Wednesday, August 10, 2022
24 Punjabi News World
Mobile No: + 31 6 39 55 2600
Email id: hssandhu8@gmail.com

Punjab

ਹੱਕਾਂ ਅਤੇ ਅਜ਼ਾਦੀ ਲਈ ਜੂਝਣ ਵਾਲਿਆਂ ਨੂੰ ਮਾਰਨਾ ਤੇ ਦਬਾਉਣਾ ਸਰਕਾਰੀ ਅੱਤਵਾਦ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

June 30, 2022 12:18 AM
ਹੱਕਾਂ ਅਤੇ ਅਜ਼ਾਦੀ ਲਈ ਜੂਝਣ ਵਾਲਿਆਂ ਨੂੰ ਮਾਰਨਾ ਤੇ ਦਬਾਉਣਾ ਸਰਕਾਰੀ ਅੱਤਵਾਦ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
 
ਕਸ਼ਮੀਰ ਵਿਖੇ 1984 ਦੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਸਮਾਗਮ 
 
ਅੰਮ੍ਰਿਤਸਰ, 29 ਜੂਨ (  ): ਗੁਰਮਤਿ ਟਕਸਾਲ ਜੰਮੂ-ਕਸ਼ਮੀਰ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਭਾਈ ਅਮਰੀਕ ਸਿੰਘ, ਜਨਰਲ ਸ਼ਬੇਗ ਸਿੰਘ, ਬਾਬਾ ਥਾਹਰਾ ਸਿੰਘ ਅਤੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸ਼ਹੀਦ ਬੁੰਗਾ, ਸ੍ਰੀ ਨਗਰ (ਕਸ਼ਮੀਰ) ਅਤੇ ਗੁਰਦੁਆਰਾ ਕਲਗੀਧਰ ਬਾਗਪੁਰਾ ਹਫ਼ੂ-ਤਰਾਲ (ਪੁਲਵਾਮਾ) ਵਿਖੇ ਸ਼ਰਧਾ-ਭਾਵਨਾ, ਸਤਿਕਾਰ ਅਤੇ ਖ਼ਾਲਸਾਈ ਸ਼ਾਨੌ-ਸ਼ੋਕਤ ਨਾਲ ਕਰਵਾਏ ਗਏ। ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਅਤੇ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ, ਰਾਗੀ ਭਾਈ ਸੂਰਜ ਸਿੰਘ, ਰਾਗੀ ਭਾਈ ਸੁਖਬੀਰ ਸਿੰਘ ਆਦਿ ਜੱਥਿਆਂ ਨੇ ਰਸ-ਭਿੰਨੇ ਕੀਰਤਨ ਅਤੇ ਕਥਾ-ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸਿੱਖ ਪ੍ਰਚਾਰਕ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਿੱਖ ਸੰਘਰਸ਼ ਸਬੰਧੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ, ਇਸ ਦਿਨ ਸਿੱਖਾਂ ਦਾ ਹਿੰਦੁਸਤਾਨ ਨਾਲੋਂ ਉਹ ਰਿਸ਼ਤਾ ਹਮੇਸ਼ਾਂ ਲਈ ਟੁੱਟ ਗਿਆ ਜੋ 1947 ਮੌਕੇ ਜੁੜਿਆ ਸੀ। ਇਸ ਵਾਰ ਕਹਿਰ ਢਾਹੁਣ ਵਾਲ਼ੀ ਹਕੂਮਤ ਉਹ ਸੀ, ਜਿਸ ਨੂੰ ਸਿੱਖ ਆਪਣੀ ਸਮਝੀ ਬੈਠੇ ਸੀ। 