Tuesday, July 01, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਲਾਹੀ ‘ਚ ਕਰਵਾਇਆ ਸੈਮੀਨਾਰ

August 09, 2022 06:33 AM

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਲਾਹੀ ਚ ਕਰਵਾਇਆ ਸੈਮੀਨਾਰ

-ਲੋੜਵੰਦਾ ਨੂੰ ਰਾਸ਼ਨ ਕਿੱਟਾਂ ਵੰਡੀਆਂ

 ਫਗਵਾੜਾ, 8 ਅਗਸਤ (   )-  ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਕਪੂਰਥਲਾ ਵਲੋਂ ਲੀਗਲ ਲਿਟਰੇਸੀ ਅਧੀਨ ਪਿੰਡ ਪਲਾਹੀ ਗੁਰਦੁਆਰਾ ਬਾਬਾ ਟੇਕ ਸਿੰਘ ਵਿਖੇ ਸੈਮੀਨਾਰ ਕਰਵਾਇਆ ਗਿਆਜਿਸ ਵਿੱਚ ਸਥਾਨਕ ਲੋਕਾਂ ਤੋਂ ਬਿਨਾਂ ਇਲਾਕੇ ਦੇ ਲੋਕ ਵੀ ਸ਼ਾਮਲ ਹੋਏ। ਇਸ ਇੱਕਠ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਵਰੁਣ ਨੇ ਲੋੜਵੰਦਗਰੀਬਾਂ ਲਈ ਮੁਫ਼ਤ ਕਾਨੂੰਨੀ ਸਹਾਇਤਾ ਦੇਣ ਦੀ ਜਾਣਕਾਰੀ ਦਿੱਤੀ ਅਤੇ ਇਹ ਵੀ ਸੁਝਾਇਆ ਕਿ ਪਰਿਵਾਰਿਕ ਮਾਮਲੇ ਪੰਚਾਇਤਾਂ ਚ ਹੀ ਹੱਲ ਕਰਨੇ ਚਾਹੀਦੇ ਹਨ। ਉਹਨਾਂ ਨੇ ਬਹੁਤ ਸਾਰੇ ਪਰਿਵਾਰਿਕ ਕਾਨੂੰਨਾਂ ਅਤੇ ਸ਼ਾਮਲਾਟ ਜ਼ਮੀਨਾਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਦੱਸਿਆ ਕਿ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਪਿੰਡ ਜਾ ਕੇ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਅਤੇ ਇਸੇ ਕੜੀ ਚ ਕਪੂਰਥਲਾ ਜ਼ਿਲੇ ਦੇ ਪਿੰਡ ਪਲਾਹੀ ਵਿੱਚ ਇਸ ਕੈਂਪ ਦਾ ਆਯੋਜਿਨ ਕੀਤਾ ਗਿਆ ਹੈ।

ਇਸ ਸਮੇਂ ਬੋਲਦਿਆਂ ਮਨੋਹਰ ਸਿੰਘਸੁਖਵਿੰਦਰ ਸਿੰਘ ਸੱਲਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਰਵਿਦਾਸ ਜੀ ਮਹਾਰਾਜ ਨੇ ਕਿਹਾ ਕਿ ਲੋਕਾਂ ਨੂੰ ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਪਰਿਵਾਰਕ ਮਸਲੇ ਆਪਸੀ ਸੂਝ-ਬੂਝ ਨਾਲ ਹੱਲ ਕਰਨੇ ਚਾਹੀਦੇ ਹਨ।

ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਮਦਨ ਲਾਲ ਪੰਚਸੁਖਵਿੰਦਰ ਸਿੰਘ ਸੱਲਪੀਟਰ ਕੁਮਾਰਜਸਵਿੰਦਰ ਸਿੰਘ ਰਾਣਾ ਪੰਚ, ਗੁਰਨਾਮ ਸਿੰਘ, ਹਰਮੇਲ ਸਿੰਘ ਗਿੱਲ, ਮਨੋਹਰ ਸਿੰਘ ਸੱਗੂ ਪੰਚ, ਰਵੀਪਾਲ ਪੰਚਰਣਜੀਤ ਸਿੰਘ ਮੇਨੇਜਰਜਸਬੀਰ ਸਿੰਘ ਬਸਰਾਬਿੰਦਰ ਫੁਲਬਲਵਿੰਦਰ ਸਿੰਘ ਫੋਰਮੈਨਆਦਿ ਹਾਜ਼ਰ ਸਨ।

