Friday, October 17, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਪਾਕਿਸਤਾਨ ਨੇ ਮਨਾਇਆ "ਸ੍ਰੀ ਹਰਿਮੰਦਰ ਸਾਹਿਬ ਨੀਂਹ ਪੱਥਰ ਦਿਵਸ"

January 14, 2022 11:23 PM
ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਪਾਕਿਸਤਾਨ ਨੇ ਮਨਾਇਆ "ਸ੍ਰੀ ਹਰਿਮੰਦਰ ਸਾਹਿਬ ਨੀਂਹ ਪੱਥਰ ਦਿਵਸ" 
 "ਸ੍ਰੀ ਹਰਿਮੰਦਰ ਸਾਹਿਬ ਨੀਂਹ ਪੱਥਰ ਦਿਵਸ" ਭਾਰਤ ਵਿਚ ਵੀ ਵੱਡੇ ਪੱਧਰ 'ਤੇ ਮਨਾਇਆ ਜਾਵੇ:ਸਾਈਂ ਅਲੀ ਰਜ਼ਾ ਕਾਦਰੀ  
ਮੇਜਰ ਸਿੰਘ ਪੰਜਾਬੀ  
ਚੰਡੀਗੜ੍ਹ 14 ਜਨਵਰੀ  
ਪਾਕਿਸਤਾਨ 'ਚ ਪੈਂਦੇ ਗੁਰੂਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ ਸ਼ਰਧਾ ਪੂਰਵਕ ਮਨਾਇਆ ਗਿਆ ਇਹ ਨੀਂਹ ਪੱਥਰ ਦਿਵਸ ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ(ਪਾਕਿ.) ਵਲੋਂ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਈ ਟੀ ਪੀ ਬੀ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਭਾਰਤ ਤੋਂ ਸ੍ਰੀ ਕਰਤਾਰਪੁਰ ਸਾਹਿਬ(ਪਾਕਿਸਤਾਨ) ਵਿਖੇ ਪਹੁੰਚੀਆਂ ਸੰਗਤਾਂ ਦਾ ਸਾਈਂ ਅਲੀ ਰਜ਼ਾ ਕਾਦਰੀ ਗੱਦੀ ਨਸ਼ੀਨ ਸਾਈਂ ਮੀਆਂ ਮੀਰ ਜੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਭਾਈ ਮਰਦਾਨਾ ਜੀ ਦੀ ਅੰਸ਼ ਵੰਸ਼ ਵਿੱਚੋਂ ਭਾਈ ਲਾਲ ਜੀ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਭਾਈ ਗੋਬਿੰਦ ਸਿੰਘ ਹੈੱਡ ਗ੍ਰੰਥੀ ਗੁਰੂਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਨੇ ਹੁਕਮਨਾਮਾ ਸਾਹਿਬ ਲਿਆ ਅਤੇ ਅਰਦਾਸ ਕੀਤੀ ਗਈ । ਭਾਰਤ ਤੋਂ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਪਹੁੰਚੇ ਸਰਦਾਰ ਰੁਪਿੰਦਰ ਸਿੰਘ ਸ਼ਾਮਪੁਰਾ ਅਮਰਜੀਤ ਸਿੰਘ ਸੋਹਲ ਅਤੇ ਅੰਮ੍ਰਿਤਪਾਲ ਸਿੰਘ ਚੜ੍ਹਦੀ ਕਲਾ ਟਾੲਇਮ ਟੀਵੀ ਵਾਲਿਆਂ  ਸਮੇਤ ਜਥੇ ਦਾ ਸਾਈਂ ਸਈਦ ਅਲੀ ਰਜ਼ਾ ਕਾਦਰੀ ਜੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ  । ਸਾਈਂ ਜੀ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ "ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਦਿਵਸ"ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਵਿੱਚ ਵੀ ਵੱਡੇ ਪੱਧਰ ਤੇ ਮਨਾਇਆ ਜਾਣਾ ਚਾਹੀਦਾ ਹੈ। ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਈਂ ਮੀਆਂ ਮੀਰ ਜੀ ਨੂੰ ਲਾਹੌਰ ਤੋਂ ਬੁਲਾ ਕੇ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰਖਵਾਇਆ ਸੀ ਜਿਸ ਨਾਲ ਸਮੁੱਚੀ ਮਨੁੱਖਤਾ ਨੂੰ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। 
ਸਾਈਂ ਮੀਆਂ ਮੀਰ ਜੀ ਫਾਊਂਡੇਸ਼ਨ ਦੇ ਭਾਰਤੀ ਪ੍ਰਧਾਨ ਰੁਪਿੰਦਰ ਸਿੰਘ ਸ਼ਾਮਪੁਰਾ ਚੇਅਰਮੈਨ ਅਮਰਜੀਤ ਸਿੰਘ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਨਾਲ ਇਸ ਮੌਕੇ ਜਥੇ ਵਿਚ ਵੱਡੀ ਗਿਣਤੀ ਸੰਗਤ ਗਈ ਜਿਨ੍ਹਾਂ ਵਿੱਚ  ਕੁਝ ਅਜਿਹੇ ਵੀ ਸਨ ਜੋ ਪਹਿਲੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਪਹੁੰਚੇ ਸਨ। ਇਸ ਮੌਕੇ ਇਸ ਮੌਕੇ ਉਨ੍ਹਾਂ ਦੇ ਨਾਲ ਜਥੇ ਵਿੱਚ ਸਰਦਾਰ ਦਿਲਬਾਗ ਸਿੰਘ ਕੁਰੂਕਸ਼ੇਤਰ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਗੁਰਪਿੰਦਰ ਸਿੰਘ ਕਾਹਲੋਂ, ਕੁਲਵਿੰਦਰ ਸਿੰਘ ਗੌਂਸਪੁਰਾ, ਮਾਸਟਰ ਜੋਗਿੰਦਰ ਸਿੰਘ ਬਟਾਲਾ, ਹਰਗੁਰਪ੍ਰੀਤ ਸਿੰਘ ਮਾਂਗਟ, ਬੀਬਾ ਸਰਗੁਨ ਕੌਰ ਬੀਬਾ, ਅੰਮ੍ਰਿਤਾਪ੍ਰੀਤ ਕੌਰ, ਬਲਦੇਵ ਸਿੰਘ ਡੇਰਾ, ਲਖਵਿੰਦਰ ਸਿੰਘ ਅਧਿਆਨ, ਮਨਦੀਪ ਸਿੰਘ ਦੌਲਤ ਸਮੇਤ ਹੋਰ ਵੀ ਸ਼ਰਧਾਲੂ ਮੌਜੂਦ ਸਨ। 

Have something to say? Post your comment

More From Punjab

NDTV वर्ल्ड समिट में बोले ऋषि सुनक, कहा ‘जलेबी-बर्फी लेकर जा रहा हूं घर’

NDTV वर्ल्ड समिट में बोले ऋषि सुनक, कहा ‘जलेबी-बर्फी लेकर जा रहा हूं घर’

“स्टील मैन ऑफ़ इंडिया” विस्पी खराड़ी ने फिर रचा इतिहास — 261 किलो वजन उठाकर बनाया नया गिनीज़ वर्ल्ड रिकॉर्ड

“स्टील मैन ऑफ़ इंडिया” विस्पी खराड़ी ने फिर रचा इतिहास — 261 किलो वजन उठाकर बनाया नया गिनीज़ वर्ल्ड रिकॉर्ड

निजामुद्दीन स्टेशन पर IRCTC कर्मचारियों में ‘बेल्ट युद्ध’, वंदे भारत ट्रेन के पास जमकर मारपीट — वीडियो वायरल

निजामुद्दीन स्टेशन पर IRCTC कर्मचारियों में ‘बेल्ट युद्ध’, वंदे भारत ट्रेन के पास जमकर मारपीट — वीडियो वायरल

Third Shooting Targets Kapil Sharma’s Kaps Café in Canada; Gangsters Claim Responsibility

Third Shooting Targets Kapil Sharma’s Kaps Café in Canada; Gangsters Claim Responsibility

Navneet Chaturvedi Sent to 7-Day Police Remand in Rajya Sabha Nomination Forgery Case

Navneet Chaturvedi Sent to 7-Day Police Remand in Rajya Sabha Nomination Forgery Case

ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੰਮ੍ਰਿਤਸਰ ਵਿੱਚ ਗੈਂਗਸਟਰ ਜਸਵੀਰ ਸਿੰਘ ਉਰਫ਼ ਲੱਲਾ ਨੂੰ ਗ੍ਰਿਫਤਾਰ ਕੀਤਾ

ਐਂਟੀ-ਗੈਂਗਸਟਰ ਟਾਸਕ ਫੋਰਸ ਨੇ ਅੰਮ੍ਰਿਤਸਰ ਵਿੱਚ ਗੈਂਗਸਟਰ ਜਸਵੀਰ ਸਿੰਘ ਉਰਫ਼ ਲੱਲਾ ਨੂੰ ਗ੍ਰਿਫਤਾਰ ਕੀਤਾ

ਪੰਜਾਬੀ ਗਾਇਕ ਰਾਜਵੀਰ ਜਵੰਦਾ ਪੌਨਾ ਵਿੱਚ ਭੋਗ ਸਮਾਰੋਹ

ਪੰਜਾਬੀ ਗਾਇਕ ਰਾਜਵੀਰ ਜਵੰਦਾ ਪੌਨਾ ਵਿੱਚ ਭੋਗ ਸਮਾਰੋਹ

7.5 ਕਰੋੜ ਨਕਦ, ਸੋਨਾ ਤੇ ਹਥਿਆਰ ਬਰਾਮਦ — ਡੀਆਈਜੀ ਹਰਚਰਨ ਸਿੰਘ ਭੁੱਲਰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ

7.5 ਕਰੋੜ ਨਕਦ, ਸੋਨਾ ਤੇ ਹਥਿਆਰ ਬਰਾਮਦ — ਡੀਆਈਜੀ ਹਰਚਰਨ ਸਿੰਘ ਭੁੱਲਰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ

ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਵੰਡ ਦੀ ਕੋਸ਼ਿਸ਼?

ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਵੰਡ ਦੀ ਕੋਸ਼ਿਸ਼?

ਨਕਲੀ ਸ਼ਰਾਬ ਖ਼ਿਲਾਫ਼ ਡਿਜ਼ਿਟਲ ਜੰਗ ਦੀ ਸ਼ੁਰੂਆਤ

ਨਕਲੀ ਸ਼ਰਾਬ ਖ਼ਿਲਾਫ਼ ਡਿਜ਼ਿਟਲ ਜੰਗ ਦੀ ਸ਼ੁਰੂਆਤ