1984 ਨੇ ਸਿੱਖ ਮਾਨਸਿਕਤਾ ਉੱਪਰ ਹਿੰਦੂ ਦੀ ਗ਼ੁਲਾਮੀ ਦੇ ਘਾਤਕ ਪ੍ਰਭਾਵਾਂ ਬਾਰੇ ਸਾਨੂੰ ਜਾਗ੍ਰਿਤ ਕੀਤਾ ਤੇ ਸਮਝਾਇਆ ਕਿ ਸਿੱਖ ਧਰਮ, ਸੱਭਿਆਚਾਰ ਤੇ ਵਿਰਸੇ ਨੂੰ ਬਚਾਉਣ ਲਈ ਸਿੱਖਾਂ ਨੂੰ ਆਪਣੇ ਅਜ਼ਾਦ ਖਾਲਸਾ ਰਾਜ ਦੀ ਲੋੜ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖਾਂ ਦੀ ਰੀਝ ਹੈ ਕਿ ਉਹਨਾਂ ਦਾ ਆਪਣਾ ਰਾਸ਼ਟਰ ਹੋਵੇ, ਜਿੱਥੇ ਸਿੱਖੀ ਪ੍ਰਫੁੱਲਤ ਹੋ ਸਕੇ, ਖ਼ਾਲਸਾ ਜੀ ਕੇ ਬੋਲ-ਬਾਲੇ ਹੋਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ ਸਿੱਖ ਦਾ ਜੀਵਨ ਹੋਵੇ ਅਤੇ ਕੋਈ ਦੇਹਧਾਰੀ-ਦੰਭੀ, ਸ਼ਬਦ ਗੁਰੂ ਦੇ ਸਿਧਾਂਤ ਨੂੰ ਚੁਣੌਤੀ ਨਾ ਦੇ ਸਕੇ, ਉਹਨਾਂ ਨੂੰ ਦੂਜੀਆਂ ਆਜ਼ਾਦ ਕੌਮਾਂ ਦੇ ਬਰਾਬਰ ਦਾ ਰੁਤਬਾ ਹਾਸਲ ਹੋਵੇ। ਆਜ਼ਾਦੀ ਦੀ ਇੱਛਾ ਰੱਖਣੀ ਕੋਈ ਗ਼ੁਨਾਹ ਨਹੀਂ ਹੈ, ਆਜ਼ਾਦੀ ਲਈ ਸੰਘਰਸ਼ ਕਰਨਾ ਜਾਇਜ਼ ਹੈ, ਉਲ਼ਟਾ ਅਜ਼ਾਦੀ ਲਈ ਜੂਝਣ ਵਾਲ਼ਿਆਂ ਨੂੰ ਗ਼ੈਰ-ਮਨੁੱਖੀ ਤਰੀਕੇ ਨਾਲ਼ ਦਬਾਉਣਾ ਸਰਕਾਰੀ ਅੱਤਵਾਦ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੇ ਘੱਲੂਘਾਰਾ ਵਾਪਰੇ ਨੂੰ 38 ਸਾਲ ਹੋ ਗਏ ਹਨ ਪਰ ਸੰਤਾਂ ਦੇ ਬੋਲ ਅੱਜ ਵੀ ਗੂੰਜ ਰਹੇ ਹਨ ਕਿ ਜੇ ਦਰਬਾਰ ਸਾਹਿਬ ਉੱਪਰ ਹਮਲਾ ਹੋ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਪੰਥਕ ਏਕਤਾ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਜੇਕਰ ਅਸੀਂ ਅਣਖ਼, ਇੱਜਤ ਤੇ ਮਾਣ ਨਾਲ ਜਿਉਂਦੇ ਹਾਂ ਤਾਂ ਇਹ ਸ਼ਹੀਦਾਂ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਕਸ਼ਮੀਰ ਦੇ ਸਿੱਖਾਂ 'ਚ ਸਿੱਖੀ ਜਜ਼ਬਾ ਤੇ ਉਹਨਾਂ ਨੂੰ ਸਿੱਖੀ ਸਰੂਪ 'ਚ ਪ੍ਰਪੱਕ ਵੇਖ ਕੇ ਬੇਹੱਦ ਖੁਸ਼ੀ ਹੋਈ ਹੈ। ਇਸ ਮੌਕੇ ਗੁਰਮਤਿ ਟਕਸਾਲ ਵੱਲੋਂ ਪ੍ਰਧਾਨ ਭਾਈ ਮਲਕੀਤ ਸਿੰਘ ਬੱਬਰ ਅਤੇ ਜਨਰਲ ਸਕੱਤਰ ਭਾਈ ਦਵਿੰਦਰ ਸਿੰਘ ਭੁਝੰਗ ਨੇ ਰਾਗੀ ਬਲਦੇਵ ਸਿੰਘ ਵਡਾਲਾ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਮਨਪ੍ਰੀਤ ਸਿੰਘ ਮੰਨਾ ਆਦਿ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ। ਇਸ ਮੌਕੇ ਬੀਬੀ ਮਨਪ੍ਰੀਤ ਕੌਰ, ਭਾਈ ਸਿਮਰਨਜੀਤ ਸਿੰਘ, ਮਨਜੀਤ ਸਿੰਘ ਫ਼ਤਹਿ, ਹਰਜੋਤ ਸਿੰਘ, ਨਵਜੋਤ ਸਿੰਘ, ਕੁਲਵੰਤ ਸਿੰਘ ਆਦਿ ਹਾਜ਼ਰ ਸਨ।

Have something to say? Post your comment

More From Punjab

ਦਿੱਲੀ ਧਰਨੇ ਲਈ ਅਕਾਲੀ ਦਲ (ਅ) ਦਾ ਵਿਸਾਲ ਜਥਾ ਬਰਨਾਲਾ ਤੋ ਰਵਾਨਾ

ਦਿੱਲੀ ਧਰਨੇ ਲਈ ਅਕਾਲੀ ਦਲ (ਅ) ਦਾ ਵਿਸਾਲ ਜਥਾ ਬਰਨਾਲਾ ਤੋ ਰਵਾਨਾ

ਵੈਦਗਿਰੀ ਦੀ ਆੜ ‘ਚ ਪੀੜਤ ਲੋਕਾਂ ਦੀ ਲੁੱਟ ਕਰ ਰਹੇ ਜਾਅਲੀ ਵੈਦਾਂ ਤੇ ਸਿਹਤ ਵਿਭਾਗ ਦੇ ਅਫਸਰ ਮਿਹਰਵਾਨ, ਦਿਨ ਦਿਹਾੜੇ ਚੱਲ ਰਿਹਾ ਹੈ ਖੁੱਲਾ ਗੋਰਖ ਧੰਦਾ

