Friday, October 31, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵੈਦਗਿਰੀ ਦੀ ਆੜ ‘ਚ ਪੀੜਤ ਲੋਕਾਂ ਦੀ ਲੁੱਟ ਕਰ ਰਹੇ ਜਾਅਲੀ ਵੈਦਾਂ ਤੇ ਸਿਹਤ ਵਿਭਾਗ ਦੇ ਅਫਸਰ ਮਿਹਰਵਾਨ, ਦਿਨ ਦਿਹਾੜੇ ਚੱਲ ਰਿਹਾ ਹੈ ਖੁੱਲਾ ਗੋਰਖ ਧੰਦਾ

August 09, 2022 06:41 PM

ਬਰਨਾਲਾ 9 ਅਗਸਤ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ) ਮਾਲਵੇ ਦੇ ਕੇਂਦਰ ਬਿੰਦੂ ਕਹੇ ਜਾਂਦੇ ਜਿਲਾ ਬਰਨਾਲਾ ਚ ਪਾਖੰਡ ਤੇ ਮਨਮੱਤ ਨਾਲ ਜੋੜ ਕੇ ਆਰਥਿਕ ਲਾਹਾ ਲੈਣ ਵਾਲੇ ਬਾਬਿਆਂ ਦੀ ਕਾਫੀ ਜਿਆਦਾ ਭਰਮਾਰ ਤਾਂ ਹੈ ਹੀ, ਬਲਕਿ ਇਥੇ ਦੇਸੀ ਵੈਦਗਿਰੀ ਦੀ ਆੜ ਹੇਠ, ਮਰਦਾਨਾ ਕਮਜੋਰੀ, ਨਸ਼ਾ ਛੜਾਉਣ ਅਤੇ ਗੋਡਿਆਂ ਦੇ ਦਰਦਾਂ ਆਦਿ ਬਿਮਾਰੀਆਂ ਦੇ ਇਲਾਜ ਦਾ ਗੁੰਮਰਾਹਕੁਨ ਢੰਡੋਰਾ ਪਿੱਟ ਕੇ ਲੋਕਾਂ ਦੀ ਖੂਬ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਪਰ ਜਿਲੇ ਦਾ ਸਿਹਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਜਾਪਦਾ ਹੈ। ਬਰਨਾਲਾ ਤੋਂ ਰਾਏਕੋਟ ਹਾਈਵੇਅ ਤੇ ਕਈ ਲੁੱਟ ਦੀਆਂ ਦੁਕਾਨਾਂ ਸਥਾਪਿਤ ਹੋ ਚੁੱਕੀਆਂ ਹਨ। ਮੌਕੇ ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੇਖਿਆ ਗਿਆ ਕਿ ਇੱਕ ਦੁਕਾਨ ਤੇ ਤਾਂ ਹਜ਼ਾਰਾਂ ਦੀਆਂ ਗੱਲਾਂ ਹੋ ਰਹੀਆਂ ਸਨ, ਕਿਉਕਿ ਦਵਾਈਆਂ ਵੇਚਣ ਵਾਲਾ ਬਾਬਾ ਕਹਿ ਰਿਹਾ ਸੀ ਕਿ ਅਸੀਂ ਵਿਦੇਸ਼ਾਂ ਚ ਵੀ ਦਵਾਈ ਭੇਜਦੇ ਹਾਂ ਤੇ ਵਿਦੇਸ਼ ਜਾ ਰਹੇ ਐਨ.ਆਰ.ਆਈ ਲੋਕਾਂ ਨੂੰ ਗੁੰਮਰਾਹ ਕਰਕੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਨਸ਼ਾ ਛੜਾਉਣ ਦੇ ਨਾਮ ਤੇ ਚੱਲ ਰਹੀਆਂ ਦੁਕਾਨਾਂ ਵੱਲ ਸਿਹਤ ਵਿਭਾਗ ਵੱਲੋਂ ਧਿਆਨ ਦੇਣਾ ਹੁੰਦਾ ਹੈ, ਪਰ ਇਥੇ ਤੇ ਇਹ ਕੰਮ ਸਿਹਤ ਵਿਭਾਗ ਦੀ ਛਤਰ ਛਾਇਆ ਹੇਠ ਹੀ ਚੱਲ ਰਿਹਾ ਜਾਪਦਾ ਹੈ। ਅਜਿਹਾ ਬੇਨਿਜਮੀ ਗੋਰਖ ਧੰਦਾ ਕਰਨ ਵਾਲੇ ਬਹੁਤ ਸਾਰੇ ਲੋਕ ਤਾਂ ਕਰੋੜਾਂਪਤੀ ਬਣ ਚੁੱਕੇ ਹਨ, ਪ੍ਰੰਤੂ ਪੀੜਤ ਲੋਕ ਜਿੱਥੇ ਬਿਮਾਰੀਆਂ ਨਾਲ ਜੂਝ ਰਹੇ ਹਨ, ਉਥੇ ਆਰਥਿਕ ਲੁੱਟ ਦਾ ਵੀ ਸ਼ਿਕਾਰ ਹੋ ਰਹੇ ਹਨ। ਲੋਕਾਂ ਦੀ ਲੁੱਟ ਕਰਕੇ ਕਰੋੜਪਤੀ ਬਣੇ ਇਨਾਂ ਵੈਦਗਿਰੀ ਦੀ ਆੜ ਵਿੱਚ ਗੋਰਖ ਧੰਦਾ ਕਰਨ ਵਾਲੇ ਲੋਕਾਂ ਵੱਲ ਅਤੇ ਭਿ੍ਰਸ਼ਟ ਸਿਹਤ ਅਧਿਕਾਰੀਆਂ ਵੱਲ ਸਬੰਧਿਤ ਵਿਭਾਗ ਤੇ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਚ ਪਹੁੰਚੀ ਆਮ ਆਦਮੀ ਪਾਰਟੀ ਦੀ ਸਰਕਾਰ ਕੀ ਇਸ ਪਾਸੇ ਧਿਆਨ ਦੇਵੇਗੀ? ਇਹ ਦੇਖਣਾ ਹੋਵੇਗਾ।

Have something to say? Post your comment

More From Punjab

पाक सेना का दावा: तालिबान के उप कमांडर अमजद समेत 4 उग्रवादी ढेर, बाज़ौर में घुसपैठ नाकाम

पाक सेना का दावा: तालिबान के उप कमांडर अमजद समेत 4 उग्रवादी ढेर, बाज़ौर में घुसपैठ नाकाम

अमेरिका का नया फैसला: विदेशी नागरिकों के कार्य परमिट का स्वतः विस्तार अब बंद, हजारों भारतीय प्रभावित हो सकते हैं

अमेरिका का नया फैसला: विदेशी नागरिकों के कार्य परमिट का स्वतः विस्तार अब बंद, हजारों भारतीय प्रभावित हो सकते हैं

महिला वनडे वर्ल्ड कप: फोएबे लिचफील्ड का तूफानी शतक, भारत के खिलाफ ऑस्ट्रेलिया की मजबूत स्थिति

महिला वनडे वर्ल्ड कप: फोएबे लिचफील्ड का तूफानी शतक, भारत के खिलाफ ऑस्ट्रेलिया की मजबूत स्थिति

17 बच्चे, एक सीनियर सिटिजन और एक सिविलियन

17 बच्चे, एक सीनियर सिटिजन और एक सिविलियन

राष्ट्रपति द्रौपदी मुर्मू ने राफेल में भरी ऐतिहासिक उड़ान, कुरुक्षेत्र के आसमान से दिया देशवासियों को संदेश

राष्ट्रपति द्रौपदी मुर्मू ने राफेल में भरी ऐतिहासिक उड़ान, कुरुक्षेत्र के आसमान से दिया देशवासियों को संदेश

रूस ने फिर किया यूक्रेन पर बड़ा हमला, देशभर में अंधेरा — ऊर्जा ढांचा तबाह

रूस ने फिर किया यूक्रेन पर बड़ा हमला, देशभर में अंधेरा — ऊर्जा ढांचा तबाह

ਚੰਡੀਗੜ੍ਹ-ਮੋਹਾਲੀ ਰੋਡ ’ਤੇ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਵੱਲੋਂ ਬਦਸਲੂਕੀ, ਏਅਰਪੋਰਟ ਰੋਡ ’ਤੇ ਛੱਡ ਭੱਜਿਆ

ਚੰਡੀਗੜ੍ਹ-ਮੋਹਾਲੀ ਰੋਡ ’ਤੇ ਮਹਿਲਾ ਆਰਕੀਟੈਕਟ ਨਾਲ ਕੈਬ ਡਰਾਈਵਰ ਵੱਲੋਂ ਬਦਸਲੂਕੀ, ਏਅਰਪੋਰਟ ਰੋਡ ’ਤੇ ਛੱਡ ਭੱਜਿਆ

ਮਧੀਰ ਪਿੰਡ ’ਚ ਪਤੀ ਤੇ ਸੱਸ ਨੂੰ ਸੰਗਲਾਂ ਨਾਲ ਬੰਨ੍ਹਣ ਦਾ ਮਾਮਲਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

ਮਧੀਰ ਪਿੰਡ ’ਚ ਪਤੀ ਤੇ ਸੱਸ ਨੂੰ ਸੰਗਲਾਂ ਨਾਲ ਬੰਨ੍ਹਣ ਦਾ ਮਾਮਲਾ, ਪੁਲਿਸ ਨੇ ਸ਼ੁਰੂ ਕੀਤੀ ਜਾਂਚ

“ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆਓ” — ਹਰਿਆਣਾ ਦੇ DGP ਓਪੀ ਸਿੰਘ ਵੱਲੋਂ ਵਿਦੇਸ਼ੀ ਗੈਂਗਸਟਰਾਂ ਨੂੰ ਖੁੱਲ੍ਹੀ ਚੁਣੌਤੀ

“ਮਾਂ ਦਾ ਦੁੱਧ ਪੀਤਾ ਹੈ ਤਾਂ ਸਾਹਮਣੇ ਆਓ” — ਹਰਿਆਣਾ ਦੇ DGP ਓਪੀ ਸਿੰਘ ਵੱਲੋਂ ਵਿਦੇਸ਼ੀ ਗੈਂਗਸਟਰਾਂ ਨੂੰ ਖੁੱਲ੍ਹੀ ਚੁਣੌਤੀ

ਦਰੌਂਦਾ 'ਚ ASI ਅਨਿਰੁੱਧ ਕੁਮਾਰ ਦਾ ਬੇਰਹਿਮੀ ਨਾਲ ਕਤਲ — ਚੋਣਾਂ ਤੋਂ ਪਹਿਲਾਂ ਪੁਲਿਸ ਮਹਿਕਮੇ 'ਚ ਮਚੀ ਸਨਸਨੀ

ਦਰੌਂਦਾ 'ਚ ASI ਅਨਿਰੁੱਧ ਕੁਮਾਰ ਦਾ ਬੇਰਹਿਮੀ ਨਾਲ ਕਤਲ — ਚੋਣਾਂ ਤੋਂ ਪਹਿਲਾਂ ਪੁਲਿਸ ਮਹਿਕਮੇ 'ਚ ਮਚੀ ਸਨਸਨੀ