Wednesday, August 10, 2022
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ ਐਤਵਾਰ ਐਲਕ ਗਰੋਵ ਵਿਲੇਜ ਵਿਖੇਂ ਬੜੀ ਧੂਮ ਧਾਮ ਨਾਲ ਹੋਵੇਗਾ, ਤਿਆਰੀਆਂ ਮੁਕੰਮਲ

June 30, 2022 12:20 AM
ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ ਐਤਵਾਰ ਐਲਕ ਗਰੋਵ ਵਿਲੇਜ ਵਿਖੇਂ ਬੜੀ ਧੂਮ ਧਾਮ ਨਾਲ ਹੋਵੇਗਾ, ਤਿਆਰੀਆਂ ਮੁਕੰਮਲ
 
ਨਿਊਯਾਰਕ/ਸ਼ਿਕਾਗੋ, 28 ਜੂਨ  (ਰਾਜ ਗੋਗਨਾ/ ਕੁਲਜੀਤ ਦਿਆਲਪੁਰੀ)—ਸਥਾਨਕ ਖੇਡ ਤੇ ਸਭਿਆਚਾਰਕ ਸੰਸਥਾ ਸ਼ੇਰੇ ਪੰਜਾਬ ਸਪੋਰਟਸ ਐਂਡ ਕਲਚਰਲ ਕਲੱਬ ਸ਼ਿਕਾਗੋ ਦਾ ਕਬੱਡੀ ਕੱਪ 3 ਜੁਲਾਈ 2022 (ਐਤਵਾਰ) ਨੂੰ ਐਲਕ ਗਰੋਵ ਵਿਲੇਜ ਦੇ ਬਸੀ ਵੁਡਜ਼ ਫਾਰੈਸਟ ਪ੍ਰੀਜ਼ਰਵ ਵਿੱਚ ਹੋਵੇਗਾ। ਨਾਮੀ ਕਬੱਡੀ ਟੀਮਾਂ ਦੇ ਮੁਕਾਬਲਿਆਂ ਤੋਂ ਇਲਾਵਾ ਵਾਲੀਬਾਲ ਦੇ ਮੁਕਾਬਲੇ ਵੀ ਹੋਣਗੇ ਅਤੇ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਬੱਚਿਆਂ ਦੀਆਂ ਖੇਡਾਂ ਵੀ ਕਰਵਾਈਆਂ ਜਾਣਗੀਆਂ ਤੇ ਹੌਸਲਾ ਅਫਜ਼ਾਈ ਵਜੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੇਲੀਆਂ ਦਾ ਮਨੋਰੰਜਨ ਕਰਨ ਲਈ ਗਾਇਕ ਅੰਮ੍ਰਿਤ ਮਾਨ ਤੇ ਸਤਵਿੰਦਰ ਸੱਤੀ ਗੀਤਾਂ ਦੀ ਛਹਿਬਰ ਲਾਉਣਗੇ। ਕਲੱਬ ਦੇ ਪ੍ਰਧਾਨ ਬਲਜੀਤ ਸਿੰਘ (ਮੰਗੀ) ਟਿਵਾਣਾ ਅਤੇ ਮੀਤ ਪ੍ਰਧਾਨ ਦੀਪਇੰਦਰ ਸਿੰਘ (ਦੀਪਾ) ਵਿਰਕ ਨੇ ਦੱਸਿਆ ਕਿ ਇਸ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਮੁਤਾਬਕ ਕਬੱਡੀ ਮੇਲੇ ਲਈ ਖੇਡ ਪ੍ਰੇਮੀਆਂ, ਸਪਾਂਸਰਾਂ ਤੇ ਹੋਰਨਾਂ ਸਭਾ-ਸੁਸਾਇਟੀਆਂ ਵਲੋਂ ਭਰਪੂਰ ਸਹਿਯੋਗ ਮਿਲ ਰਿਹਾ ਹੈ। ਲੋਕਾਂ ਲਈ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਹੋਵੇਗਾ ਅਤੇ ਪਾਰਕਿੰਗ ਲਈ ਵੀ ਕੋਈ ਫੀਸ ਵਗੈਰਾ ਨਹੀਂ ਹੈ। ਸੁਰੱਖਿਆ ਸਬੰਧੀ ਪ੍ਰਬੰਧਾਂ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ। ਪ੍ਰਬੰਧਕਾਂ ਅਨੁਸਾਰ ਲੋਕ ਪਰਿਵਾਰਾਂ ਸਮੇਤ ਪਹੁੰਚਣਗੇ ਅਤੇ ਮੇਲੇ ਦਾ ਪੂਰਾ ਅਨੰਦ ਮਾਣਨਗੇ। ਇੱਥੇ ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਸ਼ਿਕਾਗੋ ਵਿੱਚ ਸਾਲ 2020 ਅਤੇ 2021 ਦੌਰਾਨ ਕੋਈ ਕਬੱਡੀ ਮੇਲਾ ਨਹੀਂ ਸੀ ਹੋ ਸਕਿਆ। ਲੋਕਾਂ ਵਿਚ ਇਹ ਚਰਚਾ ਸੀ ਕਿ ਹੁਣ ਇਥੇ ਕੋਈ ਕਬੱਡੀ ਮੇਲਾ ਕਦੋਂ ਹੋਵੇਗਾ! ਦੋ ਸਾਲਾਂ ਦੇ ਵਕਫੇ ਮਗਰੋਂ ਹੋਣ ਜਾ ਰਹੇ ਇਸ ਕਬੱਡੀ ਮੇਲੇ ਪ੍ਰਤੀ ਲੋਕਾਂ ਵਿਚ ਬਹੁਤ ਉਤਸ਼ਾਹ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿਕਾਗੋ ਵਿਚ ਹੁੰਦੇ ਰਹੇ ਕਬੱਡੀ ਮੇਲਿਆਂ ਵਿਚ ਇਕੱਲੇ ਸ਼ਿਕਾਗੋਲੈਂਡ ਤੋਂ ਹੀ ਨਹੀਂ, ਸਗੋਂ ਨੇੜਲੀਆਂ ਹੋਰਨਾਂ ਸਟੇਟਾਂ ਅਤੇ ਕੈਨੇਡਾ ਤੋਂ ਵੀ ਲੋਕ ਹੁੰਮ-ਹੁੰਮਾ ਕੇ ਪਹੁੰਚਦੇ ਰਹੇ ਹਨ। ਪੂਰੇ ਅਮਰੀਕਾ-ਕੈਨੇਡਾ ਵਿਚ ਹੁੰਦੇ ਕਬੱਡੀ ਮੇਲਿਆਂ ਵਿਚ ਸ਼ਿਕਾਗੋ ਕਬੱਡੀ ਮੇਲਿਆਂ ਦਾ ਆਪਣਾ ਨਾਂ ਹੈ।
