Saturday, April 20, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ

August 09, 2022 06:32 AM
ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ
--------------------------------------
ਨਵੇਂ ਬਿਜਲੀ ਬਿੱਲ 2022 ਅਤੇ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਕਰਨ ਦੇ ਫੈਸਲੇ ਨੂੰ ਰੱਦ ਕਰਨ ਦੀ ਕੀਤੀ ਮੰਗ         
------------------------------------
20 ਅਗਸਤ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਸ਼ਹਿਰ ਝੰਡਾ ਮਾਰਚ ਕਰਕੇ ਕੋਠੀ ਦਾ ਘਿਰਾਓ ਕੀਤਾ ਜਾਵੇਗਾ
----------------------------------
ਨਕੋਦਰ 08 ਅਗਸਤ (ਲਖਵੀਰ ਵਾਲੀਆ) :-  ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਠੇਕਾ ਮੁਲਾਜ਼ਮ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਬੈਨਰ ਹੇਠ ਸਮੁੱਚੇ ਪੰਜਾਬ ਵਿੱਚ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਟੀ.ਐੱਸ.ਯੂ.(ਭੰਗਲ) ਨਾਲ਼ ਸਾਂਝੇ ਤੌਰ ਤੇ (ਵੱਖ ਵੱਖ ਸਹਿਰਾਂ ਚ ਦਫਤਰਾਂ ) ਮਾਰਚ ਕਰਨ ਉਪਰੰਤ ਰੈਲੀ ਕਰਕੇ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ,ਇਸ ਸਮੇਂ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਨਕੋਦਰ ਡਿਵੀਜਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮੰਗਤ ਰਾਮ,ਮੀਤ ਪ੍ਰਧਾਨ ਸੁਖਮਨੀ ਸਿੰਘ,ਜਨਰਲ ਸੱਕਤਰ ਸਿਮਰਨਜੀਤ ਸਿੰਘ, ਖਜ਼ਾਨਚੀ ਲੈਂਬਰ ਸਿੰਘ ਨੇ ਕਿਹਾ ਕਿ ਅੱਜ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਵੱਲੋੰ ਪਾਰਲੀਮੈਂਟ ਵਿੱਚ ਨਵੇਂ ਬਿਜਲੀ ਐਕਟ 2022 ਦੇ ਖਰੜੇ ਨੂੰ ਪੇਸ਼ ਕਰਕੇ ਨਿੱਜੀਕਰਨ ਦੇ ਹੱਲੇ ਨੂੰ ਅੱਗੇ ਵਧਾਉਣ ਨੂੰ ਅੱਗੇ ਵਧਾਉਣ ਜ਼ਾ ਰਹੀ ਹੈ ਅਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਕਦਮ ਚਿੰਨਾਂ ਤੇ ਚਲਦਿਆਂ ਹੋਇਆ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਨਜ਼ਰਅੰਦਾਜ਼ ਕਰਕੇ 1690 ਸਹਾਇਕ ਲਾਇਨਮੈਨਾਂ ਦੀ ਨਵੀਂ ਸਿੱਧੀ ਕਰਨ ਜਾ ਰਹੀ ਹੈ,ਜਿੱਥੇ ਨਵੇਂ ਬਿਜਲੀ ਐਕਟ 2022 ਦੇ ਲਾਗੂ ਹੋਣ ਨਾਲ਼ ਸਮੁੱਚੇ ਦੇਸ ਦੇ ਬਿਜਲੀ ਢਾਂਚਾ ਨਿੱਜੀਕਰਨ ਹੋ ਜਾਵੇਗਾ ਅਤੇ ਦੇਸ ਦੇ ਲੋਕ ਮਹਿੰਗੀ ਬਿਜਲੀ ਖਰੀਦਣ ਲਈ ਮਜ਼ਬੂਰ ਹੋਣਗੇ,ਉੱਥੇ ਰੁਜ਼ਗਾਰ ਦਾ ਵੀ ਵੱਡੇ ਪੱਧਰ ਤੇ ਉਜਾੜਾ ਹੋਵੇਗਾ,ਦੂਜੇ ਪਾਸੇ ਪੰਜਾਬ ਸਰਕਾਰ ਪਾਵਰਕਾਮ ਵਿੱਚ 1690 ਸਹਾਇਕ ਲਾਈਨਮੈਨਾਂ ਦੀ ਬਾਹਰੋਂ ਸਿੱਧੀ ਭਰਤੀ ਕਰਨ ਦੇ ਬੇ-ਤੁਕਾ ਫ਼ੈਸਲਾ ਲੈ ਰਹੀ ਹੈ ਜਦੋਂ ਕਿ ਸਰਕਾਰੀ ਥਰਮਲ ਪਲਾਂਟਾਂ,ਹਾਈਡਲ ਪ੍ਰੋਜੈਕਟਾਂ, ਗਰਿੱਡਾਂ, ਬਿਜਲੀ ਦਫਤਰਾਂ ਸਮੇਤ ਸਮੁੱਚੇ ਪਾਵਰਕਾਮ ਵਿੱਚ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਖਾਲੀ ਆਸਾਮੀਆਂ ਦੇ ਵਿਰੁੱਧ ਬਤੌਰ ਅਨ-ਸਕਿਲਡ, ਸਕਿਲਡ, ਜੇ.ਪੀ.ਏ.ਐੱਸ.ਐੱਸ.ਏ., ਸਹਾਇਕ ਲਾਇਨਮੈਨ, ਲਾਇਨਮੈਨ ਆਦਿ ਦੇ ਅਹੁਦਿਆਂ ਤੇ ਸੇਵਾਵਾਂ ਦੇ ਰਹੇ ਹਨ, ਇਹਨਾਂ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਦੀ ਭਰਤੀ ਪਾਵਰ ਕਾਰਪੋਰੇਸ਼ਨ ਦੀ ਮੰਗ ਤੇ ਵੱਖ-ਵੱਖ ਠੇਕੇਦਾਰਾਂ, ਕੰਪਨੀਆਂ ਅਤੇ ਪੈਸਕੋ ਕੰਪਨੀ ਦੁਬਾਰਾ ਬਕਾਇਦਾ ਖਾਲੀ ਅਸਾਮੀਆਂ ਵਿਰੁੱਧ ਕੀਤੀ ਹੋਈ ਹੈ ਅਤੇ ਸਮੁੱਚੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਕੋਲ ਯੋਗਤਾ ਦੇ ਰੂਪ ਵਿੱਚ ਪੜਾਈ ਦੇ ਨਾਲ-ਨਾਲ ਪਾਵਰਕਾਮ ਵਿੱਚ ਸਾਲਾਂ-ਬੱਧੀ ਕੰਮ ਦਾ ਤਜ਼ਰਬਾ ਵੀ ਹੈ,ਇਸ ਸਭ ਦੇ ਬਾਵਜੂਦ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਕਰਨਾ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨਾਲ ਸਰਾਸ਼ਰ ਨੰਗਾ - ਚਿੱਟਾ ਧੋਖਾ ਹੈ, ਇਸ ਸਮੇਂ ਹਾਜ਼ਿਰ ਆਗੂਆਂ ---- ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਪਾਵਰਕਾਮ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਨਾਲ ਹੋ ਰਹੀ ਇਸ ਬੇਇਨਸਾਫੀ ਵੱਲ ਧਿਆਨ ਦੇਕੇ ਪਾਵਰਕਾਮ ਵਿੱਚ ਬਾਹਰੋਂ ਸਿੱਧੀ ਭਰਤੀ ਤੋਂ ਪਹਿਲਾਂ ਸਮੁੱਚੇ  ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪਾਵਰਕਾਮ ਵਿੱਚ ਰੈਗੂਲਰ ਕੀਤਾ ਜਾਵੇ,ਜੇਕਰ ਪੰਜਾਬ ਸਰਕਾਰ ਨੇ ਆਊਟਸੋਰਸ਼ਡ ਠੇਕਾ ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ਼ ਕਰਨਗੇ ਅਤੇ 15 ਅਗਸਤ ਨੂੰ ਆਜ਼ਾਦੀ ਦਿਵਸ਼ ਮੌਕੇ "ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ)" ਦੇ ਬੈਨਰ ਹੇਠ ਜ਼ਿਲਾ ਹੈੱਡ ਕੁਆਟਰਾਂ ਤੇ ਵਿਸ਼ਾਲ ਇਕੱਠ ਕਰਕੇ ਆਜ਼ਾਦੀ ਦਿਵਸ਼ ਨੂੰ ਵਿਰੋਧ ਦਿਵਸ਼ ਵਜੋਂ ਮਨਾਉਣਗੇ ਤੇ 20 ਅਗੱਸਤ ਨੂੰ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ ਟੀ ਓ ਦੇ ਸ਼ਹਿਰ ਜੰਡਿਆਲਾ ਗੁਰੂ ਵਿਖੇ ਝੰਡਾ ਮਾਰਚ ਕੀਤਾ ਜਾਵੇਗਾ ਤੇ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ।

