ਹਲਕਾ ਕਾਦੀਆ ਤੋ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਵਿਕਰਮਜੀਤ ਸਿੰਘ ਚੋਧਰੀ ਦੇ ਨਿਊਜੀਲੈਡ ਪਹੁੰਚਣ ਤੇ ਕਾਂਗਰਸੀ ਵਰਕਰਾਂ ਨੂੰ ਖੁੱਲਾ ਸੱਦਾ — ਹਰਮਿੰਦਰ ਚੀਮਾ
ਨਿਊਯਾਰਕ/ ਨਿਊਜੀਲੈਂਡ, 30 ਜੁਲਾਈ (ਰਾਜ ਗੋਗਨਾ )—ਮੈ ਹਲਕਾ ਕਾਦੀਆ ਅਤੇ ਹਲਕਾ ਫਿਲੌਰ ਦੇ ਪਰਿਵਾਰ ਜੋ ਨਿਊਜ਼ੀਲੈਡ ਦੇ ਵਸਨੀਕ ਹਨ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ’ ਕੀ ਹਲਕਾ ਕਾਦੀਆ ਤੋਂ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸ ਪ੍ਰਤਾਪ ਸਿੰਘ ਬਾਜਵਾ ਜੀ ਅਤੇ ਹਲਕਾ ਫਿਲੌਰ ਤੋਂ ਵਿਧਾਇਕ ਸ. ਵਿਕਰਮਜੀਤ ਸਿੰਘ ਚੌਧਰੀ ਜੀ’ ਕੁਝ ਦਿਨਾਂ ਲਈ ਨਿਊਜ਼ੀਲੈਡ ਫੇਰੀ ਤੇ ਪਾਹੁੰਚ ਰਹੇ ਹਨ, ਅਗਰ ਤੁਸੀਂ ਉਹਨਾ ਨਾਲ ਮੁਲਾਕਾਤ ਕਰਨਾ ਚਾਹੁੰਦੇ ਹੋ ਜਾਂ ਤੁਸੀ ਆਪਣੀ ਪੰਜਾਬ ਵਿੱਚਲੀ ਕੋਈ ਵੀ ਸਮੱਸਿਆ ਤੋ ਉਹਨਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ। ਤਾਂ ਤੁਸੀਂ ਮੇਰੇ ਨਾਲ ਜਾਂ ਸਾਡੀ ਕਾਂਗਰਸ ਪਾਰਟੀ ਦੇ ਕਿਸੇ ਵੀ ਮੈਂਬਰ ਸਾਹਿਬਾਨ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਡੇ ਨਾਲ ਰਾਬਤਾ ਬਣਾਕੇ ਤੁਹਾਡੀ ਮੁਲਾਕਾਤ ਦਾ ਸਮਾਂ ਨਿਸ਼ਚਿਤ ਕਰਨ ਦਾ ਜਤਨ ਕਰਾਂਗੇ। ਸੰਪਰਕ ਕਰਨ ਲਈ ਆਪ ਦਾਸ ਹਰਮਿੰਦਰ ਚੀਮਾ ਨਾਲ ਫ਼ੋਨ ਨੰਬਰ 021 141 0102 ਤੇ ਸੰਪਰਕ ਕਰ ਸਕਦੇ ਹੋ।
ਕਾਂਗਰਸੀ ਆਗੂ ਹਰਮਿੰਦਰ ਚੀਮਾ