ਪ੍ਰਬੰਧਕਾਂ ਮੁਤਾਬਕ ਕਬੱਡੀ ਦਾ ਪਹਿਲਾ ਇਨਾਮ ਸਵਰਗੀ ਸਰਪੰਚ ਇੰਦਰ ਸਿੰਘ ਦੀ ਯਾਦ ਵਿਚ ਖਾਸਰੀਆ ਪਰਿਵਾਰ ਦੀ ਤਰਫੋਂ ਹਰਜਿੰਦਰ ਸਿੰਘ ਜਿੰਦੀ, ਅਰਵਿੰਦਰ ਸਿੰਘ ਬੂਟਾ ਤੇ ਭੁਪਿੰਦਰ ਸਿੰਘ ਟਿੱਕਾ ਵਲੋਂ ਦਿੱਤਾ ਜਾਵੇਗਾ, ਜਦੋਂਕਿ ਕਬੱਡੀ ਦਾ ਦੂਜਾ ਇਨਾਮ ਸਵਰਗੀ ਸੰਤੋਖ ਸਿੰਘ ਖਹਿਰਾ ਤੇ ਸਵਰਗੀ ਮੇਜਰ ਸਿੰਘ ਮੌਜੀ ਦੀ ਯਾਦ ਵਿਚ ਕ੍ਰਮਵਾਰ ਡਾ. ਹਰਜਿੰਦਰ ਸਿੰਘ ਖਹਿਰਾ, ਮੁਖਤਿਆਰ ਸਿੰਘ (ਹੈਪੀ) ਹੀਰ ਤੇ ਜਸਕਰਨ ਸਿੰਘ ਧਾਲੀਵਾਲ ਵਲੋਂ ਦਿੱਤਾ ਜਾਵੇਗਾ। ਕਬੱਡੀ ਦੇ ਤੀਜੇ ਇਨਾਮ ਦੇ ਸਪਾਂਸਰ ਤੂਰ ਤੇ ਭਾਰਦਵਾਜ ਪਰਿਵਾਰ ਹਨ ਅਤੇ ਚੌਥੀ ਟੀਮ ਦੇ ਸਪਾਂਸਰ ਧਾਮੀ ਟਰਾਂਸਪੋਰਟ ਵਾਲੇ ਹਨ। ਵਾਲੀਬਾਲ ਦੇ ਇਨਾਮ ਢੀਂਡਸਾ ਪਰਿਵਾਰ ਦੀ ਤਰਫੋਂ ਸਵਰਗੀ ਮਿਹਰ ਸਿੰਘ ਢੀਂਡਸਾ ਦੀ ਯਾਦ ਵਿਚ ਮੁੱਖ ਮਹਿਮਾਨ ਅਮਰਜੀਤ ਸਿੰਘ ਢੀਂਡਸਾ ਤੇ ਚੇਅਰਮੈਨ ਲਖਬੀਰ ਸਿੰਘ ਢੀਂਡਸਾ ਵਲੋਂ ਦਿੱਤੇ ਜਾਣਗੇ। ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਮੰਗੀ ਟਿਵਾਣਾ ਨਾਲ ਫੋਨ: 773-469-9384 ਅਤੇ ਮੀਤ ਪ੍ਰਧਾਨ ਦੀਪਾ ਵਿਰਕ ਨਾਲ ਫੋਨ: 847-668-8688 ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

