Wednesday, October 05, 2022
24 Punjabi News World
Mobile No: + 31 6 39 55 2600
Email id: hssandhu8@gmail.com

Punjab

ਦਿੱਲੀ ਧਰਨੇ ਲਈ ਅਕਾਲੀ ਦਲ (ਅ) ਦਾ ਵਿਸਾਲ ਜਥਾ ਬਰਨਾਲਾ ਤੋ ਰਵਾਨਾ

ਸਰਕਾਰ ਸਿੱਖਾਂ ਨੂੰ ਨਿਆਂ ਦੇਣ ਵਿੱਚ ਕਰ ਰਹੀ ਹੈ ਵਿਤਕਰਾ - ਝਲੂਰ, ਮਾਣਕੀ, ਮੰਡੇਰ

August 09, 2022 06:43 PM

ਬਰਨਾਲਾ 9 ਅਗਸਤ (ਬਘੇਲ ਸਿੰਘ ਧਾਲੀਵਾਲ)  ਦਿੱਲੀ ਦੇ ਜੰਤਰ ਮੰਤਰ ਤੇ ਸਰੋਮਣੀ ਅਕਾਲੀ ਦਲ (ਅ) ਵੱਲੋਂ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਮੈਬਰ ਪਾਰਲੀਮੈਟ ਸੰਗਰੂਰ ਦੀ ਅਗਵਾਈ ਵਿੱਚ ਦਿੱਤੇ ਜਾਣ ਵਾਲੇ ਅੱਜ ਦੇ ਧਰਨੇ ਵਿੱਚ ਜਿਲਾ ਬਰਨਾਲਾ ਤੋ ਵੀ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸਾਮਲ ਹੋਣ ਲਈ ਦਿੱਲੀ ਨੂੰ ਰਵਾਨਾ ਹੋਏ ਹਨ। ਪਾਰਟੀ ਦੇ ਜਿਲਾ ਪ੍ਰਧਾਨ ਦਰਸਨ ਸਿੰਘ ਮੰਡੇਰ, ਸੀਨੀਅਰ ਆਗੂ ਸਾਬਕਾ ਸਰਪੰਚ ਬਲਵੰਤ ਸਿੰਘ ਝਲੂਰ ਅਤੇ ਸ੍ਰੋਮਣੀ ਅਕਾਲੀ ਦਲ (ਅ) ਕਿਸਾਨ ਵਿੰਗ ਦੇ ਕੌਂਮੀ ਜਨਰਲ ਸਕੱਤਰ ਜੱਸਾ ਸਿੰਘ ਮਾਣਕੀ ਦੀ ਅਗਵਾਈ ਹੇਠ ਜਿਲਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਤੋ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਦਿੱਲੀ ਲਈ ਰਵਾਨਾ ਹੋਏ ਹਨ।ਦਿੱਲੀ ਰਵਾਨਾ ਹੋਣ ਤੋ ਪਹਿਲਾਂ ਦਿੱਤੇ ਪਾਰਟੀ ਵੱਲੋਂ ਦਿੱਲੀ ਵਿੱਚ ਦਿੱਤੇ ਜਾ ਰਹੇ ਧਰਨੇ ਸਬੰਧੀ ਗੱਲਬਾਤ ਕਰਦਿਆਂ ਜੱਸਾ ਸਿੰਘ ਮਾਣਕੀ ਨੇ ਦੱਸਿਆ ਕਿ ਲੰਮੇ ਸਮੇ ਤੋ ਜੇਲਾਂ ਵਿੱਚ ਬੰਦ ਰਾਜਸੀ ਸਿੱਖ ਬੰਦੀਆਂ ਦੀ ਰਿਹਾਈ ਲਈ ਦਿੱਲੀ ਜੰਤਰ ਮੰਤਰ ਤੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਸਾਮਲ ਹੋਣ ਲਈ ਪਾਰਟੀ ਪ੍ਰਧਾਨ ਸ੍ਰ ਮਾਨ ਸਾਹਿਬ ਦੀਆਂ ਹਦਾਇਤਾਂ ਤੇ ਜਿਲਾ ਬਰਨਾਲਾ ਤੋ ਪਾਰਟੀ ਦੇ ਸਾਰੇ ਵਿੰਗਾਂ ਦੇ ਵਰਕਰ ਦਿੱਲੀ ਪਹੁੰਚ ਰਹੇ ਹਨ।ਉਹਨਾਂ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਜਾਂਦੀ ਵਿਤਕਰੇਵਾਜੀ ਅਤੇ ਧੱਕੇਸਾਹੀ ਦਾ ਜਿਕਰ ਕਰਦਿਆਂ ਕਿਹਾ ਕਿ ਦੇਸ ਖਾਤਰ ਸਿੱਖਾਂ ਦੀਆਂ ਵੱਡੀਆਂ ਕੁਰਬਾਨੀਆਂ ਹੋਣ ਦੇ ਬਾਵਜੂਦ ਵੀ ਭਾਰਤੀ ਤੰਤਰ ਸਿੱਖਾਂ ਨਾਲ ਨਿਰਪੱਖਤਾ ਨਾਲ ਨਿਆਂ ਨਹੀ ਕਰ ਰਿਹਾ,ਇਸ ਲਈ ਸਿੱਖਾਂ ਨੂੰ ਹਕੂਮਤ ਖਿਲਾਫ ਧਰਨੇ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ।ਉਹਨਾਂ ਕਿਹਾ ਕਿ ਢਾਈ ਦਹਾਕਿਆਂ ਤੋ ਵੱਧ ਸਮੇ ਤੋ ਜੇਲਾਂ ਵਿੱਚ ਬੰਦ ਸਿੱਖਾਂ ਨੂੰ ਰਿਹਾ ਕਰਨ ਲਈ ਵੀ ਸਰਕਾਰਾਂ ਅਜਿਹੇ ਮੌਕਿਆਂ ਦੀ ਤਲਾਸ ਕਰ ਰਹੀਆਂ ਹਨ,ਤਾਂ ਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਵੀ ਲਾਹਾ ਲਿਆ ਜਾ ਸਕੇ।ਉਹਨਾਂ ਕਿਹਾ ਕਿ ਸਰੋਮਣੀ ਅਕਾਲੀ ਦਲ (ਅ) ਵੱਲੋਂ ਸਿੱਖ ਜੁਝਾਰੂਆਂ ਦੀ ਰਿਹਾਈ ਲਈ ਧਰਨੇ ਦਿੱਤੇ ਜਾ ਰਹੇ ਹਨ,ਤਾਂ ਕਿ ਸਿਆਸੀ ਰੋਟੀਆਂ ਸੇਕਣ ਖਾਤਰ ਬੰਦੀ ਸਿੱਖਾਂ ਨੂੰ ਜਲਦੀ ਰਿਹਾ ਕਰਵਾਇਆ ਜਾ ਸਕੇ।ਇਸ ਮੌਕੇ ਸਾਬਕਾ ਸਰਪੰਚ ਬਲਵੰਤ ਸਿੰਘ ਬਿੱਲੂ ਝਲੂਰ,ਜਸਵੀਰ ਸਿੰਘ ਬਿੱਲਾ ਸੰਘੇੜਾ,ਜਿਲਾ ਮੋਗਾ ਦੇ ਪ੍ਰਧਾਨ ਹਰਪਾਲ ਸਿੰਘ ਕੁੱਸਾ,ਹਰੀ ਸਿੰਘ ਸੰਘੇੜਾ,ਡਾ ਕੁਲਵਿੰਦਰ ਸਿੰਘ ਕਰਮਗੜ,ਜੀਤ ਸਿੰਘ ਮਾਂਗੇਵਾਲ,ਬੱਗਾ ਸਿੰਘ ਅਸਪਾਲ,ਮਲਕੀਤ ਸਿੰਘ ਮਹਿਲ ਖੁਰਦ,ਇੰਦਰ ਸਿੰਘ ਗੁੰਮਟੀ,ਗੁਰਤੇਜ ਸਿੰਘ ਭੱਦਲਵੱਢ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਆਗੂ ਅਤੇ ਵਰਕਰ  ਦਿੱਲੀ ਧਰਨੇ ਵਿੱਚ ਜਾਣ ਲਈ ਰਵਾਨਾ ਹੋਏ ਹਨ।

