Wednesday, September 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਪੰਜਾਬ ਦੇ ਖਜਾਨੇ ਵਿੱਚ 800 ਕਰੋੜ ਲਾ ਕੇ ਰਾਜਸਥਾਨ ਨੂੰ ਜਾਂਦੀਆ ਨਹਿਰਾ ਮੋਜਾਮੇ ਲਾ ਪਕੀਆ ਕੀਤੀਆ ਜਾ ਰਿਹੀ ਆ

June 30, 2022 12:11 AM
ਪੰਜਾਬ ਦੇ ਖਜਾਨੇ ਵਿੱਚ 800 ਕਰੋੜ ਲਾ ਕੇ ਰਾਜਸਥਾਨ ਨੂੰ ਜਾਂਦੀਆ ਨਹਿਰਾ ਮੋਜਾਮੇ ਲਾ  ਪਕੀਆ ਕੀਤੀਆ ਜਾ ਰਿਹੀ ਆ 
ਨਸ਼ਾ ਮਾਫੀਆ,ਡੀ ਐਸ ਪੀ ਮਜੀਠਾ ਅੱਗੇ ਲੱਗਾ ਧਰਨਾ 43ਵੇ ਦਿਨ ਵਿੱਚ ਸ਼ਾਮਲ
-ਜੰਡਿਆਲਾ ਗੁਰੂ ਕੁਲਜੀਤ ਸਿੰਘ-
ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਸੂਬਾ ਆਗੂ ਗੁਰਬਚਨ ਸਿੰਘ ਚੱਬਾ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜੋਨ ਬਾਬਾ ਨੋਧ ਸਿੰਘ ਨੇ ਡੀ ਐਸ ਪੀ ਮਜੀਠਾ ਅੱਗੇ ਲੱਗੇ ਮੋਰਚੇ ਦੀ ਕਮਾਂਡ ਸੰਭਾਲੀ ਜਿਸ ਦੀ ਅਗਵਾਈ ਜੋਨ ਪ੍ਰਧਾਨ ਦਿਲਬਾਗ ਸਿੰਘ ਖਾਪੜਖੇੜੀ ਜੋਨ ਸਕੱਤਰ ਮੰਗਵਿਦਰ ਸਿੰਘ ਮੰਡਿਆਲਾ, ਜੋਨ ਪ੍ਰੈਸ ਸਕੱਤਰ ਰਵਿੰਦਰਬੀਰ ਸਿੰਘ ਵੱਲਾ ਨੇ ਕੀਤੀ ਆਗੂਆਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੀ ਪੁਸ਼ਤ ਪਨਾਹੀ ਕਰਕੇ ਹੀ ਨਸ਼ਾ ਮਾਫੀਆ ਹੱਥਾਂ ਤੋਂ ਬਾਹਰ ਹੋ ਗਿਆ ਹੈ ਲਾਅ ਐਂਡ ਆਰਡਰ ਦੀ ਸਥਿਤੀ ਹਰ ਰੋਜ਼ ਵਿਗੜ ਰਹੀਂ ਹੈ ਲੁੱਟ ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੇ ਰਹੀਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋ ਰਾਜਸਥਾਨ ਨੂੰ ਜਾਂਦੀਆ ਨਹਿਰਾ 800 ਕਰੋੜ ਰੁਪਏ ਲਾ ਕੇ ਮੋਮਜਾਮੇ ਲਾ ਨਹਿਰ ਪਕੀ ਕੀਤੀ ਜਾਵੇ , ਚੋਰੀ ਵੀ ਪੰਜਾਬ ਦੇ ਪਾਣੀ ਦੀ ਪੈਸਾ ਵੀ ਪੰਜਾਬ ਇਹ ਕਿਥੋ ਦਾ ਇਨਸਾਫ ਹੈ , ਜਦੋ ਮੁਖਮੰਤਰੀ ਸਾਬ ਜਾ ਪਹਿਲੀਆ ਸਰਕਾਰਾ ਪਾਣੀ ਸਾਭਣ ਦੀਆ ਗੱਲਾ ਕਰਦੇ ਹਨ ਪਰ ਆਪ ਸਰਕਾਰਾ ਪਾਣੀ ਦੀ  ਚੋਰੀ ਕਰਵਾ ਰਿਹੀਆ ਹਨ , ਪੰਜਾਬ ਦੇ ਲੋਕਾ ਲਈ ਖਜਾਨਾ ਖਾਲੀ ਆ ਰੋਜ ਸਾਡੇ ਮਾਸਟਰ , ਬੇਰੁਜ਼ਗਾਰ ਨੌਜਵਾਨ ਮੁੰਡੇ ਕੂੜੀਆ ਹੱਕ ਮੰਗਦੇ ਉਹਨਾ ਨੂੰ ਡਾਗਾ ਦੇਦੇ , ਨਹਿਰਾ ਪੱਕੀਆਂ ਹੋਣ ਕਰਕੇ ਨਹਿਰੀ ਬੈਂਡ ਨੀਵੇਂ ਹੋ ਗਏ ਹਨ ਜਿਸ ਕਾਰਨ ਮੋਘਿਆ ਤੱਕ ਪਾਣੀ ਨਹੀਂ ਪਹੁੰਚ ਰਿਹਾ ਮੈਨਿਜਮੈਟ ਦਾ ਫੈਲੀਅਰ ਹੈ ਨਹਿਰਾ ਵਿਚ ਮੋਘਿਆ ਅੱਗੇ ਰੋਕਾ ਲਾਉਣੀਆਂ ਚਾਹੀਦੀਆਂ ਸਨ ,  ਇਸ ਮੌਕੇ ਹਾਜ਼ਰ ਆਗੂ  ਗੁਰਲਾਲ ਸਿੰਘ ਮਾਨ,  ਮੰਗਜੀਤ ਸਿੰਘ ਸਿੱਧਵਾਂ, ਮੰਗਤ ਸਿੰਘ ਭਕਨਾ, ਭੁਪਿੰਦਰ ਸਿੰਘ ਮਾਲੂਵਾਲ,ਨਿਰਵੈਲ ਸਿੰਘ ਚੱਬਾ, ਗੁਰਮੀਤ ਸਿੰਘ ਮੰਡਿਆਲਾ, ਗੁਰਬਾਜ਼ ਸਿੰਘ ਖਾਪੜਖੇੜੀ, ਦਲਬੀਰ ਸਿੰਘ ਬਾਸਰਕੇ, ਸਰਦੂਲ ਸਿੰਘ ਧੱਤਲ,ਜਗਮੋਹਨ ਮੰਡਿਆਲਾ, ਮਨਜੀਤ ਸਿੰਘ ਮੁਲਾਮਹਿਰਾਮ,ਬੁੱਧ ਸਿੰਘ ਧੱਤਲ, ਕਿਰਪਾਲ ਸਿੰਘ ਚੱਕ , ਨੇ ਹਾਜ਼ਰੀ ਭਰੀ ਇਸ ਮੌਕੇ ਬੀਬੀ ਕਸ਼ਮੀਰ ਕੌਰ ਅਨਾਇਤਪੁਰ, ਬੀਬੀ ਗੁਰਜੀਤ ਕੌਰ ਕੋਟਲਾ ਸੁਲਤਾਨ ਬੀਬੀ ਮਨਜੀਤ ਕੌਰ ਕੋਟਲਾ ਸੁਲਤਾਨ ਬੀਬੀ ਪਲਵਿੰਦਰ ਕੌਰ ਆਗੂ ਹਾਜ਼ਰ ਰਹੇ

Have something to say? Post your comment