Thursday, March 28, 2024
24 Punjabi News World
Mobile No: + 31 6 39 55 2600
Email id: hssandhu8@gmail.com

Poem

ਪੇਪਰਾਂ ਦੇ ਦਿਨ - ਵੀਰਪਾਲ ਕੌਰ ਭੱਠਲ

January 24, 2022 11:03 PM
ਪੇਪਰਾਂ ਦੇ ਦਿਨ
 
ਪੇਪਰਾਂ ਦੇ ਦਿਨ ਆ ਗਏ ਨੇੜੇ।
 ਗੱਲ ਸੁਣੋ ਸਟੂਡੈਂਟ ਪਿਆਰੇ ਮੇਰੇ ।
ਖੇਡਣਾ ਕੁੱਦਣਾ ਟੀ ਵੀ ਵੇਖਣਾ,
 ਥੋੜੇ ਚਿਰ ਲਈ ਕਰ ਦਿਓ ਬੰਦ ।
ਫੇਰ ਕਰ ਲਿਓ ਮਸਤੀ ਬੱਚਿਓ,
ਜਦੋਂ ਜਾਣਗੇ ਪੇਪਰ ਲੰਘ ।
 
 ਗੇਮ ਗੁਮ ਦਾ ਛੱਡੋ ਖਹਿੜਾ।
 ਬੱਚਿਓ ਕਹਿਣਾ ਮੰਨਿਓ ਮੇਰਾ ।
 ਆਸਮਾਨ ਤੇ ਉਡਣ ਦੇ ਲਈ
ਚਾਹੀਦੇ ਨੇ ਥੋਨੂੰ ਖੰਭ
ਫਿਰ ਕਰ ਲਿਓ ਮਸਤੀ ਬੱਚਿਓ 
ਜਦੋਂ ਜਾਣਗੇ ਪੇਪਰ ਲੰਘ।
 
 ਅਧਿਆਪਕਾਂ ਪੂਰਾ ਸਾਲ ਪੜ੍ਹਾਇਆ ।
  ਓਵਰਟੈਮ ਟਿਊਸ਼ਨ  ਤੇ ਲਾਇਆ।
   ਪੇਪਰ ਵੇਲ਼ੇ ਘਬਰਾ ਜਾਇਓ ਨਾ,
 ਯਾਦ ਰੱਖਿਓ ਧਿਆਨ ਨਾ ਕਰਿਓ ਭੰਗ।
 ਫੇਰ ਕਰ ਲਿਓ ਮਸਤੀ ਬੱਚਿਓ
 ਜਦੋਂ ਜਾਣਗੇ ਪੇਪਰ ਲੰਘ।
 
ਜੋ ਮੰਮੀ ਡੈਡੀ ਆਸ ਲਗਾਈ ।
ਪੂਰੀ ਕਰਨੀ ਆਂ ਉਹ ਭਾਈ ।
ਡਾਕਟਰ ਜਾਂ ਇੰਜੀਨੀਅਰ ਬਣਨਾ,
 ਤੁਸੀਂ ਉਡਾਉਣੀ ਨਹੀਂ ਪਤੰਗ ।
ਫਿਰ ਕਰਦੇ ਮਸਤੀ ਬੱਚਿਓ 
,ਜਦੋਂ ਜਾਣਗੇ ਪੇਪਰ ਲੰਘ।
 
ਇੱਕ ਮਹੀਨਾ ਪੜ੍ਹ ਲਓ ਦੱਬ ਕੇ ।
ਵੀਰਪਾਲ 'ਫੇਰ ਖੇਡਣਾ ਰੱਜ ਕੇ ।
ਮਾਸੀ ਨਾਨੀ ਕੋਲ ਵੀ ਜਾਇਓ,
 ਭੈਣ ਭਾਈਆਂ ਦੇ ਖੇਡਣਾ ਸੰਗ।
 ਫੇਰ ਕਰ ਲਿਓ ਮਸਤੀ ਬੱਚਿਓ 
ਜਦੋਂ ਜਾਣਗੇ ਪੇਪਰ ਲੰਘ।
 
"ਵੀਰਪਾਲ ਕੌਰ ਭੱਠਲ" 
 

Have something to say? Post your comment