Have something to say? Post your comment

More From Punjab

ਹੱਥਾਂ 'ਚ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ ਦੋ ਮਹਿਲਾਵਾਂ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਲਾਏ ਰਗੜੇ

ਹੱਥਾਂ 'ਚ ਪੈਟਰੋਲ ਦੀ ਬੋਤਲ ਲੈ ਕੇ ਪਾਣੀ ਦੀ ਟੈਂਕੀ 'ਤੇ ਚੜ੍ਹੀਆਂ ਦੋ ਮਹਿਲਾਵਾਂ, ਕੇਜਰੀਵਾਲ ਤੇ ਭਗਵੰਤ ਮਾਨ ਨੂੰ ਲਾਏ ਰਗੜੇ

ਖੰਨਾ 'ਚ ਸਾੜਨ ਤੋਂ ਪਹਿਲਾਂ ਹੀ ਡਿੱਗਿਆ ਰਾਵਣ ਦਾ ਪੁਤਲਾ, ਪੁਤਲੇ ਬਣਾਉਣ ਵਾਲਿਆਂ ਨਾਲ ਲੜਾਈ, ਮਾਹੌਲ ਤਣਾਅਪੂਰਨ

ਖੰਨਾ 'ਚ ਸਾੜਨ ਤੋਂ ਪਹਿਲਾਂ ਹੀ ਡਿੱਗਿਆ ਰਾਵਣ ਦਾ ਪੁਤਲਾ, ਪੁਤਲੇ ਬਣਾਉਣ ਵਾਲਿਆਂ ਨਾਲ ਲੜਾਈ, ਮਾਹੌਲ ਤਣਾਅਪੂਰਨ

ਪੰਜਾਬ 'ਚ ਅੰਨ੍ਹੇਵਾਹ ਸਾੜੀ ਜਾ ਰਹੀ ਹੈ ਪਰਾਲੀ,ਆਬੋ-ਹਵਾ ਹੋਈ ਖ਼ਰਾਬ; ਅੰਮ੍ਰਿਤਸਰ 'ਚ ਸਭ ਤੋਂ ਵੱਧ ਮਾਮਲੇ

ਪੰਜਾਬ 'ਚ ਅੰਨ੍ਹੇਵਾਹ ਸਾੜੀ ਜਾ ਰਹੀ ਹੈ ਪਰਾਲੀ,ਆਬੋ-ਹਵਾ ਹੋਈ ਖ਼ਰਾਬ; ਅੰਮ੍ਰਿਤਸਰ 'ਚ ਸਭ ਤੋਂ ਵੱਧ ਮਾਮਲੇ

ਤਲਵੰਡੀ ਸਾਬੋ ਪੁਲਿਸ ਨੇ ਸਰਕਾਰੀ ਸਕੂਲ ਦੇ ਸਪੋਰਟਸ ਅਧਿਆਪਕ ਅਤੇ ਉਸਦੇ ਸਾਥੀ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਤਲਵੰਡੀ ਸਾਬੋ ਪੁਲਿਸ ਨੇ ਸਰਕਾਰੀ ਸਕੂਲ ਦੇ ਸਪੋਰਟਸ ਅਧਿਆਪਕ ਅਤੇ ਉਸਦੇ ਸਾਥੀ ਨੂੰ ਹੈਰੋਇਨ ਸਮੇਤ ਕੀਤਾ ਕਾਬੂ