Have something to say? Post your comment

More From Punjab

ਦਿੱਲੀ ਧਰਨੇ ਲਈ ਅਕਾਲੀ ਦਲ (ਅ) ਦਾ ਵਿਸਾਲ ਜਥਾ ਬਰਨਾਲਾ ਤੋ ਰਵਾਨਾ

ਦਿੱਲੀ ਧਰਨੇ ਲਈ ਅਕਾਲੀ ਦਲ (ਅ) ਦਾ ਵਿਸਾਲ ਜਥਾ ਬਰਨਾਲਾ ਤੋ ਰਵਾਨਾ

ਵੈਦਗਿਰੀ ਦੀ ਆੜ ‘ਚ ਪੀੜਤ ਲੋਕਾਂ ਦੀ ਲੁੱਟ ਕਰ ਰਹੇ ਜਾਅਲੀ ਵੈਦਾਂ ਤੇ ਸਿਹਤ ਵਿਭਾਗ ਦੇ ਅਫਸਰ ਮਿਹਰਵਾਨ, ਦਿਨ ਦਿਹਾੜੇ ਚੱਲ ਰਿਹਾ ਹੈ ਖੁੱਲਾ ਗੋਰਖ ਧੰਦਾ

ਵੈਦਗਿਰੀ ਦੀ ਆੜ ‘ਚ ਪੀੜਤ ਲੋਕਾਂ ਦੀ ਲੁੱਟ ਕਰ ਰਹੇ ਜਾਅਲੀ ਵੈਦਾਂ ਤੇ ਸਿਹਤ ਵਿਭਾਗ ਦੇ ਅਫਸਰ ਮਿਹਰਵਾਨ, ਦਿਨ ਦਿਹਾੜੇ ਚੱਲ ਰਿਹਾ ਹੈ ਖੁੱਲਾ ਗੋਰਖ ਧੰਦਾ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੀਬੀਐਮਬੀ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ;  ਲੋਕ ਸਭਾ ਵਿੱਚ ਮਤਾ ਪੇਸ਼ ਕੀਤਾ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੀਬੀਐਮਬੀ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ; ਲੋਕ ਸਭਾ ਵਿੱਚ ਮਤਾ ਪੇਸ਼ ਕੀਤਾ

ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ

ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ "ਧੰਨ ਲੇਖਾਰੀ ਨਾਨਕਾ" ਨਾਟਕ ਦੀ ਸਫਲ ਪੇਸ਼ਕਾਰੀ

ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕਈ ਰੱਖਿਆ

ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕਈ ਰੱਖਿਆ

 ਪੀ ਐਸ ਈ ਬੀ  ਕਰਮਚਾਰੀ ਜੋਇੰਟ ਫੋਰਮ ਪੰਜਾਬ ਨੇ ਬਿਜਲੀ ਸੋਧ ਬਿੱਲ 2022  ਦੇ ਖਿਲਾਫ ਕੀਤੀ ਰੋਸ ਰੈਲੀ ।

ਪੀ ਐਸ ਈ ਬੀ ਕਰਮਚਾਰੀ ਜੋਇੰਟ ਫੋਰਮ ਪੰਜਾਬ ਨੇ ਬਿਜਲੀ ਸੋਧ ਬਿੱਲ 2022 ਦੇ ਖਿਲਾਫ ਕੀਤੀ ਰੋਸ ਰੈਲੀ ।

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਲਾਹੀ ‘ਚ ਕਰਵਾਇਆ ਸੈਮੀਨਾਰ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਲਾਹੀ ‘ਚ ਕਰਵਾਇਆ ਸੈਮੀਨਾਰ

ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ

ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ

ਲੋਕ-ਵਿਰੋਧੀ ਬਿਜਲੀ ਸੋਧ ਬਿੱਲ 2022 ਨੂੰ  ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਰੁਕਵਾਉਣ ਲਈ

ਲੋਕ-ਵਿਰੋਧੀ ਬਿਜਲੀ ਸੋਧ ਬਿੱਲ 2022 ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਰੁਕਵਾਉਣ ਲਈ

ਜੋਨ ਟਾਂਗਰਾ ਦੀਆਂ ਬੀਬੀਆਂ ਨੇ 83 ਦੇ ਦਿਨ ਮਜੀਠੇ ਧਰਨੇ ਦੌਰਾਨ ਬਿਜਲੀ ਸੋਧ ਬਿੱਲ2022 ਦੇ ਖਿਲਾਫ ਪੁੱਤਲਾ, ਫ਼ੂਕਿਆ ਨਸ਼ਿਆਂ ਖ਼ਿਲਾਫ਼ ਰੇਲਾਂ ਰੋਕਣ ਦਾ ਐਲਾਨ,।

ਜੋਨ ਟਾਂਗਰਾ ਦੀਆਂ ਬੀਬੀਆਂ ਨੇ 83 ਦੇ ਦਿਨ ਮਜੀਠੇ ਧਰਨੇ ਦੌਰਾਨ ਬਿਜਲੀ ਸੋਧ ਬਿੱਲ2022 ਦੇ ਖਿਲਾਫ ਪੁੱਤਲਾ, ਫ਼ੂਕਿਆ ਨਸ਼ਿਆਂ ਖ਼ਿਲਾਫ਼ ਰੇਲਾਂ ਰੋਕਣ ਦਾ ਐਲਾਨ,।