ਇਸ ਸਮੇਂ ਮਾਈ ਭਾਗੋ ਸੇਵਾ ਸੁਸਾਇਟੀ ਵਲੋਂ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ। ਨਿਊਜ਼ੀਲੈਂਡ ਤੋਂ ਸੰਨੀ ਸਿੰਘ ਪੁੱਤਰ ਸੇਵਾ ਸਿੰਘ ਅਤੇ ਕੈਨੇਡਾ ਤੋਂ ਰਮਨਦੀਪ ਸਿੰਘ ਪੁੱਤਰ ਸਰਪੰਚ ਰਣਜੀਤ ਕੌਰ ਅਤੇ ਸੁਖਵਿੰਦਰ ਸਿੰਘ ਸੱਲ ਨੇ ਜੋ ਰਾਸ਼ੀ ਦਵਾਈਆਂ ਲਈ ਭੇਜੀ ਹੈਉਸ ਲਈ ਇਨਾਂ ਸਖ਼ਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ।

Have something to say? Post your comment

More From Punjab

ਜੁਲਾਈ-ਅਗਸਤ 2025 ਵਿੱਚ ਧਰਤੀ ਘੁੰਮੇਗੀ ਅਸਾਧਾਰਣ ਤੇਜ਼ੀ ਨਾਲ — GPS ਅਤੇ ਸੈਟੇਲਾਈਟ ਸਿਸਟਮਾਂ ‘ਚ ਆ ਸਕਦੇ ਹਨ ਬਦਲਾਅ!

ਦਸ ਸਾਲਾ ਮਾਨਸਵੀ ਦੀ ਕਲਪਨਾ ਦੀ ਉਡਾਣ – “ਦੀ ਸਟਰੇਂਜ ਵਰਲਡ” ਕਿਤਾਬ ਕੀਤੀ ਗਈ ਲੋਕ - ਅਰਪਣ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਐੱਸ ਡੀ ਕਾਲਜ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਮੰਡੀ ਗੋਬਿੰਦਗੜ੍ਹ ਦੇ ਖ਼ਾਲਸਾ ਸਕੂਲ 'ਚ ਨਕਲੀ ਨਿਰੰਕਾਰੀਆਂ ਦਾ ਸੰਮੇਲਨ ਨਹੀਂ ਹੋਣ ਦੇਵੇਗਾ ਖ਼ਾਲਸਾ ਪੰਥ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਵੇ ਹੁਕਮ, ਹਰੇਕ ਘਰ 'ਚ ਜਿੰਨੇ ਮੈਂਬਰ ਓਨੇ ਸ਼ਸਤਰ ਹੋਣੇ ਚਾਹੀਦੇ ਨੇ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ

ਸਕੇਪ ਵੱਲੋਂ ਕਰਵਾਇਆ ਗਿਆ ਪ੍ਰੋਗਰਾਮ "ਇੱਕ ਸ਼ਾਮ ਦੋ ਸ਼ਾਇਰਾਂ ਦੇ ਨਾਮ"

ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਿੱਖਾਂ ਲਈ ਸਰਬ ਪ੍ਰਥਮ, ਸਿੱਖਾਂ ਦੀ ਇੱਕਜੁੱਟਤਾ ਹੀ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ

 ਮਾਂ ਦੇ ਇਕਲੌਤੇ ਸਹਾਰੇ ਨੇ ਫਾਹਾ ਲਗਾ ਕੇ ਕੀਤੀ ਖ਼ੁਦਕੁਸ਼ੀ, ਪਤੀ ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