ਕਾਂਗਰਸ ਦੀ ਆਰਥਿਕ ਹਾਲਤ ਖਰਾਬ, 6 ਦਿਨ ਬਾਅਦ ਵੀ ਨਹੀਂ ਭਰਿਆ ਦਫ਼ਤਰ ਦਾ ਬਿਜਲੀ ਬਿੱਲ, ਜੁਰਮਾਨਾ ਲਾਉਣ ਦੀ ਤਿਆਰੀ

ਕਾਂਗਰਸ ਦੀ ਆਰਥਿਕ ਹਾਲਤ ਖਰਾਬ, 6 ਦਿਨ ਬਾਅਦ ਵੀ ਨਹੀਂ ਭਰਿਆ ਦਫ਼ਤਰ ਦਾ ਬਿਜਲੀ ਬਿੱਲ, ਜੁਰਮਾਨਾ ਲਾਉਣ ਦੀ ਤਿਆਰੀ

ਦੂਤਾਵਾਸ ਦੀ ਪਹਿਲੀ ਮਹਿਲਾ ਮੁਖੀ ਸ੍ਰੀਮਤੀ ਨੀਤਾ ਭੂਸ਼ਣ ਨੇ ਗਵਰਨਰ ਜਨਰਲ ਨੂੰ ਪ੍ਰਮਾਣ ਪੱਤਰ ਸੌਂਪਿਆ

ਦੂਤਾਵਾਸ ਦੀ ਪਹਿਲੀ ਮਹਿਲਾ ਮੁਖੀ ਸ੍ਰੀਮਤੀ ਨੀਤਾ ਭੂਸ਼ਣ ਨੇ ਗਵਰਨਰ ਜਨਰਲ ਨੂੰ ਪ੍ਰਮਾਣ ਪੱਤਰ ਸੌਂਪਿਆ

ਭਾਰਤੀ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈ ਸ਼ੰਕਰ ਦਾ ਨਿਊਜ਼ੀਲੈਂਡ ਦੌਰਾ 5 ਤੋਂ 11 ਅਕਤੂਬਰ

ਭਾਰਤੀ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈ ਸ਼ੰਕਰ ਦਾ ਨਿਊਜ਼ੀਲੈਂਡ ਦੌਰਾ 5 ਤੋਂ 11 ਅਕਤੂਬਰ

ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਧਾਲੀਵਾਲ

ਝੋਨੇ ਦੀ ਖਰੀਦ ਵਿੱਚ ਕਿਸਾਨਾਂ ਨੂੰ ਨਹੀਂ ਪੇਸ਼ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ: ਧਾਲੀਵਾਲ

ਪੀ:ਜੀ:ਆਈ ਦੀ ਤਰਜ ’ਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਕਰਾਂਗੇ ਵਿਕਾਸ-ਸਿਹਤ ਮੰਤਰੀ

ਪੀ:ਜੀ:ਆਈ ਦੀ ਤਰਜ ’ਤੇ ਗੁਰੂ ਨਾਨਕ ਦੇਵ ਹਸਪਤਾਲ ਦਾ ਕਰਾਂਗੇ ਵਿਕਾਸ-ਸਿਹਤ ਮੰਤਰੀ

ਪੰਜਾਬ ਦੇ ਕਿਸਾਨਾਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਗੰਨੇ ਦਾ ਰੇਟ 20 ਰੁਪਏ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ

ਪੰਜਾਬ ਦੇ ਕਿਸਾਨਾਂ ਨੂੰ ਤੋਹਫ਼ਾ, ਮੁੱਖ ਮੰਤਰੀ ਨੇ ਗੰਨੇ ਦਾ ਰੇਟ 20 ਰੁਪਏ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕੀਤਾ