Sunday, July 06, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੱਤ ਸਾਲ ਦੀ ਕੈਰੀਨ ਕੌਰ ਖ਼ਾਲਸਾ ਨੇ ਗੁਰਬਾਣੀ ਦੇ ਸੁਆਲਾਂ ਦਾ ਉਤਰ ਦੇ ਕੇ ਕੀਤਾ ਮਾਂ ਪਿਓ ਦਾ ਨਾਮ ਰੋਸ਼ਨ

January 14, 2022 11:22 PM
ਸੱਤ ਸਾਲ ਦੀ ਕੈਰੀਨ ਕੌਰ ਖ਼ਾਲਸਾ ਨੇ ਗੁਰਬਾਣੀ ਦੇ ਸੁਆਲਾਂ ਦਾ ਉਤਰ ਦੇ ਕੇ ਕੀਤਾ ਮਾਂ ਪਿਓ ਦਾ ਨਾਮ ਰੋਸ਼ਨ
 
ਟੀ ਵੀ ਸੀਰੀਅਲ ਆਓ ਬਣੀਏ ਗੁਰਸਿੱਖ ਪਿਆਰਾ ਵਿਚ ਜਿੱਤੇ ਕਈ ਇਨਾਮ 
 
ਨਵੀਂ ਦਿੱਲੀ 14 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):-ਸਿੱਖ ਇਤਿਹਾਸ ਵਿਸ਼ਵ ਦਾ ਸਭ ਤੋ ਮਾਣਮੱਤਾ ਇਤਿਹਾਸ ਹੈ ਇਸ ਦੀ ਕੁਰਬਾਨੀਆਂ, ਤੇ ਸੰਦੇਸ਼ ਵਿਸ਼ਵ ਭਰ ਦੇ ਲੋਕ ਜਾਣਦੇ ਹਨ ਅਤੇ ਆਪਣੀ ਜਾਨ ਤੋਂ ਵੀ ਵੱਧ ਮਾਨ ਸਤਿਕਾਰ ਦੇਂਦੇ ਹਨ। ਸਿੱਖੀ ਇਤਿਹਾਸ ਦੀਆਂ ਜੜ੍ਹਾਂ ਹੋਰ ਪੱਕੀਆਂ ਹੁੰਦੀਆਂ ਜਾਣ ਇਸ ਕਾਰਨ ਹਰ ਪੀੜੀ ਨੂੰ ਆਪਣੇ ਨਾਲ ਲੈ ਕੇ ਚੱਲਣਾ ਤੇ ਉਨ੍ਹਾਂ ਤਕ ਵਡਮੁੱਲੀ ਜਾਣਕਾਰੀ ਪਹੁੰਚਾਉਂਦੇ ਰਹਿਣਾ ਸਾਡਾ ਫਰਜ਼ ਹੈ ਅਤੇ ਇਹ ਫਰਜ ''ਚੜਦੀ ਕਲਾ ਟਾਈਮ ਟੀ ਵੀ' ਤੇ ਹਰ ਐਤਵਾਰ ਸਵੇਰੇ 10:30  ਵਜੇ ਆਉਣ ਵਾਲੇ ਅੰਤਰਰਾਸ਼ਟਰੀ ਪ੍ਰਸ਼ਨੋਤਰੀ  ਪ੍ਰੋਗਰਾਮ "ਆਓ ਬਣੀਏ ਗੁਰਸਿੱਖ ਪਿਆਰਾ" ਦੀ ਟੀਮ ਬਖੂਬੀ ਨਿਭਾ ਰਹੀ ਹੈ । ਇਹ ਪਰੋਗਰਾਮ ਗੁਰਬਾਣੀ, ਗੁਰਬਾਣੀ ਦੇ ਚਾਨਣ ਵਿਚ ਖੋਜ ਭਰਪੂਰ ਇਤਿਹਾਸ ਅਤੇ ਅੱਜ ਦੇ ਸਮੇਂ ਵਿਚ ਸਿੱਖ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ।
ਸਿੱਖੀ ਇਤਿਹਾਸ ਬਾਰੇ ਚੜਦੀ ਕਲਾ ਟਾਈਮ ਟੀ ਵੀ ਦਾ ਇਹ  ਪ੍ਰੋਗਰਾਮ "ਆਓ ਬਣੀਏ ਗੁਪਿਆਰਾ" ਬੱਚਿਆਂ ਅਤੇ ਵੱਡਿਆਂ  ਨੂੰ ਇਤਿਹਾਸ ਨਾਲ ਜੋੜਨ'ਚ ਕਾਮਯਾਬ ਹੋ ਰਿਹਾ ਹੈ ਤੇ ਉਨ੍ਹਾਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ । ਦਿੱਲੀ ਦੀ ਕੈਰੀਨ ਕੌਰ ਖ਼ਾਲਸਾ ਜੋ ਕਿ ਸਿਰਫ ਸੱਤ ਸਾਲ ਦੀ ਹੈ ਅਤੇ ਦਿੱਲੀ ਦੇ ਐਸ ਐਸ ਮੋਤਾ ਸਿੰਘ ਸਕੂਲ, ਪੱਛਿਮ ਵਿਹਾਰ ਦੀ ਵਿਦਿਆਰਥਣ ਹੈ ਜੋ ਕਿ ,' ਆਓ ਬਣੀਏ ਗੁਰਸਿੱਖ ਪਿਆਰਾ ਅੰਤਰਰਾਸ਼ਟਰੀ ਪ੍ਰਸ਼ਨੋਤਰੀ ਪ੍ਰਤੀਯੋਗਤਾ ਵਿਚ ਭਾਗ ਲਿਆ ਤੇ ਬਾਖ਼ੂਬੀ ਪ੍ਰਸ਼ਨਾਂ ਦੀ ਲੜੀ ਹੱਲ ਕਰਦੀ ਗਈ।  ਉਸ ਦਾ ਇਹ ਪ੍ਰੋਗਰਾਮ ਆਉਣ ਵਾਲੀ 16 ਅਤੇ 23 ਜਨਵਰੀ ਨੂੰ ਸਵੇਰੇ 10:30 ਵਜੇ ਚੜ੍ਹਦੀ ਕਲਾ ਟਾਈਮ ਟੀ ਵੀ ਤੇ ਦਿਖਾਇਆ ਜਾਏਗਾ ਆਪ ਸਾਰੇ ਜ਼ਰੂਰ ਦੇਖਣਾ ਤੇ ਅਸੀਸ ਬਖਸ਼ਣਾ । ਹਾਲਾਂਕਿ ਪ੍ਰਤੀਯੋਗਤਾ ਦੇ ਲਈ ਤਿਆਰੀ ਕਰਦਿਆਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ, ਪਡ਼੍ਹਾਈ ਦੇ ਨਾਲ ਨਾਲ ਸਮਾਂ ਨਿਕਾਲਦੀ  ਓਹ ਘਬਰਾਈ ਨਹੀਂ ਤੇ ਆਪਣੇ ਮਾਤਾ ਜੀ ਰਵਿੰਦਰ ਕੌਰ ਖਾਲਸਾ ਦੀ ਸਹਾਇਤਾ ਨਾਲ ਹਰ ਪੜਾਅ ਪਾਰ ਕਰਦੀ ਰਹੀ  । ਕੈਰੀਨ ਕੌਰ ਨੇ ਇਸ ਕੁੁਇਜ਼ ਵਿਚ ਭਾਗ ਲੈ ਕੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਹੈ ਅਤੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਕੇ ਗੁਰੂਆਂ ਦੇ ਦੱਸੇ ਹੋਏ ਰਾਹ ਤੇ ਚੱਲਕੇ ਪੂਰੇ ਸਿੱਖ ਜਗਤ ਦਾ ਮਾਣ ਵਧਾਇਆ ਹੈ।ਦਿੱਲੀ ਵਿੱਚ ਰਹਿਣ ਵਾਲੇ ਸਰਦਾਰ ਜਸਪ੍ਰੀਤ ਸਿੰਘ ਤੇ ਸਰਦਾਰਨੀ ਰਵਿੰਦਰ ਕੌਰ ਖਾਲਸਾ ਦੀ ਧੀ ਕੈਰੀਨ ਕੌਰ ਖਾਲਸਾ ਛੋਟੀ ਉਮਰ'ਚ ਹੀ ਪੜਾਈ ਦੇ ਨਾਲ ਨਾਲ ਸਿੱਖ ਇਤਿਹਾਸ ਅਤੇ ਗੁਰੂ ਦੀ ਬਾਣੀ ਦੇ ਲੜ ਵੀ ਲੱਗ ਗਈ ਹੈ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਹਰ ਇੱਕ ਮੁਕਾਮ ਤੇ ਸਫਲਤਾਵਾਂ ਵੀ ਹਾਸਲ ਕਰ ਰਹੀ ਹੈ । ਕੈਰੀਨ ਕੌਰ ਖਾਲਸਾ ਵਰਗੇ ਬੱਚੇ  ਦੂਜਿਆਂ ਬੱਚਿਆਂ ਲਈ ਇਕ ਉਦਾਹਰਣ ਬਣਦੇ ਹਨ ਤੇ ਸਭ ਦਾ ਮਾਣ ਵਧਾਉਂਦੇ ਹਨ ।
 
Have something to say? Post your comment

More From Punjab

ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,

ਤਖਤ ਸ੍ਰੀ ਪਟਨਾ ਸਾਹਿਬ ਦੇ ਤਖਾਹੀਆ ਫੈਸਲੇ ’ਤੇ ਸਿਮਰਨਜੀਤ ਸਿੰਘ ਮਾਨ ਨੇ ਉਠਾਏ ਸਵਾਲ,

ਅਕਾਲ ਤਖਤ ਸਾਹਿਬ ਵਿਖੇ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਅਕਾਲ ਤਖਤ ਸਾਹਿਬ ਵਿਖੇ ਭਾਈ ਗਜਿੰਦਰ ਸਿੰਘ ਤੇ ਭਾਈ ਹਰਦੀਪ ਸਿੰਘ ਨਿਜਰ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਸੇਵਾ ਨਿਯਮਾਂ ਸਬੰਧੀ ਗਠਿਤ ਕਮੇਟੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਵਿਚਾਰ ਕਰੇ -ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਸੇਵਾ ਨਿਯਮਾਂ ਸਬੰਧੀ ਗਠਿਤ ਕਮੇਟੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੁੜ ਵਿਚਾਰ ਕਰੇ -ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਿੱਖ ਸੰਸਥਾਵਾਂ ਜਰਮਨੀ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ ਉਜਾਗਰ ਸਿੰਘ

ਜਸਵਿੰਦਰ ਧਰਮਕੋਟ ਦਾ ‘ਮੈਲਾਨਿਨ’ ਕਹਾਣੀ ਸੰਗ੍ਰਹਿ ਸਮਾਜਿਕਤਾ ਤੇ ਮਾਨਸਿਕਤਾ ਦਾ ਸੁਮੇਲ ਉਜਾਗਰ ਸਿੰਘ

ਅੰਮ੍ਰਿਤਸਰ ‘ਚ ਗੋਲੀਕਾਂਡ: ਸਾਬਕਾ ਸੀਆਰਪੀਐਫ ਅਫਸਰ ਨੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਤ, ਪਤਨੀ ਤੇ ਨੂੰਹ ਜ਼ਖ਼ਮੀ

ਅੰਮ੍ਰਿਤਸਰ ‘ਚ ਗੋਲੀਕਾਂਡ: ਸਾਬਕਾ ਸੀਆਰਪੀਐਫ ਅਫਸਰ ਨੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, ਪੁੱਤਰ ਦੀ ਮੌਤ, ਪਤਨੀ ਤੇ ਨੂੰਹ ਜ਼ਖ਼ਮੀ

ਫਰੀਦਕੋਟ: ਡੀਐਸਪੀ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ, ₹1 ਲੱਖ ਦੀ ਪੇਸ਼ਕਸ਼ ਕਰਨ ਦੇ ਦੋਸ਼

ਫਰੀਦਕੋਟ: ਡੀਐਸਪੀ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ, ₹1 ਲੱਖ ਦੀ ਪੇਸ਼ਕਸ਼ ਕਰਨ ਦੇ ਦੋਸ਼

Sanjeev Arora Joins Punjab Cabinet as Industry & NRI Affairs Minister

Sanjeev Arora Joins Punjab Cabinet as Industry & NRI Affairs Minister

Punjab Man Injured in Missile Debris Dies Weeks After Wife's Death

Punjab Man Injured in Missile Debris Dies Weeks After Wife's Death

ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ, ਅਦਾਲਤ ਅੱਗੇ ਤਣਾਅਪੂਰਨ ਮਾਹੌਲ

ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ 'ਚ 4 ਦਿਨਾਂ ਰਿਮਾਂਡ 'ਤੇ ਭੇਜਿਆ ਗਿਆ, ਅਦਾਲਤ ਅੱਗੇ ਤਣਾਅਪੂਰਨ ਮਾਹੌਲ

ਦਲਜੀਤ ਦੋਸਾਂਝ ਖ਼ਿਲਾਫ਼ ਨਫ਼ਰਤ ਦੀ ਰਾਜਨੀਤੀ ਦੀ ਨਿੰਦਾ — ਕਲਾ, ਸੱਭਿਆਚਾਰ ਤੇ ਆਜ਼ਾਦੀ ਉੱਤੇ ਹਮਲੇ ਅਸਹਿਣਸ਼ੀਲ: ਸਕੇਪ ਸਾਹਿਤਕ ਸੰਸਥਾ ਦੇ ਕਵੀ ਦਰਬਾਰ ਦੌਰਾਨ ਨਿੰਦਾ ਪ੍ਰਸਤਾਵ ਪਾਸ, ਸੱਚ ਅਤੇ ਹੱਕ ਦੀ ਆਵਾਜ਼ ਬਣਿਆ ਸਮਾਗਮ  -ਦਲਜੀਤ ਦੋਸਾਂਝ ਦੇ ਹੱਕ ਵਿੱਚ ਡੱਟ ਕੇ ਖੜ੍ਹੇ ਰਹਿਣ ਦਾ ਕੀਤਾ ਐਲਾਨ