈਸ (ਐਸਏਪੀ) ਵਿੱਚ 20 ਰੁਪਏ ਪ੍ਰਤੀ ਕੁਇੰਟਲ ਹੋਰ ਵਾਧਾ ਮਿਲੇਗਾ, ਜਿਸ ਨਾਲ ਗੰਨੇ ਦੀ ਕੀਮਤ ਵਿੱਚ ਵਾਧਾ ਹੋਵੇਗਾ। 360 ਰੁਪਏ ਪ੍ਰਤੀ ਕੁਇੰਟਲ ਤੋਂ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸ ਫੈਸਲੇ ਨਾਲ ਸਰਕਾਰ ਨੂੰ ਸਾਲਾਨਾ 200 ਕਰੋੜ ਰੁਪਏ ਤੋਂ ਵੱਧ ਦਾ ਖਰਚਾ ਖਜ਼ਾਨੇ ਤੋਂ ਹੋਵੇਗਾ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਕਿਸਾਨ ਗੰਨੇ ਦੀ ਕਾਸ਼ਤ ਕਰਨਾ ਚਾਹੁੰਦੇ ਹਨ, ਪਰ ਪਿਛਲੇ ਸਮੇਂ ਵਿੱਚ ਫਸਲ ਦਾ ਢੁੱਕਵਾਂ ਮੁੱਲ ਅਤੇ ਸਮੇਂ ਸਿਰ ਭੁਗਤਾਨ ਨਾ ਮਿਲਣ ਕਾਰਨ ਕਿਸਾਨਾਂ ਨੇ ਗੰਨੇ ਦੀ ਕਾਸ਼ਤ ਤੋਂ ਮੂੰਹ ਮੋੜ ਲਿਆ ਸੀ।

ਪੰਜਾਬ ਵਿੱਚ 1.25 ਲੱਖ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਗੰਨੇ ਦੀ ਖੇਤੀ

ਪੰਜਾਬ ਵਿੱਚ ਇਸ ਸਮੇਂ ਸਿਰਫ਼ 1.25 ਲੱਖ ਹੈਕਟੇਅਰ ਰਕਬਾ ਹੀ ਗੰਨੇ ਦੀ ਕਾਸ਼ਤ ਅਧੀਨ ਹੈ ਜਦੋਂ ਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬਾ ਗੰਨੇ ਦੀ ਪਿੜਾਈ ਕਰਨ ਦੀ ਹੈ। ਇਸ ਕਾਰਨ ਮੈਂ ਗੰਨਾ ਉਤਪਾਦਕ ਕਿਸਾਨਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਕੀਮਤ ਵਧਾਉਣ ਦਾ ਐਲਾਨ ਕਰਦਾ ਹਾਂ।

ਨਿੱਜੀ ਖੰਡ ਮਿੱਲ ਮਾਲਕਾਂ ਦੀ ਜਾਇਦਾਦ ਕੀਤੀ ਜਾਵੇਗੀ ਜ਼ਬਤ

ਕਿਸਾਨਾਂ ਦੇ ਗੰਨੇ ਦੀ ਅਦਾਇਗੀ ਸਬੰਧੀ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦੇ ਸਮੁੱਚੇ ਬਕਾਏ ਕਲੀਅਰ ਕਰ ਦਿੱਤੇ ਹਨ। ਇੱਕ-ਦੋ ਨਿੱਜੀ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੇ ਬਕਾਏ ਦੀ ਅਦਾਇਗੀ ਨਹੀਂ ਕੀਤੀ, ਪਰ ਕਿਸਾਨਾਂ ਦੇ ਹਿੱਤਾਂ ਦਾ ਖ਼ਿਆਲ ਰੱਖਣ ਦੀ ਬਜਾਏ ਇਨ੍ਹਾਂ ਮਿੱਲਾਂ ਦੇ ਮਾਲਕ ਵਿਦੇਸ਼ਾਂ ਨੂੰ ਭੱਜ ਗਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਕਿਸਾਨਾਂ ਦੇ ਬਕਾਏ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Have something to say? Post your comment

More From Punjab

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸੁਰਜੀਤ ਸਿੰਘ ਮਿਨਹਾਸ ਦਾ ਦੇਹਾਂਤ, ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਵਪਾਰੀ 'ਤੇ ਹਮਲਾ ਕਰਕੇ ਲੁੱਟਣ ਵਾਲੇ 5 ਗਿ੍ਫ਼ਤਾਰ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਅੰਮ੍ਰਿਤਪਾਲ ਸਿੰਘ ਨੂੰ ਸਮਰਥਨ ਦੇਣ ਦੀ ਤਿਆਰੀ 'ਚ ਅਕਾਲੀ ਦਲ, ਪੰਜਾਬ 'ਚ ਇਸ ਸੀਟ ਦੇ ਬਦਲ ਸਕਦੇ ਹਨ ਸਮੀਕਰਨ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਵੱਡੀ ਵਾਰਦਾਤ : ਮਜੀਠਾ 'ਚ ਕਤਲ, ਜਗ੍ਹਾ ਦੀ ਵੰਡ ਦੇ ਝਗੜੇ ਨੂੰ ਲੈ ਕੇ ਜਵਾਈ ਵਲੋਂ ਚਾਚੇ ਸਹੁਰੇ ਦੇ ਮਾਰੀਆਂ ਕਿਰਚਾਂ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਗੈਂਗਸਟਰ ਦਵਿੰਦਰ ਬੰਬੀਹਾ ਦੇ ਨਾਂ ’ਤੇ ਫ਼ੋਨ ਕਰ ਕੇ ਮੰਗੀ 25 ਲੱਖ ਦੀ ਫਿਰੌਤੀ, ਪੁਲਿਸ ਨੇ ਮਾਮਲਾ ਦਰਜ ਕਰ ਕੇ ਸ਼ੁਰੂ ਕੀਤੀ ਜਾਂਚ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਵੱਡੀ ਮਾਤਰਾ 'ਚ ਭੁੱਕੀ ਚੂਰਾ ਪੋਸਤ ਬਰਾਮਦ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਚੋਣ ਰੈਲੀਆਂ 'ਚ ਸਰਕਾਰੀ ਬੱਸਾਂ ਦੀ ਵਰਤੋਂ ਦਾ ਮਾਮਲਾ ਹਾਈ ਕੋਰਟ ਪਹੁੰਚਿਆ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਪੰਜਾਬੀ ਨੌਜਵਾਨ ਦਾ ਕੈਨੇਡਾ 'ਚ ਛੁਰਾ ਮਾਰ ਕੇ ਕਤਲ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਲੁਧਿਆਣਾ-ਕਲਕੱਤਾ ਟਰਾਂਸਪੋਰਟਰ ਤੇ ਸ਼ਰਾਬ ਕਾਰੋਬਾਰੀ ਲੁਹਾਰਾ ਪਰਿਵਾਰ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ

ਨਾਭਾ ਦੀ ਅਨਾਜ ਮੰਡੀ 'ਚ ਟਰੱਕ ਦੀ ਲਪੇਟ 'ਚ ਆਉਣ ਨਾਲ ਇੱਕ ਮਹਿਲਾ ਮਜ਼ਦੂਰ ਦੀ ਮੌਤ