Have something to say? Post your comment

More From Punjab

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਸ਼ਾਰਟ ਸ਼ਰਕਟ ਹੋਣ ਨਾਲ ਫਰਨੀਚਰ ਹਾਊਸ ਨੂੰ ਲੱਗੀ ਅੱਗ, ਲੱਖਾਂ ਰੁਪਏ ਦਾ ਹੋਇਆ ਨੁਕਸਾਨ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ, ਪੁਲਿਸ ਨੇ ਅਣਪਛਾਤੇ ਖ਼ਿਲਾਫ਼ ਮਾਮਲਾ ਕੀਤਾ ਦਰਜ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਗੈਂਗਸਟਰ ਬੰਬੀਹਾ ਗੁੁਰੱਪ ਨਾਲ ਸਬੰਧਿਤ 02 ਵਿਅਕਤੀ ਨਜਾਇਜ਼ ਅਸਲੇ ਸਣੇ ਗ੍ਰਿਫ਼ਤਾਰ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

ਭਾਜਪਾ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣਗੇ ਵਿਜੇ ਸਾਂਪਲਾ? ਟਿਕਟ ਰੱਦ ਹੋਣ 'ਤੇ ਜਤਾਈ ਨਾਰਾਜ਼ਗੀ, ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

PSEB 10th Result : ਪਹਿਲੇ ਤਿੰਨ ਸਥਾਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ, ਲੁਧਿਆਣਾ ਦੀ ਅਦਿਤੀ ਨੇ 100 ਫੀਸਦ ਅੰਕਾਂ ਨਾਲ ਕੀਤਾ ਟਾਪ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਨਸ਼ਾ ਬਣਿਆ ਨਾਸੂਰ: ਕੋਟਕਪੂਰਾ 'ਚ ਨਸ਼ੇ ਦੀ ਦਲਦਲ 'ਚ ਫਸੇ ਨੌਜਵਾਨ ਦੀ ਮੌਤ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਮਾਸੂਮ ਦਿਲਰੋਜ਼ ਦੀ ਕਾਤਲ ਨੂੰ ਅੱਜ ਸੁਣਾਈ ਜਾਵੇਗੀ ਸਜ਼ਾ, ਰੇਤ 'ਚ ਜ਼ਿੰਦਾ ਦਫ਼ਨ ਕਰ ਕੇ ਉਤਾਰਿਆ ਦੀ ਮੌਤ ਦੇ ਘਾਟ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਹੁਣ 72 ਘੰਟੇ ਨਹੀਂ, ਸਿਰਫ ਛੇ ਘੰਟਿਆਂ 'ਚ ਮਿਲੇਗੀ ਟੈਸਟ ਰਿਪੋਰਟ, ਸਿਵਲ ਹਸਪਤਾਲ 'ਚ ਜਲਦ ਸ਼ੁਰੂ ਹੋਵੇਗੀ RT PCR ਲੈਬ, PGI ਨੂੰ ਮਿਲੀ ਮਨਜ਼ੂਰੀ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਪੰਜਾਬ ਦੇ ਖੇਤੀਬਾੜੀ ਮੰਤਰੀ ਵੱਲੋਂ ਪੱਤਰਕਾਰਾਂ ਨੂੰ ਨਿਸ਼ਾਨਾ ਬਣਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ - ਇਨਕਲਾਬੀ ਕੇਂਦਰ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ

ਗਾਇਕ ਅਮਰ ਚਮਕੀਲੇ ਨੂੰ ਸੋਧਣ ਵਾਲੇ ਸਿੱਖ  ਜੁਝਾਰੂ ਕੌਮ ਦੇ ਨਾਇਕ ਹਨ -ਸਿੱਖ ਜਥੇਬੰਦੀਆਂ ਯੂ,ਕੇ " ਕੌਮੀ ਇਨਸਾਫ ਮੋਰਚੇ ਬਾਰੇ ਹਾਈਕੋਰਟ ਦਾ ਅਦੇਸ਼ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਮਾਣ "