Sunday, July 06, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕਨਿਸ਼ਕਾ ਧੀਰ ਨੇ ਕੀਤਾ ਹਲਕਾ ਆਤਮ ਨਗਰ ਦਾ ਨਾਮ ਰੋਸ਼ਨ: ਵਿਧਾਇਕ ਬੈਂਸ

January 14, 2022 11:26 PM

 ਕਨਿਸ਼ਕਾ ਧੀਰ ਨੇ ਕੀਤਾ ਹਲਕਾ ਆਤਮ ਨਗਰ ਦਾ ਨਾਮ ਰੋਸ਼ਨ: ਵਿਧਾਇਕ ਬੈਂਸ
ਲੁਧਿਆਣਾ 14 ਜਨਵਰੀ ():- ਲੁਧਿਆਣਾ ਦੇ ਹਲਕਾ ਆਤਮ ਨਗਰ ਦੀ ਰਹਿਣ ਵਾਲੀ ਕਨਿਸ਼ਕਾ ਧੀਰ ਨੇ ਪੰਜਾਬ ਦੀ ਜੂਨੀਅਰ ਨੈਸ਼ਨਲ ਬਾਸਕਟਬਾਲ ਟੀਮ ਲੜਕੀਆਂ ਦੀ ਕਪਤਾਨ ਵੱਜੋਂ ਅਗਵਾਈ ਕਰਦੇ ਹੋਏ ਮੱਧ ਪ੍ਰਦੇਸ਼ ਦੇ ਸ਼ਹਿਰ ਇੰਦੌਰ ਵਿਖੇ ਹੋਈ ਚੈਪੀਅਨਸ਼ਿਪ ਵਿਚ 71ਵਾਂ ਗੋਲਡ ਮੈਡਲ ਜਿੱਤ ਕੇ ਜਿੱਥੇ ਇਤਿਹਾਸ ਰਚਿਆ ਹੈ ਉਥੇ ਹੀ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਲੁਧਿਆਣਾ ਅਤੇ ਹਲਕਾ ਆਤਮ ਨਗਰ ਦਾ ਨਾਮ ਵੀ ਰੋਸ਼ਨ ਕੀਤਾ। ਜਿਸ ਨੂੰ ਸਨਮਾਨਿਤ ਕਰਨ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਵਿਧਾਇਕ ਬੈਂਸ ਨੇ ਕਿਹਾ ਕਿ ਹਲਕਾ ਆਤਮ ਨਗਰ ਦੇ ਵਸਨੀਕਾ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਕਨਿਸ਼ਕਾ ਧੀਰ ਵੱਲੋਂ ਪੰਜਾਬ ਦੀ ਜੂਨੀਅਰ ਨੈਸ਼ਨਲ ਬਾਸਕਟਬਾਲ ਟੀਮ ਲੜਕੀਆਂ ਦੀ ਕਪਤਾਨ ਵੱਜੋ ਅਗਵਾਈ ਕਰਦੇ ਹੋਏ 71 ਵਾਂ ਗੋਲਡ ਮੈਡਲ ਜਿੱਤਿਆ ਹੈ ਅਤੇ ਇਹ ਖਿਤਾਬ 29 ਸਾਲ ਦੇ ਵਖਫੇ ਮਗਰੋ ਜਿੱਤਿਆ ਗਿਆ ਹੈ। ਉਹਨਾਂ ਦੱਸਿਆ ਕਿ ਕਨਿਸ਼ਕਾ ਦੀ ਵੱਡੀ ਭੈਣ ਭਾਵਿਕਾ ਧੀਰ ਸਰਕਾਰੀ ਕਾਲਜ ਫਾਰ ਵੂਮੈਨ ਵਿਚ ਪੜਦੀ ਹੈ ਜਿਸ ਨੇ ਅੰਤਰ ਕਾਲਜ ਬਾਸਕਟਬਾਲ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਿਆ ਅਤੇ ਆਲ ਇੰਡੀਆ ਬਾਸਕਟਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਹੈ।ਵਿਧਾਇਕ ਬੈਂਸ ਨੇ ਪੰਜਾਬ ਦੇ ਹੋਰਨਾਂ ਨੌਜਵਾਨ ਲੜਕੇ ਲੜਕੀਆ ਨੂੰ ਅਪੀਲ ਕੀਤੀ ਕਿ ਉਹਨਾਂ ਨੂੰ ਵੱਧ ਤੋਂ ਵੱਧ ਖੇਡਾ ਵਿਚ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਪ੍ਰਧਾਨ ਬਲਦੇਵ ਸਿੰਘ ਸਵੱਦੀ, ਫਕੀਰ ਚੰਦ ਭਨੋਟ, ਅਮਰਜੀਤ ਸਿੰਘ, ਜਗਮੋਹਨ ਧੀਰ, ਬਲਦੇਵ ਧੀਰ, ਸੋਨੂੰ ਧੀਰ, ਸ਼ਾਰਦਾ ਪਟੇਲ, ਤੇਜਪਾਲ ਸਿੰਘ, ਮਹਿੰਦਰ ਸਿੰਘ, ਰਾਜੀਵ ਮੋਦਗਿਲ, ਪ੍ਰਮੋਦ ਸੀ.ਏ, ਰਜਿੰਦਰ ਕੋਚਰ, ਭੁਪਿੰਦਰ ਸਿੰਘ, ਚਰਨਪਾਲ ਸਿੰਘ, ਕਮਲ ਕੁਮਾਰ, ਜੀਵਨਪਾਲ ਸਿੰਗਲਾ, ਗੌਰਵ ਚੋਪੜਾ ਆਦਿ ਹਾਜ਼ਰ ਸਨ।

Have something to say? Post your comment

More From Punjab

ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,

ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,

ਅਕਾਲ ਤਖਤ ਸਾਹਿਬ ਵਿਖੇ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਅਕਾਲ ਤਖਤ ਸਾਹਿਬ ਵਿਖੇ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਸੇਵਾ ਨਿਯਮਾਂ ਸਬੰਧੀ ਗਠਿਤ ਕਮੇਟੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਵਿਚਾਰ ਕਰੇ -ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਸੇਵਾ ਨਿਯਮਾਂ ਸਬੰਧੀ ਗਠਿਤ ਕਮੇਟੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਵਿਚਾਰ ਕਰੇ -ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ ਉਜਾਗਰ ਸਿੰਘ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ ਉਜਾਗਰ ਸਿੰਘ

ਅੰਮ੍ਰਿਤਸਰ ‘ਚ ਗੋਲੀਕਾਂਡ: ਸਾਬਕਾ ਸੀਆਰਪੀਐਫ ਅਫਸਰ ਨੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਤ, ਪਤਨੀ ਤੇ ਨੂੰਹ ਜ਼ਖ਼ਮੀ

ਅੰਮ੍ਰਿਤਸਰ ‘ਚ ਗੋਲੀਕਾਂਡ: ਸਾਬਕਾ ਸੀਆਰਪੀਐਫ ਅਫਸਰ ਨੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਤ, ਪਤਨੀ ਤੇ ਨੂੰਹ ਜ਼ਖ਼ਮੀ

ਫਰੀਦਕੋਟ: ਡੀਐਸਪੀ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ, ₹1 ਲੱਖ ਦੀ ਪੇਸ਼ਕਸ਼ ਕਰਨ ਦੇ ਦੋਸ਼

ਫਰੀਦਕੋਟ: ਡੀਐਸਪੀ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ, ₹1 ਲੱਖ ਦੀ ਪੇਸ਼ਕਸ਼ ਕਰਨ ਦੇ ਦੋਸ਼

Sanjeev Arora Joins Punjab Cabinet as Industry & NRI Affairs Minister

Sanjeev Arora Joins Punjab Cabinet as Industry & NRI Affairs Minister

Punjab Man Injured in Missile Debris Dies Weeks After Wife's Death

Punjab Man Injured in Missile Debris Dies Weeks After Wife's Death

ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ, ਅਦਾਲਤ ਅੱਗੇ ਤਣਾਅਪੂਰਨ ਮਾਹੌਲ

ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ, ਅਦਾਲਤ ਅੱਗੇ ਤਣਾਅਪੂਰਨ ਮਾਹੌਲ

ਦਲਜੀਤ ਦੋਸਾਂਝ ਖ਼ਿਲਾਫ਼ ਨਫ਼ਰਤ ਦੀ ਰਾਜਨੀਤੀ ਦੀ ਨਿੰਦਾ — ਕਲਾ, ਸੱਭਿਆਚਾਰ ਤੇ ਆਜ਼ਾਦੀ ਉੱਤੇ ਹਮਲੇ ਅਸਹਿਣਸ਼ੀਲ: ਸਕੇਪ ਸਾਹਿਤਕ ਸੰਸਥਾ ਦੇ ਕਵੀ ਦਰਬਾਰ ਦੌਰਾਨ ਨਿੰਦਾ ਪ੍ਰਸਤਾਵ ਪਾਸ, ਸੱਚ ਅਤੇ ਹੱਕ ਦੀ ਆਵਾਜ਼ ਬਣਿਆ ਸਮਾਗਮ  -ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਕੀਤਾ ਐਲਾਨ