Wednesday, April 24, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਅੰਮ੍ਰਿਤਸਰ 'ਚ ਬ੍ਰਾਈਟ ਐਂਟਰਪ੍ਰਾਈਜ਼ 'ਚ ਲੱਗੀ ਭਿਆਨਕ ਅੱਗ, ਕੈਮੀਕਲ ਡਰੰਮਾਂ 'ਚ ਹੋਇਆ ਧਮਾਕਾ, ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ 22 ਗੱਡੀਆਂ

June 30, 2022 02:10 PM

ਅੰਮ੍ਰਿਤਸਰ। ਫੋਕਲ ਪੁਆਇੰਟ ਸਥਿਤ ਬ੍ਰਾਈਟ ਇੰਟਰਪ੍ਰਾਈਜਿਜ਼ ਪੇਂਟ ਫੈਕਟਰੀ 'ਚ ਸਵੇਰੇ 5 ਵਜੇ ਅੱਗ ਲੱਗ ਗਈ, ਜਿਸ ਕਾਰਨ ਕੈਮੀਕਲ ਧਮਾਕੇ ਨਾਲ ਆਸ-ਪਾਸ ਦੇ ਇਲਾਕੇ 'ਚ ਹੜਕੰਪ ਮਚ ਗਿਆ। ਫੈਕਟਰੀ ਵਿੱਚ ਅੱਗ ਲੱਗਣ ਕਾਰਨ ਅੰਦਰ ਪਏ ਕੈਮੀਕਲ ਦੇ ਡਰੰਮ ਵੀ ਫਟ ਗਏ। ਨਗਰ ਨਿਗਮ ਦੀ ਫਾਇਰ ਬ੍ਰਿਗੇਡ, ਸੇਵਾ ਸੋਸਾਇਟੀ ਢਾਬ ਵਸਤੀਰਾਮ, ਰੱਖਿਆ ਮੰਤਰਾਲਾ, ਖੰਨਾ ਪੇਪਰ ਮਿੱਲ, ਨਗਰ ਕੌਂਸਲ ਤਰਨਤਾਰਨ ਅਤੇ ਏਅਰਪੋਰਟ ਫਾਇਰ ਵਿਭਾਗ ਅਜੇ ਵੀ ਅੱਗ ਬੁਝਾਉਣ ਲਈ ਯਤਨਸ਼ੀਲ ਹਨ। ਹੁਣ ਤਕ ਕਰੀਬ 22 ਫਾਇਰ ਬ੍ਰਿਗੇਡ ਗੱਡੀਆਂ ਆ ਚੁੱਕੀਆਂ ਹਨ। ਨੇੜੇ ਕੋਈ ਫਾਇਰ ਸਟੇਸ਼ਨ ਨਾ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਵੀ ਪਾਣੀ ਭਰਨ ਵਿੱਚ ਕਾਫੀ ਦਿੱਕਤ ਆ ਰਹੀ ਹੈ।

ਫੈਕਟਰੀ ਕਰਮਚਾਰੀਆਂ ਨੇ ਦੱਸਿਆ ਕਿ ਸਵੇਰੇ ਕਰੀਬ 5 ਵਜੇ ਉਨ੍ਹਾਂ ਨੇ ਧਮਾਕਿਆਂ ਦੀ ਆਵਾਜ਼ ਸੁਣੀ। ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਪੇਂਟ ਫੈਕਟਰੀ 'ਚ ਭਿਆਨਕ ਅੱਗ ਲੱਗੀ ਹੋਈ ਸੀ। ਚਾਰ ਤੋਂ ਪੰਜ ਧਮਾਕੇ ਇੱਕੋ ਸਮੇਂ ਹੋਏ। ਧਮਾਕੇ ਇੰਨੇ ਜ਼ਬਰਦਸਤ ਸਨ ਕਿ ਉਨ੍ਹਾਂ ਦੀ ਇਮਾਰਤ 'ਚ ਵੀ ਝਟਕੇ ਮਹਿਸੂਸ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਫੈਕਟਰੀ ਮਾਲਕ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਫਾਇਰ ਬ੍ਰਿਗੇਡ ਦੇ ਨੰਬਰ 'ਤੇ ਵੀ ਕਾਲ ਕੀਤੀ।

ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਪੇਂਟ ਫੈਕਟਰੀ ਹੋਣ ਕਾਰਨ ਅੰਦਰ ਈਥਾਨੌਲ ਭਰਿਆ ਹੋਇਆ ਹੈ। ਲਗਾਤਾਰ ਅੱਗ ਬੁਝਾਈ ਜਾ ਰਹੀ ਹੈ, ਜਦੋਂ ਪਾਣੀ ਦਾ ਛਿੜਕਾਅ ਬੰਦ ਹੁੰਦਾ ਹੈ ਤਾਂ ਅੱਗ ਫਿਰ ਭੜਕ ਉੱਠਦੀ ਹੈ। ਪੰਜ ਘੰਟਿਆਂ ਤੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਫੈਕਟਰੀ ਬੰਦ ਹੋਣ ਕਾਰਨ ਸ਼ਟਰ ਅਤੇ ਖਿੜਕੀਆਂ ਬੰਦ ਸਨ। ਅੰਦਰ ਧਮਾਕਾ ਹੋਣ ਕਾਰਨ ਕੁਝ ਸ਼ਟਰ ਉੱਖੜ ਗਏ ਪਰ ਕੁਝ ਨੂੰ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਖੋਲ੍ਹ ਦਿੱਤਾ। ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਕਿ 150 ਤੋਂ 200 ਮੀਟਰ ਤਕ ਖੜ੍ਹੇ ਹੋਣਾ ਵੀ ਮੁਸ਼ਕਲ ਸੀ।

Have something to say? Post your comment

More From Punjab

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਲਾਲਜੀਤ ਭੁੱਲਰ ਨੇ ਸਵਰਨਕਾਰ ਭਾਈਚਾਰੇ ਤੇ ਰਾਮਗੜੀਆ ਭਾਈਚਾਰੇ ਤੋਂ ਮੰਗੀ ਮਾਫ਼ੀ, ਕਿਹਾ- ਸਾਰੇ ਭਾਈਚਾਰਿਆਂ ਦਾ ਸਨਮਾਨ ਕਰਦਾਂ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਭਾਜਪਾ ਨੂੰ ਵੱਡਾ ਝਟਕਾ, ਵਿਜੇ ਸਾਂਪਲਾ ਦਾ ਭਤੀਜਾ ਰੌਬਿਨ ਸਾਂਪਲਾ ਆਪ 'ਚ ਸ਼ਾਮਲ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਚੰਗੇ ਕਿਰਦਾਰ ਵਾਲੇ ਪੰਜਾਬ ਪ੍ਰਸਤ ਉਮੀਦਵਾਰਾਂ ਨੂੰ ਜਿਤਾਉਣ ਪੰਜਾਬ ਦੇ ਲੋਕ-ਸੁਖਦੇਵ ਸਿੰਘ ਭੌਰ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਢਾਈ ਕਿਲੋ ਅਫੀਮ ਤੇ 10 ਕਿਲੋ ਭੁੱਕੀ ਸਮੇਤ ਦਿੜ੍ਹਬਾ ਪੁਲਿਸ ਨੇ ਤਿੰਨ ਅਪਰਾਧੀ ਕੀਤੇ ਕਾਬੂ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਸਰੂਪ ਅਗਨ ਭੇਂਟ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਕਾਂਗਰਸ ਦੇ ਸਾਬਕਾ MLA ਅੰਗਦ ਸੈਣੀ ਦਾ ਐਕਸੀਡੈਂਟ, ਮੈਕਸ ਹਸਪਤਾਲ 'ਚ ਜ਼ੇਰੇ ਇਲਾਜ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

ਬਿਨਾਂ ਓਟੀਪੀ ਦੇ ਮੋਬਾਈਲ ਹੈਕਰਾਂ ਵੱਲੋਂ ਕਾਰੋਬਾਰੀ ਦੇ ਖਾਤੇ ’ਚੋਂ 35 ਲੱਖ ਰੁਪਏ ਚੋਰੀ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

Lok Sabha Election 2024 : ਕੇਪੀ ਦੇ ਪਾਲਾ ਬਦਲਣ ਨਾਲ ਦਿਲਚਸਪ ਹੋਈ ਜਲੰਧਰ ਸੀਟ, ਕੁੜਮਾਂ ਵਿਚਾਲੇ ਹੈ ਮੁਕਾਬਲਾ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਪਟਿਆਲਾ 'ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਨਵਾਂ ਖੁਲਾਸਾ, ਬੇਕਰੀ 'ਚ ਮਿਠਾਸ ਲਈ ਵੱਡੀ ਮਾਤਰਾ 'ਚ ਕੀਤੀ ਗਈ ਸੈਕਰੀਨ ਦੀ ਵਰਤੋਂ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ

ਸੇਵਾਮੁਕਤ ਏਐੱਸਆਈ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ, ਡੇਢ ਮਹੀਨਾ ਪਹਿਲਾਂ ਜੇਲ੍ਹ ਤੋਂ ਜਮਾਨਤ ’ਤੇ ਆਇਆ ਸੀ ਰੁਪਿੰਦਰ