ਵੈਦਗਿਰੀ ਦੀ ਆੜ ‘ਚ ਪੀੜਤ ਲੋਕਾਂ ਦੀ ਲੁੱਟ ਕਰ ਰਹੇ ਜਾਅਲੀ ਵੈਦਾਂ ਤੇ ਸਿਹਤ ਵਿਭਾਗ ਦੇ ਅਫਸਰ ਮਿਹਰਵਾਨ, ਦਿਨ ਦਿਹਾੜੇ ਚੱਲ ਰਿਹਾ ਹੈ ਖੁੱਲਾ ਗੋਰਖ ਧੰਦਾ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੀਬੀਐਮਬੀ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ;  ਲੋਕ ਸਭਾ ਵਿੱਚ ਮਤਾ ਪੇਸ਼ ਕੀਤਾ

ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਬੀਬੀਐਮਬੀ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਕੀਤੀ ਮੰਗ; ਲੋਕ ਸਭਾ ਵਿੱਚ ਮਤਾ ਪੇਸ਼ ਕੀਤਾ

ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ

ਇੰਡੀਅਨ ਵਰਕਰਜ਼ ਐਸੋ: (ਜੀਬੀ) ਦੇ ਉੱਦਮ ਨਾਲ "ਧੰਨ ਲੇਖਾਰੀ ਨਾਨਕਾ" ਨਾਟਕ ਦੀ ਸਫਲ ਪੇਸ਼ਕਾਰੀ

ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕਈ ਰੱਖਿਆ

ਦਿਲ ਹੋਣਾ ਚਾਹੀਦਾ ਜਵਾਨ, ਉਮਰਾਂ 'ਚ ਕਈ ਰੱਖਿਆ

 ਪੀ ਐਸ ਈ ਬੀ  ਕਰਮਚਾਰੀ ਜੋਇੰਟ ਫੋਰਮ ਪੰਜਾਬ ਨੇ ਬਿਜਲੀ ਸੋਧ ਬਿੱਲ 2022  ਦੇ ਖਿਲਾਫ ਕੀਤੀ ਰੋਸ ਰੈਲੀ ।

ਪੀ ਐਸ ਈ ਬੀ ਕਰਮਚਾਰੀ ਜੋਇੰਟ ਫੋਰਮ ਪੰਜਾਬ ਨੇ ਬਿਜਲੀ ਸੋਧ ਬਿੱਲ 2022 ਦੇ ਖਿਲਾਫ ਕੀਤੀ ਰੋਸ ਰੈਲੀ ।

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਲਾਹੀ ‘ਚ ਕਰਵਾਇਆ ਸੈਮੀਨਾਰ

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਪਲਾਹੀ ‘ਚ ਕਰਵਾਇਆ ਸੈਮੀਨਾਰ

ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ

ਪਾਵਰਕਾਮ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿੱਚ ਫੂਕੀਆਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਰਥੀਆਂ

ਲੋਕ-ਵਿਰੋਧੀ ਬਿਜਲੀ ਸੋਧ ਬਿੱਲ 2022 ਨੂੰ  ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਰੁਕਵਾਉਣ ਲਈ

ਲੋਕ-ਵਿਰੋਧੀ ਬਿਜਲੀ ਸੋਧ ਬਿੱਲ 2022 ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣ ਤੋਂ ਰੁਕਵਾਉਣ ਲਈ

ਜੋਨ ਟਾਂਗਰਾ ਦੀਆਂ ਬੀਬੀਆਂ ਨੇ 83 ਦੇ ਦਿਨ ਮਜੀਠੇ ਧਰਨੇ ਦੌਰਾਨ ਬਿਜਲੀ ਸੋਧ ਬਿੱਲ2022 ਦੇ ਖਿਲਾਫ ਪੁੱਤਲਾ, ਫ਼ੂਕਿਆ ਨਸ਼ਿਆਂ ਖ਼ਿਲਾਫ਼ ਰੇਲਾਂ ਰੋਕਣ ਦਾ ਐਲਾਨ,।

ਜੋਨ ਟਾਂਗਰਾ ਦੀਆਂ ਬੀਬੀਆਂ ਨੇ 83 ਦੇ ਦਿਨ ਮਜੀਠੇ ਧਰਨੇ ਦੌਰਾਨ ਬਿਜਲੀ ਸੋਧ ਬਿੱਲ2022 ਦੇ ਖਿਲਾਫ ਪੁੱਤਲਾ, ਫ਼ੂਕਿਆ ਨਸ਼ਿਆਂ ਖ਼ਿਲਾਫ਼ ਰੇਲਾਂ ਰੋਕਣ ਦਾ ਐਲਾਨ,।