ਪਟਿਆਲਾ । ਪੰਜਾਬ ਵਿੱਚ ਬਿਜਲੀ ਦਾ ਮੰਗ ਪੂਰੀ ਕਰਨਾ ਪੀਐਲਪੀਸੀਐਲ ਦੇ ਵਸੋਂ ਬਾਹਰ ਹੋ ਗਿਆ ਹੈ। ਥਰਮਲਾਂ ਦੇ ਯੂਨਿਟ ਬੱਪੰਜਾਬ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਪਾਵਰਕੌਮ ਦੇ ਵੱਸੋਂ ਬਾਹਰ ਹੋ ਗਿਆ ਹੈ ਬੰਦ ਹੋਣ ਤੇ ਬਿਜਲੀ ਦੀ ਮੰਗ ਵਧਣ ਦੀ ਦੁਹਾਈ ਪਾਉੰਦਿਆਂ ਖਪਤਕਾਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਣ ਲੱਗੀ ਹੈ।ਸਮੂਹ ਐਸਡੀਓਜ਼ ਨੂੰ ਵ੍ਹਟਸਐਪ ਤੇ ਮੈਸੇਜ ਭੇਜਿਆ ਹੈ ਕਿ ਪਿੰਡਾਂ ਅਤੇ ਕਸਬਿਆਂ ਵਿੱਚ ਅਨਾਊਂਸਮੈਂਟ ਕਰਵਾ ਕੇ ਇਹ ਦੱਸਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਦੇ ਦੋ ਯੂਨਿਟ ਅਤੇ ਤਲਵੰਡੀ ਸਾਬੋ ਦੋ ਯੂਨਿਟ ਤਕਨੀਕੀ ਖ਼ਰਾਬੀ ਕਰਕੇ ਬੰਦ ਹਨ, ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਕੋਲੇ ਦੀ ਘਾਟ ਕਰਕੇ ਬੰਦ ਰੱਖਿਆ ਗਿਆ ਹੈ।
ਪੰਜਾਬ ਵਿੱਚ ਕੁੱਲ ਮਿਲਾ ਕੇ ਪੰਦਰਾਂ ਯੂਨਿਟਾਂ ਵਿੱਚੋਂ ਪੰਜ ਯੂਨਿਟ ਬੰਦ ਹਨ ਅਤੇ ਦੋ ਹਜ਼ਾਰ ਮੈਗਾਵਾਟ ਦੀ ਕਮੀ ਨਾਲ ਪਾਵਰਕਾਮ ਨੂੰ ਜੂਝਣਾ ਪੈ ਰਿਹਾ ਹੈ।
ਪਾਵਰਕਾਮ ਨੇ ਵ੍ਹਟਸਐਪ ਰਾਹੀਂ ਸਾਰੇ ਐੱਸਡੀਓ ਜੇਈਜ਼ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਤਲਵੰਡੀ ਸਾਬੋ ਅਤੇ GGSTP ਰੋਪੜ ਥਰਮਲਾਂ ਦੇ ਯੂਨਿਟਾਂ ਦੇ ਖ਼ਰਾਬ ਹੋਣ ਸਬੰਧੀ ਅਨਾਊਂਸਮੈਂਟ ਕਰਵਾਉਣ ਕਿ ਉਨ੍ਹਾਂ ਥਰਮਲਾਂ ਦੇ ਬੰਦ ਹੋਣ ਨਾਲ ਇੱਕ ਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ। ਜਿਸ ਕਰਕੇ ਮਹਿਕਮੇ ਨੂੰ ਮਜਬੂਰੀ ਵਿੱਚ AP/UPS/Urban ਫੀਡਰਾਂ ਤੇ ਕੱਟ ਲਗਾਉਣੇ ਪੈ ਰਹੇ ਹਨ, ਇਨ੍ਹਾਂ ਥਰਮਲਾਂ ਦੀ ਸਪਲਾਈ ਤਿੰਨ ਦਿਨਾਂ ਤਕ ਚਾਲੂ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਸਥਿਤੀ ਪਹਿਲਾਂ ਵਾਂਗ ਆਮ ਹੋ ਜਾਵੇਗੀ ਸਮੂਹ ਵਡਮੁੱਲੇ ਖਪਤਕਾਰਾਂ ਨੂੰ ਬੇਨਤੀ ਹੈ ਕਿ ਉਹ ਇਸ ਸੰਕਟ ਦੀ ਘੜੀ ਨੂੰ ਸਮਝਦੇ ਹੋਏ ਇਸ ਨਾਜ਼ੁਕ ਸਥਿਤੀ ਵਿੱਚ ਮਹਿਕਮੇ ਦੀ ਮੱਦਦ ਕਰਨ ਅਤੇ ਸ਼ਾਂਤੀ ਬਣਾਈ ਰੱਖਣ, ਮਹਿਕਮੇ ਵੱਲੋਂ ਖਪਤਕਾਰਾਂ ਨੂੰ ਸਪਲਾਈ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।